ਤਰਨਤਾਰਨ (ਰਮਨ) - ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਹੱਦ ਉੱਪਰ ਮੌਜੂਦ ਹਰੀਕੇ ਪੱਤਣ ਦਰਿਆ ਕੋਲ ਸਥਿਤ ਵੈਟਲੈਂਡ ਵਿਖੇ ਅੱਜ-ਕੱਲ ਰੰਗ-ਬਿਰੰਗੇ ਵੱਖ-ਵੱਖ ਪ੍ਰਜਾਤੀਆਂ ਵਾਲੇ ਮਨਮੋਹਕ ਪੰਛੀਆਂ ਦੇ ਦੀਆਂ ਸੁੰਦਰ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦੀ ਦੇ ਦਸਤੱਕ ਦੇਣ ਦੌਰਾਨ ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਵਿਦੇਸ਼ੀ ਸੁੰਦਰ ਪੰਛੀ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਕੱਟਣ ਬਹਾਨੇ ਅੰਤਰਰਾਸ਼ਟਰੀ ਬਰਡ ਸੈਂਚੁਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਪੁੱਜ ਗਏ ਹਨ, ਜਿਨ੍ਹਾਂ ਦੀ ਆਉ ਭਗਤ, ਰੱਖ ਰਖਾਉ ਅਤੇ ਸੁਰੱਖਿਆ ਲਈ ਜੰਗਲਾਤ ਵਿਭਾਗ ਅਤੇ ਵੱਰਲਡ ਵਾਈਲਡ ਲਾਈਫ ਫੰਡ ਦੀਆਂ ਟੀਮਾਂ ਨੇ ਆਪਣੀ ਡਿਊਟੀ ਸਖ਼ਤੀ ਨਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਤਾਪ ਬਾਜਵਾ ਨੇ CM ਚੰਨੀ ਨੂੰ ਲਿਖਿਆ ਪੱਤਰ, ਕਿਹਾ-'ਗੁਰਪੁਰਬ' ’ਤੇ ਬਟਾਲਾ ਵਾਸੀਆਂ ਨੂੰ ਦਿਓ ਇਹ ਖ਼ਾਸ ਤੋਹਫ਼ਾ
ਪੰਛੀਆਂ ਦੇ ਆਉਣ ਨਾਲ ਮਨਮੋਹਕ ਹੋਇਆ ਨਜ਼ਾਰਾ-ਹਰੀਕੇ ਪੱਤਣ ਵੈਟਲੈਂਡ ਵਿਖੇ ਵਿਦੇਸ਼ੀ ਪੰਛੀਆਂ ਦੀ ਵੱਖ-ਵੱਖ ਪ੍ਰਜਾਤੀਆਂ ਦੇ ਆਉਣ ਨਾਲ ਮਾਹੌਲ ਬੜਾ ਖ਼ੂਬਸੂਰਤ ਨਜ਼ਰ ਆ ਰਿਹਾ ਹੈ। ਇਨ੍ਹਾਂ ਪੰਛੀਆਂ ਦੀਆਂ ਦਿਲ ਖਿੱਚਵੀਆਂ ਆਵਾਜ਼ਾਂ ਨਾਲ ਆਲਾ-ਦੁਆਲਾ ਮਨਮੋਹਕ ਹੋ ਚੁੱਕਾ ਹੈ। ਹਰੀਕੇ ਪੱਤਣ ਵੈਟਲੈਂਡ (ਪੰਛੀ ਰੱਖ ਝੀਲ) ਵਿਖੇ ਸ਼ਾਂਤਮਈ ਮਾਹੌਲ ਹੋਣ ਕਾਰਨ ਪੰਛੀ ਆਪਣੀ ਮੌਜ਼-ਮਸਤੀ ਅਤੇ ਅਠਖੇਲੀਆਂ ਕਰਦੇ ਨਜ਼ਰ ਆ ਰਹੇ ਹਨ। ਇਸ ਬਰਡ ਸੈਂਚੁਰੀ (ਵੈਟਲੈਂਡ) ਵਿਖੇ ਰੂਡੀ ਸ਼ੈੱਲਡੱਕ, ਕਾਮਨ ਸ਼ੈੱਲਡੱਕ, ਸ਼ੌਵਲਰ, ਕਾਮਨ ਪੋਚਾਰਡ, ਬਲੈਕ ਟੇਲਡ ਗੋਡਵਿੱਟ, ਫੈਰੋਜੀਨਸ ਡੱਕ, ਕਾਮਨ ਸ਼ੈੱਲਡੱਕ, ਕਾਮਨ ਸਟਰਲਿੰਗ, ਗ੍ਰੇ-ਲੈਗ-ਗੀਜ, ਨਾਰਥਨ ਸ਼ੋਵਲਰ,ਨਾਰਥਨ ਪਿੰਨ ਟੇਲ, ਕਾਮਨ ਟੀਲ, ਸੈਂਡ ਪਾਈਪਰ, ਸਪੁਨ ਬਿੱਲਸ, ਰੈੱਡ ਸ਼ੈਂਕ, ਗੁਲਸ, ਮਾਰਸ਼ ਹੈਰੀਅਰ, ਔਸਪ੍ਰੇਅ, ਸਾਈਬੇਰੀਅਨ ਗੱਲਜ, ਸਪੁੰਨ ਬਿੱਲਜ, ਪੇਂਟਡ ਸਟੌਰਕ, ਕਾਮਨ ਟੌਚਰੱਡ ਆਦਿ ਤੋਂ ਇਲਾਵਾ ਕਰੀਬ 250 ਕਿਸਮ ਦੇ ਪੰਛੀ ਹਰ ਸਾਲ ਅੱਠਖੇਲੀਆਂ ਅਤੇ ਮੌਜ਼-ਮਸਤੀਆਂ ਕਰਦੇ ਨਜ਼ਰ ਆਉਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ
ਇਸ ਸਾਲ ਪਾਈਡ ਅਤੇ ਐਵੋਸੈੱਟ ਨਾਮਕ ਪੰਛੀ ਵੀ ਖੂਬ ਰੌਣਕ ਵਧਾ ਰਹੇ ਹਨ। ਦੇਸ਼ਾਂ-ਵਿਦੇਸ਼ਾਂ ਵਿਚ ਇਨ੍ਹਾਂ ਪੰਛੀਆਂ ਦੀ ਕਰੀਬ 360 ਕਿਸਮਾਂ ਪਾਈਆਂ ਜਾਂਦੀਆਂ ਹਨ। ਹਰੀਕੇ ਬਰਡ ਸੈਂਚੁਰੀ ਵਿਖੇ ਹਰ ਸਾਲ ਨਵੰਬਰ ਮਹੀਨੇ ਤੋਂ ਲੈ ਫਰਵਰੀ-ਮਾਰਚ ਤੱਕ ਇਹ ਪੰਛੀ ਆਪਣਾ ਸਮਾਂ ਬਤੀਤ ਕਰਦੇ ਹੋਏ ਮੌਸਮ ਦਾ ਆਨੰਦ ਲੈਣ ਉਪਰੰਤ ਵਾਪਸ ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਹਨ।
ਹਰ ਮਹੀਨੇ ਕੀਤੀ ਜਾਂਦੀ ਹੈ ਗਿਣਤੀ
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸਮੇਤ ਵੱਰਲਡ ਵਾਈਲਡ ਲਾਈਫ ਫੰਡ ਵਲੋਂ ਇਨ੍ਹਾਂ ਵਿਦੇਸ਼ੀ ਪੰਛੀ ਮਹਿਮਾਨਾਂ ਦੀ ਗਿਣਤੀ ਦਸੰਬਰ, ਜਨਵਰੀ ਅਤੇ ਫਰਵਰੀ ਮਹੀਨੇ ਦੇ ਆਖੀਰ ’ਚ ਕੀਤੀ ਜਾਂਦੀ ਹੈ। ਇਸ ਨਾਲ ਪਿਛਲੇ ਸਾਲ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀਆਂ ਦੀ ਗਿਣਤੀ ਸਬੰਧੀ ਪਤਾ ਚੱਲਦਾ ਰਹਿੰਦਾ ਹੈ, ਇਸ ਦੌਰਾਨ ਇਹ ਵੀ ਪਤਾ ਲਗਾਇਆ ਜਾਂਦਾ ਹੈ ਕਿ ਇਨ੍ਹਾਂ ਪੰਛੀਆਂ ’ਚੋਂ ਕੁਝ ਪਿਛਲੇ ਸਾਲ ਵੀ ਇੱਥੇ ਦਸਤੱਕ ਦੇ ਚੁੱਕੇ ਹਨ ਜਾਂ ਨਹੀਂ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਟੀਮਾਂ ਪੰਛੀਆਂ ਦੀ ਕਰ ਰਹੀਆਂ ਰਾਖੀ
ਵੱਰਲਡ ਵਾਈਲਡ ਲਾਈਫ ਫੰਡ ਦੀ ਪ੍ਰਾਜੈਕਟ ਅਫ਼ਸਰ ਮੈਡਮ ਗਿਤਾਂਜਲੀ ਨੇ ਦੱਸਿਆ ਕਿ ਹਰੀਕੇ ਵੈਟਲੈਂਡ ਵਿਖੇ ਪੁੱਜੇ ਹਜ਼ਾਰਾਂ ਪੰਛੀਆਂ ਉੱਪਰ ਪੂਰੀ ਨਜ਼ਰ ਰੱਖਦੇ ਹੋਏ ਸਰਵੇ ਕੀਤਾ ਜਾਂਦਾ ਹੈ। ਇਸ ਸਦਕਾ ਇਨ੍ਹਾਂ ਪੰਛੀਆਂ ਦੀ ਜਿੱਥੇ ਪਛਾਣ ਕੀਤੀ ਜਾਂਦੀ ਹੈ, ਉੱਥੇ ਇਨ੍ਹਾਂ ਦੀ ਗਿਣਤੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦੀ ਰਖਵਾਲੀ ਲਈ ਮਹਿਕਮੇ ਦੇ ਕਰੀਬ 50 ਮੈਂਬਰਾਂ ਵਲੋਂ ਦਿਨ-ਰਾਤ ਕਿਸ਼ਤੀ ਰਾਹੀਂ ਪੈਟਰੋਲਿੰਗ ਕੀਤੀ ਜਾ ਰਹੀ ਹੈ, ਜੋ ਪੰਛੀਆਂ ਦਾ ਸ਼ਿਕਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਨਜ਼ਰ ਰੱਖਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’
‘ਆਪ’ ਨੇ ਚੰਨੀ ਸਰਕਾਰ ਵਲੋਂ ਵਧਾ-ਚੜ੍ਹਾ ਕੇ ਪ੍ਰਚਾਰੇ ਜਾ ਰਹੇ ਅੰਕੜਿਆਂ ’ਤੇ ਉਠਾਏ ਸਵਾਲ
NEXT STORY