ਮੋਹਾਲੀ (ਜੱਸੀ) : ਇੱਥੇ ਥਾਣਾ ਆਈ. ਟੀ. ਸਿਟੀ ਅਧੀਨ ਪੈਂਦੇ ਇਲਾਕੇ ਦੀ ਕੁੜੀ ਨੇ ਇਕ ਵਿਅਕਤੀ ’ਤੇ ਝੂਠਾ ਵਿਆਹ ਕਰਵਾ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ। ਪੁਲਸ ਨੇ ਮਾਮਲੇ ’ਚ ਮੁਲਜ਼ਮ ਗੁਰਜਿੰਦਰ ਸਿੰਘ ਵਾਸੀ ਪਟਿਆਲਾ ਨੂੰ ਨਾਮਜ਼ਦ ਤਾਂ ਕਰ ਲਿਆ ਪਰ ਜਬਰ-ਜ਼ਿਨਾਹ ਦੀ ਧਾਰਾ ਨਹੀਂ ਲਾਈ, ਕਿਉਂਕਿ ਨਵੇਂ ਕਾਨੂੰਨ ’ਚ ਬੀ. ਐੱਨ. ਐੱਸ. ਦੀ ਧਾਰਾ-69 ’ਚ ਇਹ ਅਪਰਾਧ ਆ ਗਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ।
ਜਿੰਮ ’ਚ ਮੁਲਾਕਾਤ ਤੋਂ ਸ਼ੁਰੂ ਹੋਈ ਸੀ ਕਹਾਣੀ
ਪੀੜਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਉਸ ਦੀ ਮੁਲਾਕਾਤ ਗੁਰਜਿੰਦਰ ਸਿੰਘ ਨਾਲ ਜਿੰਮ ’ਚ ਹੋ ਗਈ। ਹੌਲੀ-ਹੌਲੀ ਉਹ ਚੰਗੇ ਦੋਸਤ ਬਣ ਗਏ ਅਤੇ ਗੱਲਬਾਤ ਵਿਆਹ ਤੱਕ ਗੱਲਬਾਤ ਪਹੁੰਚ ਗਈ। ਪੀੜਤਾ ਮੁਤਾਬਕ ਗੁਰਜਿੰਦਰ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ ਤਾਂ ਉਸ ਨੇ ਪਹਿਲਾਂ ਵਿਆਹ ਲਈ ਕਿਹਾ। 28 ਮਈ ਨੂੰ ਗੁਰਜਿੰਦਰ ਨੇ ਖੁੱਡਾ ਅੱਲੀ ਸ਼ੇਰ ਦੇ ਮੰਦਰ ’ਚ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਕਰ ਲਿਆ। ਇਸ ਵਿਆਹ ਬਾਰੇ ਗੁਰਜਿੰਦਰ ਨੇ ਸਿਰਫ਼ ਭਰਾ ਨੂੰ ਦੱਸਿਆ ਸੀ। ਵਿਆਹ ਤੋਂ ਬਾਅਦ ਉਹ ਦੋਵੇਂ ਫਲੈਟ ’ਚ ਰਹਿਣ ਲੱਗ ਪਏ, ਜਿੱਥੇ ਗੁਰਜਿੰਦਰ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਅਤੇ ਹਨੀਮੂਨ ਲਈ ਮਨਾਲੀ ਲੈ ਗਿਆ। ਪੀੜਤਾ ਮੁਤਾਬਕ ਇਕ ਦਿਨ ਗੁਰਜਿੰਦਰ ਕਿਸੇ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ ਤਾਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਗੁਰਜਿੰਦਰ ਕੋਲੋਂ ਫੋਨ ’ਤੇ ਗੱਲ ਕਰਨ ਵਾਲੀ ਕੁੜੀ ਬਾਰੇ ਪੁਛਿਆ। ਉਸ ਨੇ ਜਵਾਬ ਦਿੱਤਾ ਕਿ ਇਹ ਕੁੜੀ ਉਸ ਦੀ ਮੰਗੇਤਰ ਹੈ ਅਤੇ ਅਕਤੂਬਰ ’ਚ ਉਸ ਦਾ ਵਿਆਹ ਹੈ। ਉਸ ਨੇ ਸਰੀਰਕ ਸਬੰਧ ਬਣਾਉਣ ਲਈ ਉਸ ਨਾਲ ਝੂਠਾ ਵਿਆਹ ਕੀਤਾ ਸੀ। ਥਾਣਾ ਆਈ. ਟੀ. ਸਿਟੀ ਪੁਲਸ ਨੇ ਮਾਮਲੇ ’ਚ ਧਾਰਾ-69 ਬੀ.ਐੱਨ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਧਾਰਾ 69 ਬੀ.ਐੱਨ.ਐੱਸ. ਐਕਟ ਜਬਰ-ਜ਼ਿਨਾਹ ਅਧੀਨ ਨਹੀਂ ਆਉਂਦੀ : ਐਡਵੋਕੇਟ
ਮਾਮਲੇ ਸਬੰਧੀ ਕਾਨੂੰਨੀ ਮਾਹਰ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਨੇ ਦੱਸਿਆ ਕਿ ਬੀ.ਐੱਨ.ਐੱਸ. ਦੀ ਧਾਰਾ 69 ਜਬਰ-ਜ਼ਨਾਹ ਅਧੀਨ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਧਾਰਾ-69 ਦਾ ਕਾਨੂੰਨ ਕਹਿੰਦਾ ਹੈ ਕਿ ਜੇ ਕੋਈ ਧੋਖੇਬਾਜ਼ ਤਰੀਕਿਆਂ ਨਾਲ ਜਾਂ ਕਿਸੇ ਔਰਤ ਨਾਲ ਵਿਆਹ ਕਰਨ ਦਾ ਵਾਅਦਾ ਕਰਕੇ ਉਸ ਨੂੰ ਪੂਰਾ ਕਰਨ ਦੇ ਕਿਸੇ ਇਰਾਦੇ ਤੋਂ ਬਿਨਾਂ ਸਬੰਧ ਬਣਾਉਂਦਾ ਹੈ ਤਾਂ ਜੋ ਜਬਰ-ਜ਼ਿਨਾਹ ਅਪਰਾਧ ਦੇ ਬਰਾਬਰ ਨਹੀਂ ਹੈ, ਉਸ ਨੂੰ ਜਿਸ ਕੈਦ ਦੀ ਸਜ਼ਾ ਦਿੱਤੀ ਜਾਵੇਗੀ, ਉਸਦੀ ਮਿਆਦ 10 ਸਾਲ ਤੱਕ ਹੋ ਸਕਦੀ ਹੈ ਤੇ ਦੋਸ਼ੀ ਨੂੰ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ।
ਪੰਜਾਬ ਪੁਲਸ ਨੇ 5 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ 1000 ਕਿੱਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ
NEXT STORY