ਮੋਗਾ : ਪ੍ਰੇਮ ਸਬੰਧਾਂ ’ਚ ਕੁੜੀ ਨੇ 3 ਸਾਲਾਂ ’ਚ ਇਕ ਨੌਜਵਾਨ ਤੋਂ 6 ਲੱਖ ਰੁਪਏ ਲੈ ਲਏ ਪਰ ਬਾਅਦ ’ਚ ਵਿਆਹ ਤੋਂ ਇਨਕਾਰ ਕਰ ਦਿੱਤਾ। ਨੌਜਵਾਨ ਨੇ ਜਦੋਂ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਕੁੜੀ ਨੇ ਉਸ ਨੂੰ ਆਪਣੇ ਪਿੰਡ ਬੁਲਾਇਆ ਅਤੇ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਕੋਲੋਂ 41 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਖੋਹ ਲਿਆ ਅਤੇ ਉਸ ਨੂੰ ਜ਼ਖਮੀ ਛੱਡ ਫਰਾਰ ਹੋ ਗਿਆ। ਪੁਲਸ ਨੇ ਨੌਜਵਾਨ ਦੇ ਬਿਆਨ 'ਤੇ ਪ੍ਰੇਮਿਕਾ, ਉਸ ਦੀ ਮਾਂ ਸਮੇਤ 22 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਪ੍ਰੇਮਿਕਾ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਈਲੈਟਸ ਸੈਂਟਰਾਂ, ਕੰਸਲਟੈਂਸੀ, ਟਰੈਵਲ ਏਜੰਟਾਂ ’ਤੇ ਵੱਡੀ ਕਾਰਵਾਈ, 54 ਦੇ ਲਾਇਸੈਂਸ ਮੁਅੱਤਲ
ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਫਤਿਹਾਬਾਦ ਹਰਿਆਣਾ ਦੇ ਰਹਿਣ ਵਾਲੇ ਸੁਖਰਾਜ ਨੇ ਦੱਸਿਆ ਕਿ ਉਹ ਟੋਹਾਣਾ ਰੇਲਵੇ ਸਟੇਸ਼ਨ ’ਤੇ ਕਲਰਕ ਹੈ। ਕਰੀਬ 3 ਸਾਲ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਦੀ ਰਹਿਣ ਵਾਲੀ ਨਵਜੋਤ ਕੌਰ ਨਾਲ ਉਸ ਦੀ ਇੰਸਟਾਗ੍ਰਾਮ 'ਤੇ ਜਾਣ-ਪਛਾਣ ਹੋਈ, ਜੋ ਬਾਅਦ ’ਚ ਪ੍ਰੇਮ ਸਬੰਧਾਂ 'ਚ ਬਦਲ ਗਈ। ਲੜਕੀ ਨੇ ਪਿਛਲੇ 3 ਸਾਲਾਂ ’ਚ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਉਸ ਤੋਂ 6 ਲੱਖ ਰੁਪਏ ਲਏ ਪਰ ਉਹ ਨਾ ਤਾਂ ਵਿਆਹ ਲਈ ਹਾਂ ਕਹਿ ਰਹੀ ਸੀ ਅਤੇ ਨਾ ਹੀ ਪੈਸੇ ਵਾਪਸ ਕਰ ਰਹੀ ਸੀ। ਪ੍ਰੇਮਿਕਾ ਨੇ 30 ਜੁਲਾਈ ਨੂੰ ਜਦੋਂ ਉਸ ਨੇ ਪੈਸੇ ਮੰਗੇ।
ਇਹ ਵੀ ਪੜ੍ਹੋ : ਸਰਕਾਰੀ ਅਫ਼ਸਰਾਂ ਲਈ ਜਾਰੀ ਹੋਏ ਸਖ਼ਤ ਹੁਕਮ, ਜੇ ਨਾ ਮੰਨੇ ਤਾਂ ਹੋਵੇਗੀ ਕਾਰਵਾਈ
ਉਸ ਨੂੰ ਫੋਨ 'ਤੇ ਕਿਹਾ ਕਿ ਉਹ ਉਸ ਦੇ ਪਿੰਡ ਆ ਕੇ ਉਸ ਦਾ ਖਾਤਾ ਕਲੀਅਰ ਕਰੇਗੀ। ਜਦੋਂ ਉਹ ਸਮੇਂ ਸਿਰ ਪ੍ਰੇਮਿਕਾ ਦੇ ਪਿੰਡ ਅੱਡੇ ’ਤੇ ਪੁੱਜਾ ਤਾਂ ਪ੍ਰੇਮਿਕਾ ਨਵਜੋਤ ਕੌਰ, ਪਿਤਾ ਨਾਇਬ ਸਿੰਘ, ਮਾਤਾ ਕੁਲਦੀਪ ਕੌਰ, ਲਵੀ ਸਿੰਘ, ਰਣਬੀਰ ਸਿੰਘ, ਮਨਦੀਪ ਸਿੰਘ, ਸੰਦੀਪ ਸਿੰਘ ਨੇ 15 ਅਣਪਛਾਤੇ ਹਮਲਾਵਰਾਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਅਗਵਾ ਕਰ ਕੇ ਲੈ ਗਏ। ਫੂਲੇ ਵਾਲਾ ’ਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ 41 ਹਜ਼ਾਰ ਰੁਪਏ ਅਤੇ ਮੋਬਾਇਲ ਖੋਹ ਲਿਆ। ਉੱਥੋਂ ਲੰਘ ਰਹੇ ਸਰਪੰਚ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਮੁਲਜ਼ਮ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਡੁੱਬੇ ਦੋਸਤ ਨੂੰ ਬਚਾਉਣ ਦੇ ਚੱਕਰ ’ਚ ਨੌਜਵਾਨ ਨੇ ਗੁਆਈ ਆਪਣੀ ਜਾਨ
ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਬੰਟੀ ਦੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਤਾਰ
NEXT STORY