ਦਸੂਹਾ (ਨਾਗਲਾ, ਝਾਵਰ)-ਦਸੂਹਾ ਦੇ ਪਿੰਡ ਡੁਗਰੀ ਦੀ ਰਹਿਣ ਵਾਲੀ ਇਕ ਕੁੜੀ ਆਨਲਾਈਨ ਧੋਖਾਦੇਹੀ ਦਾ ਸ਼ਿਕਾਰ ਹੋ ਗਈ। ਠੱਗਾਂ ਵੱਲੋਂ ਬੈਂਕ ਵਿਚ ਰੱਖੀਆਂ 2 ਐੱਫ਼. ਡੀ. ਸਣੇ ਕੁੜੀ ਦੇ ਬਚਤ ਖ਼ਾਤੇ ਵਿਚੋਂ ਕੁੱਲ੍ਹ 9.30 ਲੱਖ ਰੁਪਏ ਕੱਢਵਾ ਲਏ ਗਏ, ਜਦਕਿ ਉਸ ਦਾ ਵਿਆਹ ਅਗਲੇ ਮਹੀਨੇ ਤੈਅ ਸੀ। ਕੁਝ ਦਿਨ ਪਹਿਲਾਂ ਫਿਰ ਕੁੜੀ ਦੇ ਕ੍ਰੈਡਿਟ ਕਾਰਡ ਤੋਂ 5 ਲੱਖ ਰੁਪਏ ਕੱਢਵਾਏ ਗਏ। ਪੂਰੀ ਘਟਨਾ ਤੋਂ ਬਾਅਦ ਪੀੜਤ ਕੁੜੀ ਨੇ ਆਨਲਾਈਨ ਧੋਖਾਦੇਹੀ ਸਬੰਧੀ ਸਾਈਬਰ ਕ੍ਰਾਈਮ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।
ਜਿੱਥੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਹੁਣ ਪੀੜਤ ਔਰਤ ਨੇ ਇਕ ਵਾਰ ਫਿਰ ਬੈਂਕ ਦੇ ਦੋ ਅਧਿਕਾਰੀਆਂ ਦਾ ਨਾਂ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਪਰਮਿੰਦਰ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਡੁਗਰੀ (ਦਸੂਹਾ) ਨੇ ਦੱਸਿਆ ਕਿ ਉਸ ਦੀ ਇਕ ਨਿੱਜੀ ਬੈਂਕ ਵਿਚ 8 ਲੱਖ 40 ਹਜ਼ਾਰ ਰੁਪਏ ਦੀਆਂ 2 ਐੱਫ਼. ਡੀ. ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਵਕੀਲ ਦੀ ਦਰਦਨਾਕ ਮੌਤ
ਇਸ ਤੋਂ ਇਲਾਵਾ ਉਸ ਦੇ ਖ਼ਾਤੇ ਵਿਚ ਕੁਝ ਪੈਸੇ ਵੀ ਜਮ੍ਹਾ ਸੀ। ਜਦੋਂ ਉਹ 4 ਤਾਰੀਖ਼ ਨੂੰ ਆਪਣੇ ਖ਼ਾਤੇ ਵਿਚ ਕੁਝ ਪੈਸੇ ਜਮ੍ਹਾ ਕਰਵਾਉਣ ਗਈ ਤਾਂ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਖ਼ਾਤੇ ਵਿਚ ਕੋਈ ਪੈਸਾ ਨਹੀਂ ਹੈ ਅਤੇ ਦੋਵੇਂ ਐੱਫ਼. ਡੀਜ਼ ਤੋੜ ਕੇ ਪੈਸੇ ਕਢਵਾ ਲਏ ਗਏ ਹਨ। ਉਸ ਨੇ ਦੱਸਿਆ ਕਿ ਉਸ ਦੇ ਬਚਤ ਖ਼ਾਤੇ ਵਿਚੋਂ 2 ਐੱਫ਼. ਡੀ. ਸਮੇਤ ਕੁੱਲ੍ਹ 9.30 ਲੱਖ ਰੁਪਏ ਕੱਢਵਾ ਲਏ ਗਏ ਹਨ। ਉਨ੍ਹਾਂ ਜ਼ਿਲ੍ਹਾ ਪੁਲਸ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇ। ਇਸ ਦਾ ਕੋਈ ਹੱਲ ਕੱਢਿਆ ਜਾਵੇ ਅਤੇ ਸਾਡੇ ਪੈਸੇ ਵਾਪਸ ਕਰੋ।
ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ਗੂੰਜੇ ਮੌਤ ਦੇ ਵੈਣ, ਮਾਪਿਆਂ ਲਈ ਦਵਾਈ ਲੈਣ ਜਾ ਰਹੇ ਵਿਆਹ ਵਾਲੇ ਮੁੰਡੇ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੱਲੇਵਾਲ ਦੀ ਨਾਜ਼ੁਕ ਹਾਲਤ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ (ਵੀਡੀਓ)
NEXT STORY