ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ) : ਕਮਿਊਨਿਟੀ ਸਪਰੈੱਡ ਵੱਲ ਕੋਰੋਨਾ ਨਾ ਵਧੇ ਇਸ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਬ-ਡਵੀਜ਼ਨ ਗਿੱਦੜਬਾਹਾ ਨੂੰ 30 ਜੂਨ ਤਕ ਲਾਕ ਡਾਊਨ ਕਰ ਦਿੱਤਾ ਗਿਆ ਹੈ। ਅੱਜ ਆਏ ਨਮੂਨਿਆਂ ਵਿਚ ਗਿੱਦੜਬਾਹਾ 'ਚ ਇਕ ਹੋਰ ਮਾਮਲਾ ਪਾਜ਼ੇਟਿਵ ਆਇਆ ਹੈ। ਪਾਜ਼ੇਟਿਵ ਆਇਆ ਵਿਅਕਤੀ ਹਰਿਦੁਆਰ ਤੋਂ ਵਾਪਸ ਆਇਆ ਸੀ ਅਤੇ ਗਿੱਦੜਬਾਹਾ ਦੇ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ। ਇਸ ਨਾਲ ਜ਼ਿਲ੍ਹੇ ਵਿਚ ਕੁਲ ਮਾਮਲੇ 127 ਹੋ ਗਏ ਹਨ ਅਤੇ ਸਰਗਰਮ ਕੇਸ 48 ਹੋ ਗਏ ਹਨ ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 127 ਹੋ ਗਈ ਹੈ, ਉਥੇ ਹੀ 79 ਮਰੀਜ਼ ਕੋਰੋਨਾ ਦੀ ਮਾਤ ਦੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 48 ਮਰੀਜ਼ਾਂ ਦਾ ਇਲਾਜ ਹਸਪਤਾਲਾਂ ਵਿਚ ਚੱਲ ਰਿਹਾ ਹੈ।
ਸ਼ਹੀਦ ਗੁਰਬਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਨੇਤਾ ਦਾ ਅਨੋਖਾ ਉਪਰਾਲਾ
NEXT STORY