ਸ਼ੈਲਾ ਖ਼ੁਰਦ (ਅਰੋੜਾ): ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਇਕ ਕੇਸ ’ਚ ਮਾਣਯੋਗ ਸੈਸ਼ਨ ਕੋਰਟ ਹੁਸ਼ਿਆਰਪੁਰ ਨੇ ਐਡਵੋਕੇਟ ਪੰਕਜ ਬੇਦੀ ਕਿਤਣਾ ਵਲੋਂ ਲਾਈ ਗਈ ਜ਼ਮਾਨਤ ਦੀ ਅਰਜ਼ੀ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਬੁੱਲੋਵਾਲ ਵਿਖੇ 26 ਜੂਨ 2019 ਨੂੰ ਐੱਫ.ਆਈ.ਆਰ. ਨੰਬਰ 95 ਧਾਰਾ 307 ਆਈ.ਪੀ.ਸੀ. ਤਹਿਤ ਜੱਗੂ ਭਗਵਾਨਪੁਰੀਆ ਤੇ ਇਸ ਦੇ ਸਾਥੀਆਂ ਵਲੋਂ ਥਾਣਾ ਬੁੱਲੋਵਾਲ ਦੇ ਪਿੰਡ ਮਾਣਕ ਢੇਰੀ ਦੇ ਨਿਊਜ਼ੀਲੈਂਡ ’ਚ ਰਹਿੰਦੇ ਗੁਰਵਿੰਦਰ ਸਿੰਘ ਬੈਂਸ ਦੇ ਘਰ ’ਤੇ ਤਾਬੜ-ਤੋੜ ਗੋਲੀਆਂ ਚਲਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ। ਕਬੱਡੀ ਕਲੱਬਾਂ ਦੇ ਵਿਵਾਦ ਕਾਰਨ ਜੇਲ੍ਹ ’ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਾਭਾ ਜੇਲ੍ਹ ਤੋਂ ਲਿਆ ਕੇ ਬੁੱਲੋਵਾਲ ਪੁਲਸ ਵਲੋਂ ਇਸ ਕੇਸ ਦੇ ਸਬੰਧ ’ਚ ਗਿ੍ਰਫ਼ਤਾਰੀ ਪਾਈ ਗਈ ਸੀ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ
ਅੱਜ ਜੱਗੂ ਭਗਵਾਨਪੁਰੀਆ ਦੇ ਵਕੀਲ ਵਲੋਂ ਮਾਣਯੋਗ ਅਦਾਲਤ ’ਚ ਅਰਜ਼ੀ ਲਾ ਕੇ ਜ਼ਮਾਨਤ ਮਨਜ਼ੂਰ ਕਰਵਾ ਲਈ ਗਈ। ਦੱਸਣਯੋਗ ਹੈ ਕਿ ਕਾਫ਼ੀ ਗਿਣਤੀ ’ਚ ਚੱਲ ਰਹੇ ਕੇਸਾਂ ’ਚੋਂ ਅੱਜ ਇਸ ਕੇਸ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜ਼ਮਾਨਤ ਮਿਲ ਗਈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਟਵਿੱਟਰ ਨੇ ਫ਼ਿਰ ਬੰਦ ਕੀਤੇ ਕਿਸਾਨ ਅੰਦੋਲਨ ਦੀ ਹਾਮੀ ਭਰਦੇ ਅਕਾਉਂਟ
ਰਿਹਾਨਾ ਦੇ ਟਵੀਟ ਤੋਂ ਬਾਅਦ ਖ਼ੁਸ਼ੀ ਨਾਲ ਖੀਵੇ ਹੋਏ ਬਲਬੀਰ ਸਿੰਘ ਰਾਜੇਵਾਲ, ਦਿਲ ਖੋਲ੍ਹ ਕੇ ਕੀਤੀਆਂ ਸਿਫ਼ਤਾਂ
NEXT STORY