ਗਿੱਦੜਬਾਹਾ (ਚਾਵਲਾ/ਬੇਦੀ) : ਬੀਤੀ ਦੇਰ ਰਾਤ ਬਠਿੰਡਾ-ਮਲੋਟ ਰਾਸ਼ਟਰੀ ਰਾਜ ਮਾਰਗ 'ਤੇ ਮਾਰਕਫੈਡ ਪਲਾਂਟ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਉਥੋਂ ਲੰਘ ਰਹੇ ਤਹਿਸੀਲਦਾਰ ਅਬੋਹਰ ਜੇ.ਐੱਸ.ਬਰਾੜ ਨੇ ਇਲਾਜ ਲਈ ਸਿਵਲ ਹਸਪਤਾਲ ਗਿੱਦੜਬਾਹਾ ਦਾਖਲ ਕਰਵਾਇਆ।
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਜਸਪਾਲ ਸਿੰਘ ਵਾਸੀ ਰਾਜਪੁਰਾ ਨੇ ਦੱਸਿਆ ਕਿ ਉਹ ਆਪਣੇ ਕੈਂਟਰ ਨੰਬਰ ਪੀ.ਬੀ.10 ਸੀ.ਯੂ.-1317 'ਤੇ ਅਬੋਹਰ ਤੋਂ ਰਾਜਪੁਰਾ ਜਾ ਰਿਹਾ ਸੀ। ਇਸੇ ਦੌਰਾਨ ਜਦ ਉਹ ਸਥਾਨਕ ਮਾਰਕਫੈਡ ਪਲਾਂਟ ਦੇ ਨਜ਼ਦੀਕ ਪੁੱਜਾ ਤਾਂ ਸਾਈਡ 'ਤੇ ਖੜ੍ਹੇ ਟਰੈਕਟਰ-ਟਰਾਲੀ ਨੂੰ ਚਾਲਕ ਅਚਾਨਕ ਸੜਕ ਦੇ ਵਿਚਕਾਰ ਲੈ ਆਇਆ, ਜਿਸ ਕਾਰਨ ਕੈਂਟਰ ਬੇਕਾਬੂ ਹੋ ਕੇ ਟਰਾਲੀ ਦੇ ਪਿੱਛੇ ਜਾ ਟਕਰਾਇਆ, ਜਿਸ ਦੇ ਚੱਲਦਿਆਂ ਉਹ ਜ਼ਖਮੀ ਹੋ ਗਿਆ ਜਦਕਿ ਉਸ ਦੇ ਸਾਥੀ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਤੋਂ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਟਰੈਕਟਰ-ਟਰਾਲੀ ਸਮੇਤ ਫਰਾਰ ਹੋ ਗਿਆ। ਮੌਕੇ 'ਤੇ ਪੁੱਜੇ ਹਾਈਵੇਅ ਹਾਈਟੈਕ ਦੇ ਪੁਲਸ ਕਰਮਚਾਰੀਆਂ ਨੇ ਕੈਂਟਰ ਦੇ ਪਿਛਲੇ ਟਾਇਰ ਹੇਠੋਂ ਮ੍ਰਿਤਕ ਵਿਅਕਤੀ ਨੂੰ ਬਾਹਰ ਕੱਢਿਆ ਅਤੇ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਰਖਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਮਾਜ ਸੇਵੀ ਸੰਸਥਾ ਦੇ ਸੇਵਾਦਾਰ ਮੰਗਾ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕ ਵਿਅਕਤੀ ਦੀ ਜੇਬ 'ਚੋਂ ਕੁਝ ਸਿੱਕੇ ਮਿਲੇ ਹਨ, ਜਦਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।
ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਹੋਈ ਪੇਸ਼ੀ
NEXT STORY