ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਜ਼ਿਲ੍ਹੇ ਦੇ ਬਸੰਤ ਐਵਿਨਿਊ ਮਾਰਕੀਟ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਹਲਵਾਈ ਦੀ ਦੁਕਾਨ ’ਚ ਸਿਲੰਡਰ ਫੱਟ ਜਾਣ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ’ਚ ਪੂਰੀ ਇਮਾਰਤ ਨੂੰ ਅੱਗ ਲੱਗ ਗਈ। ਧਮਾਕੇ ਕਾਰਨ ਇਮਾਰਤ ’ਚ ਬਣੀਆਂ 6 ਦੁਕਾਨਾਂ ਅੱਗ ਲੱਗ ਗਈ ਅਤੇ ਉਹ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਦੀ ਸੂਚਨਾ ਲੋਕਾਂ ਵਲੋਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਵਲੋਂ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
![PunjabKesari](https://static.jagbani.com/multimedia/15_19_416107665blast1-ll.jpg)
ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਹਲਵਾਈ ਦੁਕਾਨ ’ਚ ਸਾਮਾਨ ਤਿਆਰ ਕਰ ਰਿਹਾ ਸੀ, ਜਿਸ ਦੌਰਾਨ ਉਸ ਦੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਹ ਫੱਟ ਗਿਆ। ਸਿਲੰਡਰ ਦੇ ਫੱਟਣ ਕਾਰਨ ਦੁਕਾਨਾਂ ਨੂੰ ਮੌਕੇ ’ਤੇ ਅੱਗ ਲੱਗ ਗਈ। ਇਸ ਧਮਾਕੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਬਹੁਤ ਜ਼ੋਰਦਾਰ ਸੀ।
![PunjabKesari](https://static.jagbani.com/multimedia/15_20_020480049blast4-ll.jpg)
![PunjabKesari](https://static.jagbani.com/multimedia/15_20_019386226blast3-ll.jpg)
![PunjabKesari](https://static.jagbani.com/multimedia/15_20_021261404blast5-ll.jpg)
ਦੇਸ਼ਾਂ-ਵਿਦੇਸ਼ਾਂ ਦਾ ਸਫ਼ਰ ਤੈਅ ਕਰ ਹਰੀਕੇ ਵੈਟਲੈਂਡ ਪੁੱਜੇ 250 ਤੋਂ ਵੱਧ ਕਿਸਮ ਦੇ ਰੰਗ-ਬਿਰੰਗੇ ਮਹਿਮਾਨ, ਕਰ ਰਹੇ ਨੇ ਮਸਤੀ
NEXT STORY