ਖਰੜ (ਅਮਰਦੀਪ) : ਖਰੜ ਦੀ ਸ਼ਿਵਾਲਿਕ ਸਿਟੀ 'ਚ ਇਕ ਨੌਜਵਾਨ ਵੱਲੋਂ ਫਲੈਟ 'ਚ ਆਪਣੀ ਮੰਗੇਤਰ ਨੂੰ ਉਸ ਦੇ ਬੁਆਏ ਫਰੈਂਡ ਨਾਲ ਰੰਗੇ ਹੱਥੀਂ ਫੜ੍ਹ ਲਿਆ। ਇਸ 'ਤੇ ਮੰਗੇਤਰ ਕੁੜੀ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਫਿਲਹਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਜਾਣਕਾਰੀ ਅਨੁਸਾਰ ਸ਼ਿਵਾਲਿਕ ਸਿਟੀ ਦਾ ਵਸਨੀਕ ਇਕ ਨੌਜਵਾਨ ਗੁੜਗਾਓਂ ਨੌਕਰੀ ਕਰਦਾ ਹੈ। ਉਹ ਸ਼ਨੀਵਾਰ ਤੇ ਐਤਵਾਰ ਆਪਣੇ ਘਰ ਆਉਂਦਾ ਹੈ। ਨੌਜਵਾਨ ਨੇ ਆਪਣੀ ਮੰਗੇਤਰ ਨੂੰ ਇਕ ਵੱਖਰਾ ਫਲੈਟ ਸ਼ਿਵਾਲਿਕ ਸਿਟੀ 'ਚ ਹੀ ਲੈ ਕੇ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਔਰਤਾਂ ਨੂੰ ਤੋਹਫ਼ਾ, ਰੱਖੜੀ ਵਾਲੇ ਦਿਨ ਬੱਸਾਂ 'ਚ ਮੁਫ਼ਤ ਕਰ ਸਕਣਗੀਆਂ ਸਫ਼ਰ
ਕੁੜੀ ਮੋਹਾਲੀ ਵਿਖੇ ਇਕ ਕੰਪਨੀ 'ਚ ਨੌਕਰੀ ਕਰਦੀ ਹੈ, ਜਿੱਥੇ ਕਿ ਉਸ ਦਾ ਇਕ ਕਲਾਸਮੇਟ ਮੁੰਡਾ ਵੀ ਉਸ ਨਾਲ ਨੌਕਰੀ ਕਰਦਾ ਹੈ। ਕੁੜੀ ਦੇ ਮੰਗੇਤਰ ਨੂੰ ਸ਼ੱਕ ਸੀ ਕਿ ਉਸ ਦੀ ਆਪਣੇ ਕਲਾਸਮੇਟ ਮੁੰਡੇ ਨਾਲ ਦੋਸਤੀ ਹੈ। ਉਸ ਨੇ ਕਈ ਵਾਰ ਆਪਣੀ ਮੰਗੇਤਰ ਨੂੰ ਸੱਚਾਈ ਦੱਸਣ ਲਈ ਕਿਹਾ ਪਰ ਉਸ ਨੇ ਹਮੇਸ਼ਾ ਹੀ ਉਸ ਨੂੰ ਵਿਸ਼ਵਾਸ 'ਚ ਲੈ ਕੇ ਕਿਹਾ ਕਿ ਕਲਾਸਮੇਟ ਮੁੰਡਾ ਉਸ ਨਾਲ ਨੌਕਰੀ ਜ਼ਰੂਰ ਕਰਦਾ ਹੈ ਪਰ ਉਸ ਦੀ ਕੋਈ ਹੋਰ ਦੋਸਤੀ ਨਹੀਂ ਹੈ। ਬੀਤੇ ਦਿਨ ਨੌਜਵਾਨ ਆਪਣੀ ਸੱਸ ਅਤੇ ਆਪਣੀ ਭੈਣ ਨੂੰ ਨਾਲ ਲੈ ਕੇ ਸਵੇਰੇ 7.30 ਵਜੇ ਅਚਾਨਕ ਫਲੈਟ ’ਚ ਪੁੱਜਾ। ਜਦੋਂ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਕੁੜੀ ਦਾ ਕਲਾਸਮੇਟ ਉਸ ਦੇ ਬੈੱਡ ’ਤੇ ਸੁੱਤਾ ਪਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਜੇਲ੍ਹ 'ਚੋਂ ਆਉਣਗੇ ਬਾਹਰ, ਹਾਈਕੋਰਟ ਨੇ ਦਿੱਤੀ ਜ਼ਮਾਨਤ
ਜਦੋਂ ਉਹ ਭੱਜਣ ਲੱਗਾ ਤਾਂ ਉਸ ਨੂੰ ਕਾਬੂ ਕਰ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਦਰਮਿਆਨ ਕੁੜੀ ਨੇ ਆਪਣੀ ਬੇਇੱਜ਼ਤੀ ਸਮਝਦੇ ਹੋਏ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਸ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਕੁੜੀ ਦਾ ਚੂਲਾ ਟੁੱਟਿਆ ਹੈ ਅਤੇ ਨਾਲ ਹੀ ਢਿੱਡ 'ਚ ਖੂਨ ਦੇ ਕਲੋਟ ਜੰਮ ਗਏ ਹਨ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਹੋਇਆ ਕਤਲ, ਮਾਤਮ 'ਚ ਬਦਲੀਆਂ ਖ਼ੁਸ਼ੀਆਂ
ਇਸ ਸਮੇਂ ਕੁੜੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਿਟੀ ਖਰੜ ਦੇ ਐੱਸ. ਐੱਚ. ਓ. ਇੰਸ. ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੁੜੀ ਬਿਆਨ ਦੇਣ ਯੋਗ ਨਹੀਂ ਹੈ। ਜਦੋਂ ਵੀ ਕੁੜੀ ਬਿਆਨ ਦੇਣ ਯੋਗ ਹੋਵੇਗੀ ਤਾਂ ਉਸ ਦਾ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੱਖੜੀ ਤੋਂ ਪਹਿਲਾਂ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਹੋਇਆ ਕਤਲ, ਮਾਤਮ 'ਚ ਬਦਲੀਆਂ ਖ਼ੁਸ਼ੀਆਂ
NEXT STORY