ਨਵਾਂਗਾਓਂ (ਮੁਨੀਸ਼) : ਨਵਾਂਗਾਓਂ ਪੁਲਸ ਨੇ ਭਾਣਜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਮਾਮੇ ’ਤੇ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਕੁੜੀ ਦੇ ਮਾਤਾ-ਪਿਤਾ ਮੂਲ ਰੂਪ ਤੋਂ ਯੂ. ਪੀ. ਦੇ ਰਹਿਣ ਵਾਲੇ ਹਨ ਅਤੇ ਮਜ਼ਦੂਰੀ ਕਰਦੇ ਹਨ। ਬੁੱਧਵਾਰ ਨੂੰ ਜਦੋਂ ਕੁੜੀ ਨੂੰ ਢਿੱਡ 'ਚ ਦਰਦ ਹੋਇਆ ਤਾਂ ਪਰਿਵਾਰ ਵਾਲੇ ਚੈੱਕਅੱਪ ਲਈ ਹਸਪਤਾਲ ਲੈ ਗਏ, ਜਿੱਥੇ ਉਹ ਗਰਭਵਤੀ ਪਾਈ ਗਈ। ਇਸ ਸੱਚ ਜਾਣ ਕੇ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।
ਇਹ ਵੀ ਪੜ੍ਹੋ : ਹੁਣ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਨੂੰ ਸੰਮਨ ਜਾਰੀ, SIT ਨੇ 6 ਸਤੰਬਰ ਨੂੰ ਬੁਲਾਇਆ
ਪਤਾ ਲੱਗਿਆ ਕਿ ਕੁੜੀ ਦੀ ਮਾਂ ਦੇ ਮਾਮੇ ਦਾ ਪੁੱਤਰ (40) ਬੱਚੀ ਨਾਲ ਲੰਬੇ ਸਮੇਂ ਤੋਂ ਜਬਰ-ਜ਼ਿਨਾਹ ਕਰਦਾ ਆ ਰਿਹਾ ਸੀ। ਮੁਲਜ਼ਮ ਨਵਾਂਗਾਓਂ 'ਚ ਹੀ ਰਹਿੰਦਾ ਹੈ ਅਤੇ ਵਿਆਹਿਆ ਹੋਇਆ ਹੈ। ਜਦੋਂ ਬੱਚੀ ਦੇ ਮਾਤਾ-ਪਿਤਾ ਕੰਮ ’ਤੇ ਜਾਂਦੇ ਸਨ ਤਾਂ ਉਹ ਉਨ੍ਹਾਂ ਦੇ ਘਰ ਆ ਜਾਂਦਾ ਸੀ ਅਤੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ।
ਇਹ ਵੀ ਪੜ੍ਹੋ : ਆਪਣਿਆਂ ਨੇ 9 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਘਿਨੌਣੇ ਸੱਚ ਨੇ ਮਾਂ ਦੇ ਉਡਾਏ ਹੋਸ਼
ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਬੱਚੀ ਦੇ ਢਿੱਡ ’ਚ ਦਰਦ ਹੋਇਆ ਤਾਂ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਹ ਗਰਭਵਤੀ ਪਾਈ ਗਈ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕਰ ਲਿਆ ਅਤੇ ਜਾਂਚ ਜਾਰੀ ਹੈ। ਉੱਥੇ ਹੀ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਜਾਇਜ਼ ਉਸਾਰੀ ਰੋਕਣ ਗਈ ਨਗਰ ਨਿਗਮ ਟੀਮ 'ਤੇ ਪਥਰਾਅ, ਕਾਬਜ਼ਕਾਰਾਂ ਨੇ ਖ਼ੁਦ 'ਤੇ ਛਿੜਕਿਆ ਡੀਜ਼ਲ
NEXT STORY