ਭਵਾਨੀਗੜ੍ਹ (ਕਾਂਸਲ) : ਪਿੰਡ ਆਲੋਅਰਖ ਦੀ ਇਕ ਲੜਕੀ ਨੂੰ ਸਰਕਾਰੀ ਸਟੈਨੋ ਦੀ ਨੌਕਰੀ ’ਤੇ ਲਗਵਾਉਣ ਦਾ ਕਥਿਤ ਤੌਰ ’ਤੇ ਝਾਂਸਾ ਦੇ ਕੇ ਕਰੀਬ 2 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਵੱਲੋਂ ਇਕ ਲੜਕੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਆਲੋਅਰਖ ਦੇ ਵਾਸੀ ਰਵਿੰਦਰ ਕੁਮਾਰ ਪੁੱਤਰ ਸੰਤਾ ਰਾਮ ਨੇ ਜ਼ਿਲ੍ਹਾ ਪੁਲਸ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਭਤੀਜੀ ਮਨੀਸ਼ਾ ਰਾਣੀ ਦੀ ਆਪਸੀ ਪਛਾਣ ਵਾਲੀ ਨੇੜਲੇ ਪਿੰਡ ਦੀ ਇੱਕ ਲੜਕੀ ਨੇ ਰੇਖਾ ਰਾਣੀ ਪੁੱਤਰੀ ਹਰਦੇਵ ਸਿੰਘ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਬਾਰੇ ਦੱਸਿਆ ਸੀ ਕਿ ਉਹ ਉਸ ਨੂੰ ਸਰਕਾਰੀ ਸਟੈਨੋ ਦੀ ਨੌਕਰੀ ’ਤੇ ਲਗਵਾ ਦੇਵੇਗੀ ਜਿਸ ਲਈ ਉਸ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੇ 2 ਲੱਖ 30 ਹਜ਼ਾਰ ਰੁਪਏ ਉਸ ਦੇ ਬੈਂਕ ਖਾਤੇ ’ਚ ਪਾ ਦਿੱਤੇ ਸੀ।
ਇਹ ਵੀ ਪੜ੍ਹੋ : ਭਾਜਪਾ ਨੇ ਮਾਨਸਾ 'ਚ ਖੋਲ੍ਹਿਆ ਆਪਣਾ ਖਾਤਾ, ਜਿੱਤੀ ਬਲਾਕ ਸੰਮਤੀ ਸੀਟ
ਇਸ ਤੋਂ ਬਾਅਦ ਰੇਖਾ ਰਾਣੀ ਵਲੋਂ ਉਸ ਦੀ ਭਤੀਜੀ ਨੂੰ ਨਾ ਹੀ ਨੌਕਰੀ ਦਿਵਾਈ ਗਈ ਅਤੇ ਨਾ ਹੀ ਦਿੱਤੇ ਹੋਏ ਰੁਪਏ ਵਾਪਸ ਕੀਤੇ ਗਏ। ਇਸ ਤੋਂ ਬਾਅਦ ਰੇਖਾ ਰਾਣੀ ਵੱਲੋਂ ਰੁਪਏ ਵਾਪਸ ਕਰਨ ਸਬੰਧੀ ਉਸ ਨਾਲ ਇਕ ਪੰਚਾਇਤੀ ਸਮਝੌਤਾ ਵੀ ਕੀਤਾ ਗਿਆ ਸੀ ਪਰ ਫਿਰ ਵੀ ਉਸ ਨੇ ਉਸ ਨੂੰ ਰੁਪਏ ਵਾਪਸ ਨਾ ਕੀਤੇ। ਜ਼ਿਲ੍ਹਾ ਪੁਲਸ ਮੁਖੀ ਦੀ ਹਦਾਇਤ ਅਨੁਸਾਰ ਪੁਲਸ ਨੇ ਰਵਿੰਦਰ ਕੁਮਾਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਰੇਖਾ ਰਾਣੀ ਪੁੱਤਰੀ ਹਰਦੇਵ ਸਿੰਘ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਖ਼ਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਬਮਿਆਲ 'ਚ 'ਆਪ' ਦੀ ਹੋਈ ਬੱਲੇ ਬੱਲੇ, 15 'ਚੋਂ 12 ਸੀਟਾਂ 'ਤੇ ਕੀਤਾ ਕਬਜ਼ਾ
NEXT STORY