ਮੋਹਾਲੀ (ਨਿਆਮੀਆਂ) - ਭਾਰਤੀ ਫੌਜ ਨੇ ਆਪਣੇ ਸਾਬਕਾ ਸੂਬੇਦਾਰ ਦੀ ਤਲਾਕਸ਼ੁਦਾ ਲੜਕੀ ਨੂੰ ਪਰਿਵਾਰਿਕ ਪੈਨਸ਼ਨ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਲੈਫ. ਕਰਨਲ ਐੱਸ. ਐੱਸ. ਸੋਹੀ ਨੇ ਕਿਹਾ ਕਿ ਸਾਬਕਾ ਸੂਬੇਦਾਰ ਰਘਬੀਰ ਸਿੰਘ ਫੌਜ 'ਚੋਂ ਖੁਦ ਪੈਨਸ਼ਨ ਲੈ ਚੁੱਕੇ ਹਨ। ਉਨ੍ਹਾਂ ਦੀ ਉਮਰ 90 ਸਾਲ ਹੋ ਚੁੱਕੀ ਹੈ ਤੇ ਕੋਈ ਸੱਟ ਵੱਜਣ ਕਾਰਨ ਉਨ੍ਹਾਂ ਦੇ ਦੋਵੇਂ ਚੂਲ੍ਹੇ ਖਰਾਬ ਹੋ ਗਏ ਹਨ ਤੇ ਉਹ ਇਸ ਸਮੇਂ ਮੰਜੇ ਉਪਰ ਪਏ ਸਨ।
ਉਨ੍ਹਾਂ ਦੀ ਦੇਖ-ਭਾਲ ਉਨ੍ਹਾਂ ਦੀ ਤਲਾਕਸ਼ੁਦਾ ਬੇਟੀ ਭੁਪਿੰਦਰ ਕੌਰ ਕਰ ਰਹੀ ਹੈ। ਭੁਪਿੰਦਰ ਕੌਰ ਦਾ ਆਮਦਨ ਦਾ ਕੋਈ ਸਾਧਨ ਨਹੀਂ ਹੈ ਤੇ ਉਸ ਦੀ ਇਕ ਨੌਜਵਾਨ ਬੇਟੀ ਵੀ ਹੈ। ਸੂਬੇਦਾਰ ਰਘਬੀਰ ਸਿੰਘ ਆਪਣੀ ਬੇਟੀ ਨਾਲ ਕਿਰਾਏ ਦੇ ਇਕ ਮਕਾਨ 'ਚ ਰਹਿ ਰਹੇ ਹਨ, ਉਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਸੂਬੇਦਾਰ ਰਘਬੀਰ ਸਿੰਘ ਦੀ ਉਮਰ ਅਤੇ ਹਾਲਤ ਵੇਖਦਿਆਂ ਇਹ ਪ੍ਰਤੀਤ ਹੁੰਦਾ ਹੈ ਕਿ ਕਿਸੇ ਵੀ ਸਮੇਂ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਭੁਪਿੰਦਰ ਕੌਰ ਨੇ ਬੇਸਹਾਰਾ ਹੋ ਜਾਣਾ ਸੀ। ਇਸ ਲਈ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਨੇ ਸੂਬੇਦਾਰ ਰਘਬੀਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਿਕ ਪੈਨਸ਼ਨ ਉਨ੍ਹਾਂ ਦੀ ਬੇਸਹਾਰਾ ਬੇਟੀ ਭੁਪਿੰਦਰ ਕੌਰ ਨੂੰ ਲਗਵਾਉਣ ਲਈ ਆਰਮੀ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ। ਹੁਣ ਆਰਮੀ ਮੈਡੀਕਲ ਕੋਰਪਸ ਲਖਨਊ ਨੇ ਸੂਬੇਦਾਰ ਰਘਬੀਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਰਿਵਾਰਿਕ ਪੈਨਸ਼ਨ ਉਨ੍ਹਾਂ ਦੀ ਬੇਟੀ ਭੁਪਿੰਦਰ ਕੌਰ ਨੂੰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਅਣਖ਼ ਖਾਤਿਰ ਹੋਇਆ ਬਲਵਿੰਦਰ ਕੌਰ ਦਾ ਕਤਲ
NEXT STORY