ਫਿਲੌਰ/ਅੱਪਰਾ (ਭਾਖੜੀ/ਜ.ਬ.)-ਆਪਣੇ ਦੋਸਤ ਦੇ ਨਾਲ ਦੇਰ ਰਾਤ ਘਰ ’ਚ ਜਬਰੀ ਦਾਖ਼ਲ ਹੋ ਕੇ ਨੌਜਵਾਨ ਨੇ 14 ਸਾਲਾ ਨਾਬਾਲਗ ਕੁੜੀ ਨੂੰ ਕਮਰੇ ’ਚ ਬੰਦੀ ਬਣਾ ਕੇ ਜਬਰ-ਜ਼ਿਨਾਹ ਕੀਤਾ। ਕੁੜੀ ਵੱਲੋਂ ਰੌਲਾ ਪਾਉਣ ’ਤੇ ਉਸ ਦੇ ਭਰਾ ਅਤੇ ਗੁਆਂਢੀ ਨੀਂਦ ਤੋਂ ਜਾਗੇ, ਜਿਨ੍ਹਾਂ ਨੇ ਦੋਵੇਂ ਮੁੰਡਿਆਂ ਨੂੰ ਫੜ ਕੇ ਉਨ੍ਹਾਂ ਦੀ ਛਿੱਤਰ-ਪਰੇਡ ਕਰਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਪੀੜਤ ਦਾ ਮੈਡੀਕਲ ਕਰਵਾ ਕੇ ਜਬਰ-ਜ਼ਿਨਾਹ ਕਰਨ ਵਾਲੇ ਨੌਜਵਾਨ ਅਤੇ ਉਸ ਦੇ ਸਾਥੀ ’ਤੇ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ
ਸੂਚਨਾ ਮੁਤਾਬਕ ਨੇੜਲੇ ਪਿੰਡ ਦੀ ਰਹਿਣ ਵਾਲੀ 14 ਸਾਲਾ ਪੀੜਤ ਕੁੜੀ ਨੇ ਦੱਸਿਆ ਕਿ ਕੰਮ ਦੇ ਸਬੰਧ ’ਚ ਆਮ ਕਰਕੇ ਉਸ ਦੇ ਪਿਤਾ ਘਰੋਂ ਬਾਹਰ ਰਹਿੰਦੇ ਹਨ। ਬੀਤੀ ਰਾਤ 11 ਵਜੇ ਜਦੋਂ ਉਹ ਆਪਣੇ ਘਰ ਦੇ ਕਮਰੇ ’ਚ ਸੌਂ ਰਹੀ ਸੀ ਤਾਂ ਉਸ ਨੂੰ ਆਪਣੇ ਘਰ ਦੇ ਗੇਟ ਦੀ ਜ਼ੋਰ ਨਾਲ ਖੜਕਣ ਦੀਆਂ ਆਵਾਜ਼ਾਂ ਆਈਆਂ। ਕੁੜੀ ਨੂੰ ਲੱਗਾ ਕਿ ਤੇਜ਼ ਹਨੇਰੀ ਅਤੇ ਬਾਰਿਸ਼ ਕਾਰਨ ਉਨ੍ਹਾਂ ਦਾ ਗੇਟ ਹਿੱਲ ਰਿਹਾ ਹੋਵੇਗਾ ਤਾਂ ਗੇਟ ’ਤੇ ਅੰਦਰੋਂ ਲੱਗੀ ਅਰਲ ਨੂੰ ਤੋੜ ਕੇ ਦੋ ਨੌਜਵਾਨ ਉਸ ਦੇ ਕਮਰੇ ’ਚ ਦਾਖ਼ਲ ਹੋ ਗਏ। ਇਸ ਤੋਂ ਪਹਿਲਾਂ ਕਿ ਉਹ ਰੌਲਾ ਪਾਉਂਦੀ, ਉਨ੍ਹਾਂ ’ਚੋਂ ਇਕ ਨੌਜਵਾਨ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਉਸ ਦੇ ਘਰ ’ਚ ਬੰਦੀ ਬਣਾਉਂਦੇ ਹੋਏ ਕਿਹਾ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਅੰਜਾਮ ਬੁਰਾ ਹੋਵੇਗਾ। ਉਨ੍ਹਾਂ ’ਚੋਂ ਇਕ ਨੌਜਵਾਨ ਜਿਸ ਦਾ ਨਾਂ ਸੁਖਦੇਵ ਹੈ, ਜੋ ਨਾਲ ਦੇ ਪਿੰਡ ਦਾ ਰਹਿਣ ਵਾਲਾ ਹੈ, ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਦਕਿ ਉਸ ਦਾ ਦੂਜਾ ਸਾਥੀ ਜਿਸ ਨੂੰ ਉਹ ਪਛਾਣਦੀ ਨਹੀਂ, ਉਹ ਕੋਲ ਖੜ੍ਹਾ ਰਿਹਾ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ
ਜਿਉਂ ਹੀ ਉਹ ਉਸ ਨਾਲ ਘਿਨੌਣੀ ਹਰਕਤ ਕਰਨ ਤੋਂ ਬਾਅਦ ਬਾਹਰ ਨਿਕਲੇ ਤਾਂ ਪੀੜਤ ਕੁੜੀ ਨੇ ਰੌਲਾ ਪਾ ਦਿੱਤਾ, ਜਿਸ ਨਾਲ ਦੂਜੇ ਕਮਰੇ ’ਚ ਸੌਂ ਰਹੇ ਕੁੜੀ ਦੇ ਭਰਾ ਅਤੇ ਗੁਆਂਢੀ ਨੀਂਦ ਤੋਂ ਜਾਗ ਗਏ ਅਤੇ ਉਨ੍ਹਾਂ ਨੇ ਭੱਜ ਕੇ ਦੋਵੇਂ ਮੁਲਜ਼ਮ ਮੁੰਡਿਆਂ ਨੂੰ ਫੜ ਕੇ ਪਹਿਲਾਂ ਛਿੱਤਰ-ਪਰੇਡ ਕੀਤੀ ਅਤੇ ਬੰਨ੍ਹ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਮੌਕੇ ’ਤੇ ਪੁੱਜ ਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚੌਂਕੀ ਲੈ ਗਈ। ਪੀੜਤ ਕੁੜੀ ਨੂੰ ਸਥਾਨਕ ਸਿਵਲ ਹਸਪਤਾਲ ਲਿਜਾ ਕੇ ਮੈਡੀਕਲ ਜਾਂਚ ਕਰਵਾਈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਜਿਸ ਮੋਟਰਸਾਈਕਲ ’ਤੇ ਦੇਰ ਰਾਤ ਲੜਕੀ ਦੇ ਘਰ ਦੇ ਬਾਹਰ ਪੁੱਜਾ ਸੀ, ਉਹ ਮੋਟਰਸਾਈਕਲ ਵੀ ਉਨ੍ਹਾਂ ਨੇ ਕਬਜ਼ੇ ’ਚ ਲੈ ਲਿਆ ਹੈ।
ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼ਰਾਬ ਦੇ ਠੇਕੇ ਨੂੰ ਪਿੰਡ ਦੀ ਵਸੋਂ ਤੋਂ ਬਾਹਰ ਲਿਜਾਣ ਲਈ ਕੀਤਾ ਪ੍ਰਦਰਸ਼ਨ
NEXT STORY