ਲੁਧਿਆਣਾ (ਤਰੁਣ)- ਘਰ ਤੋਂ ਕਾਲਜ ਪੜ੍ਹਨ ਗਈ ਇਕ 18 ਸਾਲਾ ਲੜਕੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਲੜਕੀ ਦੇ ਪਿਤਾ ਨੇ ਕੋਚਰ ਮਾਰਕੀਟ ਦੇ ਰਹਿਣ ਵਾਲੇ ਇਕ ਲੜਕੇ ’ਤੇ ਧੀ ਨੂੰ ਅਗਵਾ ਕਰਨ ਦੇ ਦੋਸ਼ ਲਗਾਏ ਹਨ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਘਰੋਂ ਕਾਲਜ ਲਈ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ। ਪਿਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਆਦਿੱਤਿਆ ਵਾਸੀ ਕੋਚਰ ਮਾਰਕੀਟ ਨੇ ਉਸ ਦੀ ਧੀ ਨੂੰ ਅਗਵਾ ਕਰਕੇ ਕਿਤੇ ਲੁਕਾ ਕੇ ਰੱਖਿਆ ਹੈ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਆਦਿੱਤਿਆ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ: ਘਰ ’ਚ ਇਕੱਲੇ ਮਾਸੂਮ ਦੀ ਸ਼ੱਕੀ ਹਾਲਾਤ ’ਚ ਮੌਤ, ਖੌਫਨਾਕ ਮੰਜ਼ਰ ਵੇਖ ਪਿਓ ਦਾ ਨਿਕਲਿਆ ਤ੍ਰਾਹ
NEXT STORY