ਫ਼ਿਰੋਜ਼ਪੁਰ(ਕੁਮਾਰ)- ਫਿਰੋਜ਼ਪੁਰ ਸ਼ਹਿਰ ਵਿਚ ਜਨਕ ਹੋਟਲ ਦੇ ਨਾਲ (ਬਗਦਾਦੀ ਗੇਟ ਦੇ ਕੋਲ) ਸਾਲਾਂ ਤੋਂ ਬੰਦ ਪਏ ਬਰਫ਼ ਦੇ ਕਾਰਖਾਨੇ ਵਿਚ ਅਚਾਨਕ ਗੈਸ ਲੀਕ ਹੋ ਗਈ, ਜਿਸ ਨਾਲ ਆਸ-ਪਾਸ ਦੇ ਲੋਕਾਂ ਵਿਚ ਭਗਦੜ ਮੱਚ ਗਈ ਅਤੇ ਗੈਸ ਨਾਲ ਲੋਕਾਂ ਦੀਆਂ ਅੱਖਾਂ ਵਿਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਹੋਣ ਲੱਗੀਆਂ।
ਖੇਤਰ ਦੇ ਲੋਕਾਂ ਵੱਲੋਂ ਤੁਰੰਤ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਦਿੱਤੀ ਗਈ। ਪਤਾ ਚਲਦੇ ਹੀ ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦਾ ਸਟਾਫ ਘਟਨਾ ਸਥਾਨ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ- ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਆਏ ਲੁਧਿਆਣਾ ਦੇ ਥਾਣਾ ਮੁਖੀ ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ‘ਥੱਪੜ’(ਵੀਡੀਓ)
ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਹ ਬਰਫ਼ ਦਾ ਕਾਰਖਾਨਾ ਬੰਦ ਹੋਣ ਕਾਰਨ ਗੈਸ ਦੀ ਲੀਕੇਜ ਨੂੰ ਰੋਕਣ ਦੇ ਲਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਅਤੇ ਆਸ-ਪਾਸ ਦਾ ਸਾਰਾ ਏਰੀਆ ਕਵਰ ਹੋਣ ਕੰਧਾਂ ਨੂੰ ਸਟਾਫ ਵੱਲੋਂ ਤੋੜਿਆ ਜਾ ਰਿਹਾ ਹੈ।
ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਆਏ ਲੁਧਿਆਣਾ ਦੇ ਥਾਣਾ ਮੁਖੀ ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ‘ਥੱਪੜ’(ਵੀਡੀਓ)
NEXT STORY