ਬਠਿੰਡਾ (ਸੁਖਵਿੰਦਰ) : ਇੱਕ ਕੁੜੀ ਨੇ ਨਹਿਰ 'ਚ ਛਾਲ ਮਾਰ ਦਿੱਤੀ ਪਰ ਸਹਾਰਾ ਵਰਕਰਾਂ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਚਾ ਲਿਆ। ਜਾਣਕਾਰੀ ਅਨੁਸਾਰ ਸਹਾਰਾ ਜਨ ਸੇਵਾ ਨੂੰ ਸੂਚਨਾ ਮਿਲੀ ਸੀ ਕਿ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿਚ ਇਕ ਕੁੜੀ ਨੇ ਛਾਲ ਮਾਰ ਦਿੱਤੀ ਹੈ। ਸੂਚਨਾ ਮਿਲਣ 'ਤੇ ਸੰਸਥਾ ਵਰਕਰ ਸੰਦੀਪ ਗਿੱਲ ਅਤੇ ਗੁੱਲੀ ਠਾਕੁਰ ਮੋਕੇ 'ਤੇ ਪਹੁੰਚੇ। ਲੋਕਾਂ ਦੀ ਮਦਦ ਨਾਲ ਕੁੜੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ।
ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਅਤੇ ਥੋੜ੍ਹੀ ਦੇਰ ਬਾਅਦ ਕੁੜੀ ਨੂੰ ਹੋਸ਼ ਆ ਗਿਆ। ਕੁੜੀ ਦੀ ਪਛਾਣ ਅਰਚਨਾ ਵਜੋਂ ਹੋਈ, ਜੋ ਕਿ ਅਬੋਹਰ ਦੀ ਰਹਿਣ ਵਾਲੀ ਸੀ। ਸਹਾਰਾ ਟੀਮ ਨੇ ਕੁੜੀ ਦੇ ਪਰਿਵਾਰ ਨੂੰ ਸੂਚਿਤ ਕੀਤਾ। ਕੋਤਵਾਲੀ ਪੁਲਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਹੈਰੋਇਨ ਕੀਤੀ ਬਰਾਮਦ
NEXT STORY