ਜਲੰਧਰ (ਸੋਨੂੰ)— ਜਲੰਧਰ ਦੇ ਕਾਲਾ ਸੰਘਿਆਂ ਰੋਡ 'ਤੇ ਬੀਤੀ ਦੇਰ ਰਾਤ ਪੈਂਦੇ ਗ੍ਰੀਨ ਐਵੇਨਿਊ ਇਲਾਕੇ 'ਚ ਇਕ ਅਣਪਛਾਤੇ ਵਿਅਕਤੀ ਵੱਲੋਂ ਕਰੀਬ 12 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਗੁਆਂਢਣ ਜਨਾਨੀ ਦੀਆਂ ਕੋਸ਼ਿਸ਼ਾਂ ਸਦਕਾ ਬੱਚੀ ਨੂੰ ਅਗਵਾ ਕਰਨ ਵਾਲੇ ਅਣਪਛਾਤੇ ਵਿਅਕਤੀ ਤੋਂ ਬਚਾਇਆ ਜਾ ਸਕਿਆ। ਸੂਚਨਾ ਮਿਲਦੇ ਹੀ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਅਣਪਛਾਤੇ ਵਿਅਕਤੀ ਦੀ ਕਾਰ ਨੂੰ ਥਾਣੇ 'ਚ ਲੈ ਆਈ।
ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖਬਰ, 558 ਲੋਕਾਂ ਦੀ ਰਿਪੋਰਟ ਆਈ ''ਕੋਰੋਨਾ ਨੈਗੇਟਿਵ''
ਬੱਚੀ ਦੀ ਮਾਂ ਸਪਨਾ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਕਿ ਇਸੇ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਆਵਾਜ਼ ਦੇ ਕੇ ਉਨ੍ਹਾਂ ਦੀ ਬੇਟੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਾਰ 'ਚ ਜਬਰਨ ਬਿਠਾਉਣ ਲੱਗ ਪਿਆ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਆਏ SSP ਮਾਹਲ ਨੇ ਅਵਤਾਰ ਹੈਨਰੀ ਦੀ ਬੇਟੀ ਦੇ ਵਿਆਹ ''ਚ ਕੀਤੀ ਸੀ ਸ਼ਿਰਕਤ, ਤਸਵੀਰ ਹੋਈ ਵਾਇਰਲ
ਬੱਚੀ ਦੇ ਰੌਲੇ ਦੀਆਂ ਆਵਾਜ਼ਾਂ ਸੁਣ ਕੇ ਉਨ੍ਹਾਂ ਦੀ ਗੁਆਂਢਣ ਅਰਸ਼ੀ ਨੇ ਬੱਚੀ ਨੂੰ ਆਪਣੇ ਵੱਲ ਖਿੱਚਿਆ, ਜਿਸ ਤੋਂ ਬਾਅਦ ਜਨਾਨੀ ਅਤੇ ਉਸ ਵਿਅਕਤੀ 'ਚ ਤਕਰਾਰ ਵੀ ਹੋਈ। ਉਕਤ ਵਿਅਕਤੀ ਗਾਲ੍ਹਾਂ ਕੱਢਦੇ ਹੋਏ ਕਾਰ 'ਚੋਂ ਭੱਜਣ ਲੱਗਾ। ਇਸ ਦੌਰਾਨ ਉਸ ਦੀ ਕਾਰ ਨੂੰ ਪਰਿਵਾਰ ਵਾਲਿਆਂ ਨੇ ਘੇਰ ਲਿਆ ਅਤੇ ਉਨ੍ਹਾਂ ਨਾਲ ਹੱਥੋਂਪਾਈ ਕਰਦਾ ਹੋਇਆ ਉਕਤ ਵਿਅਕਤੀ ਕਾਰ ਛੱਡ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਯੂਨੀਵਰਸਿਟੀ-ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕਰਨ ਲਈ ਕੈਪਟਨ ਮੋਦੀ ਨੂੰ ਲਿਖਣਗੇ ਚਿੱਠੀ
ਇਸ ਘਟਨਾ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੋਪਾਲ ਸਿੰਘ ਥਾਣਾ ਭਾਰਗੋ ਕੈਂਪ ਨੇ ਦੱਸਿਆ ਕਿ ਉਨ੍ਹਾਂ ਨੂੰ ਸਪਨਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਬੱਚੀ ਇਕ ਅਣਪਛਾਤੇ ਵਿਅਕਤੀ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੱਚੀ ਦੀ ਬਾਂਹ ਫੜ ਕੇ ਜ਼ਬਰਦਸਤੀ ਕਾਰ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਰੌਲਾ ਪਾਉਣ 'ਤੇ ਉਹ ਆਪਣੀ ਕਾਰ ਨੂੰ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ
ਵੱਡੀ ਖਬਰ : ਪੰਜਾਬ ਦੇ IAS ਪਤੀ-ਪਤਨੀ ਨੂੰ 'ਕੋਰੋਨਾ', ਇਸ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ
NEXT STORY