ਜੋਧਾਂ (ਜ.ਬ.) : ਸਹੁਰਿਆਂ ਦਾ ਲੱਖਾਂ ਰੁਪਿਆ ਖ਼ਰਚ ਕਰਵਾ ਕੇ ਕੁੜੀ ਕੈਨੇਡਾ ਪਹੁੰਚ ਗਈ। ਜਦੋਂ ਪਤੀ ਨੂੰ ਬੁਲਾਉਣ ਦੀ ਵਾਰੀ ਆਈ ਤਾਂ ਉਸ ਨੇ ਪਤੀ ਨਾਲੋਂ ਨਾਤਾ ਹੀ ਤੋੜ ਦਿੱਤਾ। ਇਸ ਮਾਮਲੇ ਸਬੰਧੀ ਕੁੜੀ ਦੇ ਸਹੁਰੇ ਨਿਰਮਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਅਮਨ ਪਾਰਕ ਨਿਊ ਰਾਜਗੁਰੂ ਨਗਰ ਲੁਧਿਆਣਾ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਕਾਰਵਾਈ ਕਰਦੇ ਹੋਏ ਵਿਆਹ ਵਾਲੀ ਕੁੜੀ, ਉਸ ਦੇ ਪਿਤਾ ਅਤੇ 2 ਹੋਰ ਮੋਹਤਬਰ ਵਿਅਕਤੀਆਂ ਖ਼ਿਲਾਫ਼ ਪੁਲਸ ਥਾਣਾ ਜੋਧਾਂ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸਹੁਰਿਆਂ ਨੇ ਹੀ ਲੁੱਟੀ ਆਬਰੂ, ਧੀ ਦਾ ਹਾਲ ਦੇਖ ਮਾਂ ਦੇ ਉੱਡੇ ਹੋਸ਼
ਜਾਂਚ ਅਫ਼ਸਰ ਰਾਜਿੰਦਰ ਸਿੰਘ ਅਨੁਸਾਰ ਗੁਰਬਾਜ਼ ਸਿੰਘ ਪੁਲਸ ਕਪਤਾਨ (ਸਥਾਨਕ) ਲੁਧਿਆਣਾ ਦਿਹਾਤੀ ਵਲੋਂ ਸ਼ਿਕਾਇਤ ਦੀ ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਹੋਣ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਸ ਕਾਰਵਾਈ ਲਈ ਦਿੱਤੀ ਦਰਖ਼ਾਸਤ ’ਚ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਸੇਵਕ ਪਾਲ ਸਿੰਘ ਦਾ ਵਿਆਹ ਲਖਬੀਰ ਕੌਰ ਪੁੱਤਰੀ ਸੂਬਾ ਸਿੰਘ ਵਾਸੀ ਰੰਗੂਵਾਲ ਨਾਲ ਹੋਇਆ ਸੀ। ਸਾਡੇ ਪਰਿਵਾਰ ਵਲੋਂ ਕੁੜੀ ਨੂੰ ਕੈਨੇਡਾ ਭੇਜਣ ਦਾ ਸਾਰਾ ਖ਼ਰਚਾ ਕਰਨ ਦੇ ਬਾਵਜੂਦ ਉਸ ਵਲੋਂ ਆਪਣੇ ਪਤੀ ਗੁਰਸੇਵਕ ਪਾਲ ਸਿੰਘ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਮੁੱਦੇ 'ਤੇ ਮਾਨ ਸਰਕਾਰ ਦਾ ਪੰਜਾਬੀਆਂ ਨੂੰ ਸੁਨੇਹਾ, 'ਬੇਗੁਨਾਹ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ'
ਕੁੜੀ ਨੇ ਆਪਣੇ ਪਿਤਾ ਅਤੇ ਪਿੰਡ ਦੇ 2 ਹੋਰ ਵਿਅਕਤੀਆਂ ਨਾਲ ਮਿਲ ਕੇ ਪੀ. ਸੀ. ਸੀ. ਵੀ ਸਹੁਰੇ ਘਰ ਦੀ ਥਾਂ ਆਪਣੇ ਪਿੰਡ ਤੋਂ ਕਰਵਾ ਲਈ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਲਖਬੀਰ ਕੌਰ ਨੇ ਵਿਆਹੁਤਾ ਹੋਣ ਦੇ ਬਾਵਜੂਦ ਇਕੱਲੇ ਤੌਰ ’ਤੇ ਕੈਨੇਡਾ ਦੀ ਪੀ. ਆਰ. ਪ੍ਰਾਪਤ ਕਰਨ ਲਈ ਝੂਠੀ ਜਾਣਕਾਰੀ ਪੁਲਸ ਮਹਿਕਮੇ ਨੂੰ ਦਿੱਤੀ। ਇਸ ਤਹਿਤ ਕੁੜੀ ਲਖਬੀਰ ਕੌਰ, ਪਿਤਾ ਸੂਬਾ ਸਿੰਘ, ਪੰਚ ਬਖਸ਼ੀਸ਼ ਸਿੰਘ ਅਤੇ ਜਗਦੇਵ ਸਿੰਘ ਖ਼ਿਲਾਫ਼ ਪੁਲਸ ਥਾਣਾ ਜੋਧਾਂ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਅਜਨਾਲਾ ਅਦਾਲਤ 'ਚ ਪੇਸ਼ੀ, 6 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਭੇਜਿਆ
NEXT STORY