ਅੰਮ੍ਰਿਤਸਰ (ਗੁਰਪ੍ਰੀਤ): ਘਰ ਵਿੱਚ ਇਕੱਲੇ ਰਹਿ ਰਹੇ 12 ਸਾਲਾ ਮਾਸੂਮ ਬੱਚੇ ਦੀ ਸ਼ੱਕੀ ਹਾਲਾਤ 'ਚ ਚੁੰਨੀ ਨਾਲ ਲਟਕਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਬੱਚੇ ਦੀ ਪਛਾਣ 12 ਸਾਲਾ ਕਿਸ਼ਨ ਵਜੋਂ ਹੋਈ ਹੈ, ਜੋ ਸਕੂਲ ਵਿੱਚ ਪੜ੍ਹਦਾ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ-ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
ਕੰਮ ਤੋਂ ਵਾਪਸ ਆਏ ਪਿਤਾ ਨੇ ਦੇਖਿਆ ਖੌਫਨਾਕ ਮੰਜ਼ਰ
ਮ੍ਰਿਤਕ ਦੇ ਪਿਤਾ ਅਸ਼ੋਕ ਪਾਲ, ਵਾਸੀ ਸ਼ਿਵ ਨਗਰ ਇਲਾਕੇ, ਨੇ ਭਰੀਆਂ ਅੱਖਾਂ ਅਤੇ ਭਰੇ ਗਲੇ ਨਾਲ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਮੀਟ ਦੀ ਦੁਕਾਨ ’ਤੇ ਕੰਮ ਕਰਦੇ ਹਨ ਅਤੇ ਆਮ ਤੌਰ ’ਤੇ ਦੁਪਹਿਰ ਕਰੀਬ 12 ਵਜੇ ਕੰਮ ’ਤੇ ਜਾਂਦੇ ਹਨ ਤੇ ਦੇਰ ਰਾਤ ਵਾਪਸ ਆਉਂਦੇ ਹਨ। ਘਟਨਾ ਵਾਲੇ ਦਿਨ ਘਰ ਵਿੱਚ ਸੈਨੇਟਰੀ ਦਾ ਕੁਝ ਕੰਮ ਕਰਵਾਉਣਾ ਸੀ, ਜਿਸ ਕਾਰਨ ਉਹ ਸੈਨੇਟਰੀ ਮਿਸਤਰੀ ਨੂੰ ਨਾਲ ਲੈ ਕੇ ਘਰ ਪਹੁੰਚੇ ਸਨ। ਜਦੋਂ ਉਹ ਉੱਪਰ ਗਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦਾ ਇਕਲੌਤਾ 12 ਸਾਲਾ ਪੁੱਤਰ ਕਿਸ਼ਨ ਚੁੰਨੀ ਦੇ ਸਹਾਰੇ ਫਾਹੇ ਨਾਲ ਲਟਕ ਰਿਹਾ ਸੀ। ਪਿਤਾ ਮੁਤਾਬਕ ਬੱਚੇ ਦੀ ਜੀਭ ਵੀ ਬਾਹਰ ਨਿਕਲੀ ਹੋਈ ਸੀ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ
ਪਿਤਾ ਅਸ਼ੋਕ ਪਾਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਕੰਮ ’ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਪਿਆਰ ਨਾਲ ਰੋਟੀ ਬਣਾਈ ਅਤੇ ਕਿਹਾ, "ਪਾਪਾ, ਰੋਟੀ ਖਾ ਕੇ ਹੀ ਜਾਣਾ।" ਪਿਤਾ ਮੁਤਾਬਕ ਜਦੋਂ ਉਨ੍ਹਾਂ ਨੇ ਕੰਮ ’ਤੇ ਜਾਣ ਦੀ ਜਲਦੀ ਕਾਰਨ ਰੋਟੀ ਖਾਣ ਤੋਂ ਇਨਕਾਰ ਕੀਤਾ ਤਾਂ ਬੱਚੇ ਨੇ ਜ਼ਿੱਦ ਕਰਕੇ ਉਨ੍ਹਾਂ ਨੂੰ ਖਾਣਾ ਖੁਆਇਆ। ਇਸ ਤੋਂ ਬਾਅਦ ਬੱਚੇ ਨੇ ਆਨਲਾਈਨ ਮੰਗਵਾਇਆ ਨਵਾਂ ਰਿਮੋਟ ਵੀ ਪਿਤਾ ਨੂੰ ਦਿਖਾਇਆ ਅਤੇ ਕੋਲਡ ਡਰਿੰਕ ਪੀਣ ਦੀ ਇੱਛਾ ਜਤਾਈ। ਪਿਤਾ ਨੇ ਉਸ ਲਈ ਕੋਲਡ ਡਰਿੰਕ ਮੰਗਵਾ ਦਿੱਤੀ ਅਤੇ ਫਿਰ ਕੰਮ ਲਈ ਚਲੇ ਗਏ। ਪਿਤਾ ਦਾ ਕਹਿਣਾ ਹੈ ਕਿ ਬੱਚੇ ਲਈ ਬਣਾਈ ਗਈ ਚਾਹ ਵੀ ਘਰ ਵਿੱਚ ਉਸੇ ਤਰ੍ਹਾਂ ਪਈ ਰਹਿ ਗਈ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੁਝ ਹੀ ਘੰਟਿਆਂ ਵਿੱਚ ਇਹ ਦਰਦਨਾਕ ਘਟਨਾ ਵਾਪਰ ਜਾਵੇਗੀ।
ਇਹ ਵੀ ਪੜ੍ਹੋ-ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ
ਪਿਤਾ ਨੇ ਜਤਾਈ ਕਤਲ ਦੀ ਆਸ਼ੰਕਾ
ਅਸ਼ੋਕ ਪਾਲ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਾਲੇ ਬਹੁਤ ਛੋਟਾ ਸੀ ਅਤੇ ਖੇਡਣ-ਕੁੱਦਣ ਦੀ ਉਮਰ ਵਿੱਚ ਉਹ ਖੁਦ ਅਜਿਹਾ ਕਦਮ ਨਹੀਂ ਚੁੱਕ ਸਕਦਾ। ਉਨ੍ਹਾਂ ਮੁਤਾਬਕ ਬੱਚੇ ’ਤੇ ਪੜ੍ਹਾਈ ਦਾ ਕੋਈ ਦਬਾਅ ਨਹੀਂ ਸੀ ਅਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਤਣਾਅ ਸੀ। ਉਹ ਆਪਣੀ ਮਰਜ਼ੀ ਨਾਲ ਸਕੂਲ ਅਤੇ ਟਿਊਸ਼ਨ ਜਾਂਦਾ ਸੀ। ਪਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਘਟਨਾ ਪਿੱਛੇ ਕਿਸੇ ਅਣਹੋਣੀ ਜਾਂ ਸਾਜ਼ਿਸ਼ ਦਾ ਸ਼ੱਕ ਹੈ ਅਤੇ ਉਹ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਐਨਕਾਊਂਟਰ 'ਚ ਮਾਰੇ ਗਏ ਦੀਪਕ ਦਾ ਪਰਿਵਾਰ ਆਇਆ ਸਾਹਮਣੇ, ਰੋ-ਰੋ ਦੱਸੀਆਂ ਇਹ ਗੱਲਾਂ
ਪੁਲਸ ਵੱਲੋਂ ਸਾਰੇ ਪੱਖਾਂ ਤੋਂ ਜਾਂਚ
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏਡੀਸੀਪੀ ਵਨੀਲਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਡਾਕਟਰਾਂ ਦੀ ਜਾਂਚ ਅਤੇ ਮੁੱਢਲੀ ਪੜਤਾਲ ਦੌਰਾਨ ਬੱਚੇ ਦੇ ਗਲੇ ’ਤੇ ਫਾਹੇ ਦੇ ਨਿਸ਼ਾਨ ਮਿਲੇ ਹਨ। ਹਾਲਾਂਕਿ ਪੁਲਸ ਵੱਲੋਂ ਮਾਮਲੇ ਦੀ ਹਰ ਸੰਭਵ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਗਿਆ ਹੈ। ਪੁਲਸ ਮੁਤਾਬਕ ਪੋਸਟਮਾਰਟਮ ਰਿਪੋਰਟ ਅਤੇ ਪੁੱਛਗਿੱਛ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਮੋਹਾਲੀ ਦੇ ਸਕੂਲ 'ਚ ਕੀਤੀ ਗਈ ਛੁੱਟੀ, ਵਿਚਾਲੇ ਰੋਕੀਆਂ ਪ੍ਰੀਖਿਆਵਾਂ, ਪੜ੍ਹੋ ਕਾਰਨ
NEXT STORY