ਲੁਧਿਆਣਾ (ਰਿਸ਼ੀ) : ਘੱਲੂਘਾਰਾ ਦਿਵਸ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਇਸ ਸਾਲ ਆਪਣੀ ਸਾਈਬਰ ਟੀਮ ਪਹਿਲਾਂ ਹੀ ਐਕਟਿਵ ਕਰ ਦਿੱਤੀ ਹੈ, ਜਿਸ ਦਾ ਕੰਮ 24 ਘੰਟੇ ਫੇਸਬੁੱਕ, ਵਟਸਐਪ ਜਾਂ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਵਾਲਿਆਂ ’ਤੇ ਨਜ਼ਰ ਰੱਖਣਾ ਹੋਵੇਗਾ। ਜੋ ਕੋਈ ਵੀ ਹਿੰਸਾ ਅਤੇ ਲੋਕਾਂ ਨੂੰ ਭੜਕਾਉਣ ਵਾਲੇ ਮੈਸੇਜ ਪਾਵੇਗਾ, ਉਸ ਬਾਰੇ ਅਫਸਰਾਂ ਨੂੰ ਤੁਰੰਤ ਸੂਚਨਾ ਦੇਵੇਗੀ। ਉੱਥੇ ਪੁਲਸ ਵੱਲੋਂ ਹਿੰਦੂ ਸਿੱਖ ਸੰਗਠਨਾਂ ਨਾਲ ਸ਼ਾਂਤਮਈ ਮਾਹੌਲ ਬਣਾਏ ਰੱਖਣ ਦੀ ਅਪੀਲ ਨੂੰ ਲੈ ਕੇ ਬੈਠਕਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 2019 'ਚ 6 ਜੂਨ ਨੂੰ ਚੌੜਾ ਬਾਜ਼ਾਰ 'ਚ ਸਥਿਤੀ ਤਣਾਅਪੂਰਨ ਹੋ ਗਈ ਸੀ। ਜਦੋਂ ਸ਼ਿਵ ਸੈਨਾ ਦੇ ਇਕ ਪੋਸਟਰ ਪਾੜਨ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਹਿੰਦੂ ਅਤੇ ਸਿੱਖ ਵਰਕਰ ਇਕ-ਦੂਜੇ ਦੇ ਸਾਹਮਣੇ ਤਲਵਾਰਾਂ ਲੈ ਕੇ ਪੁੱਜੇ ਸਨ। ਪੋਸਟਰ ’ਤੇ ਸਾਬਕਾ ਮੁੱਖ ਮੰਤਰੀ ਇੰਦਰਾ ਗਾਂਧੀ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਸਾਬਕਾ ਡੀ. ਜੀ. ਪੀ ਕੇ. ਪੀ. ਐੱਸ. ਗਿੱਲ ਅਤੇ ਵੈਦ ਦੀ ਫੋਟੋ ਲੱਗੀ ਸੀ, ਤਦ ਸੰਗਲਾ ਸ਼ਿਵਾਲਾ ਮੰਦਰ ਕੋਲ ਇਕੱਤਰ ਹੋਏ ਹਿੰਦੂਆਂ ਕੋਲ ਸਿੱਖ ਪੁੱਜੇ ਸਨ।
40 ਪੁਆਇੰਟਾਂ ’ਤੇ ਹੋਵੇਗੀ ਨਾਕਾਬੰਦੀ, 10 ਪੈਟਰੋਲਿੰਗ ਟੀਮਾਂ ਗਠਿਤ
ਡੀ. ਸੀ. ਪੀ. ਹੈੱਡ ਕੁਆਰਟਰ ਅਖਿਲ ਚੌਧਰੀ ਨੇ ਦੱਸਿਆ ਕਿ ਪੁਲਸ ਵੱਲੋਂ 1 ਤੋਂ 6 ਜੂਨ ਤੱਕ ਸ਼ਹਿਰ ’ਚ 40 ਪੁਆਇੰਟਾਂ ’ਤੇ ਨਾਕਾਬੰਦੀ ਕਰਵਾਈ ਜਾਵੇਗੀ। ਇਨ੍ਹਾਂ 'ਚ ਘੰਟਾ ਘਰ ਚੌਕ, ਗਿਰਜਾ ਘਰ ਚੌਕ, ਬੱਸ ਸਟੈਂਡ, ਰੇਖੀ ਸਿਨੇਮਾ, ਜੇਲ ਰੋਡ, ਟੀ-ਪੁਆਇੰਟ ਕੱਟ, ਬਰਾਊਨ ਰੋਡ, ਨੀਲਾ ਝੰਡਾ ਗੁਰਦੁਆਰਾ ਸਾਹਿਬ, ਸ਼ਿਵਾਲਾ ਚੌਕ, ਸੁਭਾਨੀ ਬਿਲਡਿੰਗ ਚੌਕ, ਜਲੰਧਰ ਬਾਈਪਾਸ, ਜਗਰਾਓਂ ਪੁਲ, ਚੀਮਾ ਚੌਕ, ਢੋਲੇਵਾਲ ਚੌਕ, ਦੁੱਗਰੀ, ਫੁੱਲਾਂਵਾਲ ਚੌਕ, ਆਲਮਗੀਰ ਸਾਹਿਬ ਕੱਟ, ਗੁਰਦੁਆਰਾ ਰੇਰੂ ਸਾਹਿਬ, ਮਾਡਲ ਟਾਊਨ ਗੁਰਦੁਆਰਾ ਬਾਬਾ ਦੀਪ ਸਿੰਘ, ਸਰਾਭਾ ਨਗਰ, ਦੰਡੀ ਸਵਾਮੀ, ਇਸ਼ਮੀਤ ਚੌਕ, ਮਾਡਲ ਟਾਊਨ ਸਮੇਤ ਕਈ ਹੋਰ ਪੁਆਇੰਟ ਹਨ। ਇਸ ਤੋਂ ਇਲਾਵਾ 10 ਪੈਟਰੋਲੀਅਮ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਇਲਾਕੇ 'ਚ ਸਾਰਾ ਦਿਨ ਗਸ਼ਤ ਕਰਨਗੀਆਂ।
ਪੁਲਸ ਨੇ ਮਾਸਕ ਉਤਾਰਨ ਦੀ ਦਿੱਤੀ ਸਜ਼ਾ, ਦੋ ਫੌਜੀਆਂ ਨੂੰ ਪਰਿਵਾਰ ਸਮੇਤ ਡੰਡਿਆਂ ਨਾਲ ਕੁੱਟਿਆ
NEXT STORY