ਅੰਮ੍ਰਿਤਸਰ/ਤਰਨਤਾਰਨ (ਗੁਰਮੀਤ)- ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਰਨਤਾਰਨ ਜ਼ਿਲ੍ਹੇ ਦੇ ਮੁਰਾਦਪੁਰਾ ਪਿੰਡ ਦਾ ਰਹਿਣ ਵਾਲੇ ਗੈਂਗਸਟਰ ਜਸਬੀਰ ਸਿੰਘ ਲੱਲਾ ਦਾ ਐਨਕਾਊਂਟਰ ਹੋਇਆ ਹੈ। ਦੱਸ ਦੇਈਏ ਕਿ ਅੱਜ ਕਰੀਬ ਸਵੇਰੇ 11 ਵਜੇ ਪੁਲਸ ਨਾਲ ਹੋਈ ਮੁਠਭੇੜ ਦੌਰਾਨ ਲੱਲਾ ਜ਼ਖ਼ਮੀ ਹੋ ਗਿਆ। ਇਹ ਮੁਠਭੇੜ ਅੰਮ੍ਰਿਤਸਰ ਦੇ ਵਡਾਲਾ ਭਿੱਟੇਵੱਢ ਪਿੰਡ ਵਿੱਚ ਹੋਈ ਹੈ, ਜਿੱਥੇ ਲੱਲਾ ਕਿਸੇ ਦੇ ਘਰ ਵਿੱਚ ਲੁਕਿਆ ਹੋਇਆ ਸੀ। ਪੁਲਸ ਨੂੰ ਉਸ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਜਦੋਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੁਲਸ ਟੀਮ 'ਤੇ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੀ ਝੜੀ, ਨੋਟੀਫਿਕੇਸ਼ਨ ਜਾਰੀ
ਪੁਲਸ ਦੀ ਜਵਾਬੀ ਫਾਇਰਿੰਗ ਦੌਰਾਨ ਜਸਬੀਰ ਸਿੰਘ ਲੱਲਾ ਨੂੰ ਗੋਲੀ ਲੱਗ ਗਈ। ਜ਼ਖ਼ਮੀ ਹਾਲਤ ਵਿੱਚ ਉਸਨੂੰ ਗੁਰੂ ਨਾਨਕ ਹਸਪਤਾਲ ਤਰਨਤਾਰਨ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਸ ਮੁਤਾਬਕ, ਲੱਲਾ ਤਰਨਤਾਰਨ ਵਿੱਚ ਗੋਲੀਬਾਰੀ ਕਰਕੇ ਭੱਜ ਗਿਆ ਸੀ ਅਤੇ ਉਸਦੇ ਖਿਲਾਫ਼ ਚਾਰ ਮੁਕੱਦਮੇ ਪਹਿਲਾਂ ਹੀ ਦਰਜ ਸਨ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੀ ਮਸ਼ਹੂਰ ਇਮੀਗ੍ਰੇਸ਼ਨ ਟ੍ਰੈਵਲ ਏਜੰਸੀ ਖ਼ਿਲਾਫ਼ ਵੱਡੀ ਕਾਰਵਾਈ, ਲਾਇਸੈਂਸ ਰੱਦ
NEXT STORY