ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਵਿਚ ਇਕ 18 ਸਾਲ ਦੀ ਕੁੜੀ ਨੇ ਆਪਣੇ ਹੀ ਘਰ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲੇ ਬਿਨਾਂ ਪੁਲਸ ਨੂੰ ਸੂਚਿਤ ਕੀਤੇ ਮ੍ਰਿਤਕ ਕੁੜੀ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਪੁੱਜ ਗਏ ਪਰ ਕੁੜੀ ਦੀ ਭੂਆ ਨੂੰ ਕੁਝ ਸ਼ੱਕ ਹੋਣ ’ਤੇ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਅੰਤਿਮ ਸੰਸਕਾਰ ਰੁਕਵਾ ਦਿੱਤਾ ਅਤੇ ਲਾਸ਼ ਕਬਜ਼ੇ ਵਿਚ ਲੈ ਲਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਨਦੀਪ ਸਿੰਘ ਅਤੇ ਥਾਣੇਦਾਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ ਕਿ ਪਿੰਡ ਧੌਲਾ ਵਿਚ ਕੁੱਝ ਲੋਕ ਸ਼ੱਕੀ ਹਾਲਤ ਵਿਚ 18 ਸਾਲਾ ਕੁੜੀ ਦਾ ਅੰਤਿਮ ਸੰਸਕਾਰ ਕਰ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਅੰਤਿਮ ਸੰਸਕਾਰ ਨੂੰ ਰੋਕ ਕੇ ਲਾਸ਼ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਈ।
ਇਹ ਵੀ ਪੜ੍ਹੋ : CM ਚੰਨੀ ਨਾਲ ਮੁਲਾਕਾਤ ਮਗਰੋਂ ਬਲਬੀਰ ਸਿੰਘ ਰਾਜੇਵਾਲ ਦੀ ਪ੍ਰੈੱਸ ਕਾਨਫਰੰਸ, ਜਾਣੋ ਮੀਟਿੰਗ ਬਾਰੇ ਕੀ ਕਿਹਾ
ਮੌਕੇ ’ਤੇ ਮ੍ਰਿਤਕ ਕੁੜੀ ਜੋਤੀ (18) ਪੁੱਤਰੀ ਕਰਨੈਲ ਸਿੰਘ ਦੀ ਭੂਆ ਮਨਜੀਤ ਕੌਰ ਵਾਸੀ ਜਗਰਾਓਂ ਨੇ ਦੱਸਿਆ ਕਿ ਸਵੇਰੇ ਉਸ ਨੂੰ ਪਿੰਡ ਧੌਲਾ ਤੋਂ ਫੋਨ ਆਇਆ ਕਿ ਉਸ ਦੀ ਭਤੀਜੀ ਜੋਤੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ, ਤੁਸੀਂ ਜਲਦੀ ਆ ਜਾਓ, ਜਿਸ ਤੋਂ ਬਾਅਦ ਉਹ ਜਗਰਾਓਂ ਤੋਂ ਚੱਲ ਪਈ ਅਤੇ ਰਸਤੇ ਵਿਚ ਉਸ ਨੂੰ ਵਾਰ-ਵਾਰ ਫੋਨ ਆਉਂਦੇ ਰਹੇ। ਇਸ ਕਾਰਨ ਉਸ ਨੂੰ ਸ਼ੱਕ ਹੋਇਆ ਕਿ ਕੁੱਝ ਗਲਤ ਹੈ, ਜਿਸ ਤੋਂ ਬਾਅਦ ਉਸ ਨੇ ਕੰਟਰੋਲ ਰੂਮ ’ਤੇ ਫੋਨ ਕਰ ਦਿੱਤਾ ਅਤੇ ਪੁਲਸ ਪੁੱਜ ਗਈ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ 'ਅਸ਼ਵਨੀ ਸ਼ਰਮਾ' (ਤਸਵੀਰਾਂ)
ਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਭਤੀਜੀ ਨੇ ਮਰਨ ਤੋਂ ਪਹਿਲਾਂ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ, ਜਿਸ ’ਤੇ ਆਪਣੇ ਇਕ ਰਿਸ਼ਤੇਦਾਰ ਦਾ ਨਾਮ ਲਿਖਿਆ ਹੈ, ਜੋ ਉਸ ਦਾ ਤਾਇਆ ਲੱਗਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਉਸ ਦੀ ਮਾਂ, ਭਾਬੀ, ਇਕ ਭਤੀਜਾ ਰਹਿੰਦੇ ਹਨ। ਸਵੇਰੇ ਉਸ ਦੀ ਭਤੀਜੀ ਦਾਦੀ ਨੂੰ ਚਾਹ ਦੇ ਕੇ ਕਮਰੇ ਦੇ ਅੰਦਰ ਚਲੀ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ।
ਇਹ ਵੀ ਪੜ੍ਹੋ : ਅਦਾਲਤ 'ਚ ਪੇਸ਼ੀ ਤੋਂ ਪਹਿਲਾਂ 'ਸੁਖਪਾਲ ਖਹਿਰਾ' ਦਾ ਵੱਡਾ ਬਿਆਨ, ਆਖ ਦਿੱਤੀ ਇਹ ਗੱਲ
ਜਦੋਂ ਕਾਫੀ ਦੇਰ ਬਾਹਰ ਨਾ ਆਈ ਤਾਂ ਦਾਦੀ ਨੇ ਆਵਾਜ਼ਾਂ ਮਾਰੀਆਂ ਪਰ ਦਰਵਾਜ਼ਾ ਨਾ ਖੁੱਲਿਆ। ਬਾਅਦ ਵਿਚ ਦਾਦੀ ਨੇ ਰੌਲਾ ਪਾਇਆ ਅਤੇ ਲੋਕ ਇਕੱਠੇ ਹੋ ਕੇ ਜਦੋਂ ਦਰਵਾਜ਼ੇ ਕੋਲ ਗਏ ਤਾਂ ਅੰਦਰ ਜੋਤੀ ਨੇ ਫ਼ਾਹਾ ਲਾਇਆ ਹੋਇਆ ਸੀ। ਜਾਂਚ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੁੜੀ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
80,000 ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਬਰਾਮਦ, 5 ਗ੍ਰਿਫਤਾਰ
NEXT STORY