ਗੁਰਦਾਸਪੁਰ (ਦੀਪਕ) - ਗੈਂਗਸਟਰ ਰਵਿੰਦਰ ਸਿੰਘ ਗਿਆਨ ਖਰਲਾਂਵਾਲਾ ਦੇ ਮਾਮੇ ਦਾ ਬੇਟਾ ਗੈਂਗਸਟਰ ਸੁੱਖ ਭਿਖਾਰੀਵਾਲ ਦੀ ਪਿੰਡ ਖਰਲ ਵਿਖੇ ਸੂਚਨਾ ਮਿਲਣ 'ਤੇ ਤਿੰਨ ਥਾਣਿਆਂ ਦੀਆਂ 7 ਟੀਮਾਂ ਨੇ ਪਿੰਡ ਦੇ ਬਾਹਰ ਸਥਿਤ ਗਿਆਨ ਦੇ ਘਰ ਨੂੰ ਘੇਰ ਲਿਆ। ਪਿੰਡ ਵਿਚ ਭਾਰੀ ਗਿਣਤੀ 'ਚ ਪੁਲਸ ਟੀਮਾਂ ਜਾਂਦੀਆਂ ਦੇਖ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ।
ਜ਼ਿਕਰਯੋਗ ਹੈ ਕਿ 20 ਅਪ੍ਰੈਲ 2017 ਨੂੰ ਗੁਰਦਾਸਪੁਰ ਦੇ ਔਜਲਾ ਬਾਈਪਾਸ 'ਤੇ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਥਾਣਾ ਤਿੱਬੜ ਪੁਲਸ ਨੇ ਗੈਂਗਸਟਰ ਵਿੱਕੀ ਗੌਂਡਰ ਸਮੇਤ ਗਿਆਨ, ਸੁੱਖ ਭਿਖਾਰੀਵਾਲ ਤੇ ਹੋਰਨਾਂ ਲੋਕਾਂ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿਚੋਂ ਪੁਲਸ ਨੇ ਮੁਕਾਬਲੇ ਦੌਰਾਨ ਵਿੱਕੀ ਗੌਂਡਰ ਨੂੰ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਗਿਆਨ ਨੂੰ ਪੁਲਸ ਨੇ ਕਾਬੂ ਕਰ ਕੇ ਲੁਧਿਆਣਾ ਜੇਲ ਭੇਜਿਆ ਹੋਇਆ ਹੈ।
ਐਤਵਾਰ ਨੂੰ ਜਦ ਪੁਲਸ ਨੂੰ ਪਿੰਡ ਤੋਂ ਕਿਸੇ ਗੁਪਤਚਰ ਨੇ ਸੂਚਨਾ ਦਿੱਤੀ ਕਿ ਚਿੱਟੇ ਰੰਗ ਦੀਆਂ ਗੱਡੀਆਂ ਗਿਆਨ ਦੇ ਘਰ ਵੱਲ ਨੂੰ ਬੜੀ ਤੇਜ਼ੀ ਨਾਲ ਗ਼ਈਆਂ ਹਨ। ਇਸੇ ਗੱਲ ਦੀ ਸੂਚਨਾ ਮਿਲਦੇ ਹੀ ਪੁਲਸ ਨੂੰ ਸ਼ੱਕ ਹੋਇਆ ਕਿ ਸ਼ਾਇਦ ਸੁੱਖ ਭਿਖਾਰੀਵਾਲ ਗਿਆਨ ਦੇ ਘਰ ਆਪਣੇ ਕਿਸੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਹੈ। ਇਸ ਗੱਲ ਦੀ ਭਿਣਕ ਲੱਗਦੇ ਸਾਰ ਹੀ ਥਾਣਾ ਦੀਨਾਨਗਰ ਦੇ ਇੰਚਾਰਜ ਕੁਲਜਿੰਦਰ ਸਿੰਘ, ਥਾਣਾ ਸਦਰ ਦੇ ਰਾਜਿੰਦਰ ਕੁਮਾਰ, ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਦੇਵ ਸਿੰਘ ਸਮੇਤ ਵੱਖ-ਵੱਖ ਪੁਲਸ ਟੀਮਾਂ ਨੇ ਘਰ ਦੀ ਗੰਭੀਰਤਾ ਨਾਲ ਛਾਣਬੀਨ ਕੀਤੀ ਪਰ ਪੁਲਸ ਦੇ ਹੱਥ ਕੁੱਝ ਨਹੀਂ ਲਗਾ। ਇਸ ਮਾਮਲੇ ਨੂੰ ਲੈ ਕੇ ਛਾਣਬੀਨ ਕਰਨ ਆਏ ਪੁਲਸ ਕਰਮਚਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਕੁੱਝ ਵੀ ਦੱਸਣ ਤੋਂ ਮਨ੍ਹਾ ਕੀਤਾ।
ਲੰਗਰ 'ਤੇ ਜੀ. ਐੱਸ. ਟੀ. ਛੱਡਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫੈਸਲਾ
NEXT STORY