ਜਲੰਧਰ- ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਪੰਜਾਬ ਸਰਕਾਰ ਵੱਲੋਂ 'ਅਸ਼ੀਰਵਾਦ' ਸਕੀਮ ਤਹਿਤ ਕੁੜੀਆਂ ਦੇ ਵਿਆਹ 'ਤੇ 51 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸ ਨੂੰ ਲਾਗੂ ਕਰਨ ਲਈ ਵਿਆਹ ਤੋਂ 30 ਦਿਨ ਬਾਅਦ ਜਾਂ 30 ਦਿਨ ਪਹਿਲਾਂ ਅਸ਼ੀਰਵਾਦ ਪੋਰਟਲ 'ਤੇ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ। ਜਲੰਧਰ ਜ਼ਿਲ੍ਹੇ ਦੀਆਂ 1333 ਕੁੜੀਆਂ ਪਿਛਲੇ 11 ਮਹੀਨਿਆਂ ਤੋਂ ਇਸ ਅਸ਼ੀਰਵਾਦ ਦੀ ਉਡੀਕ ਕਰ ਰਹੀਆਂ ਹਨ। ਜਿਨ੍ਹਾਂ ਗਰੀਬ ਪਰਿਵਾਰਾਂ ਨੇ ਆਪਣੀਆਂ ਕੁੜੀਆਂ ਦੇ ਵਿਆਹ ਲਈ ਥੋੜ੍ਹਾ ਜਿਹਾ ਕਰਜ਼ਾ ਲਿਆ ਸੀ, ਉਹ ਵੀ ਇਸ ਆਸ ਵਿੱਚ ਸਨ ਕਿ ਸਹਾਇਤਾ ਰਾਸ਼ੀ ਮਿਲਣ ਤੋਂ ਬਾਅਦ ਉਹ ਕਰਜ਼ਾ ਮੋੜ ਦੇਣਗੇ ਪਰ ਹੁਣ ਤੱਕ ਲੋਕ ਸਹਾਇਤਾ ਮਿਲਣ ਦੀ ਆਸ ਵਿੱਚ ਜ਼ਿਲ੍ਹਾ ਭਲਾਈ ਵਿਭਾਗ ਕੋਲ ਗੇੜੇ ਮਾਰ ਰਹੇ ਹਨ।
ਇਹ ਵੀ ਪੜ੍ਹੋ: ਫਿਰ ਗਰਮਾਇਆ 'ਕੁੱਲ੍ਹੜ ਪਿੱਜ਼ਾ' ਕੱਪਲ ਦਾ ਮਾਮਲਾ, ਮਹਿਲਾ ਨੇ DC ਦਫ਼ਤਰ ਦੇ ਬਾਹਰ ਦਿੱਤਾ ਧਰਨਾ
ਅਸ਼ੀਰਵਾਦ ਸਕੀਮ ਦਾ ਪੈਸਾ ਸਰਕਾਰ ਨੇ ਨਵੰਬਰ 2022 ਤੱਕ ਜਾਰੀ ਕੀਤਾ ਸੀ। ਹੁਣ ਦਸੰਬਰ 2022 ਤੋਂ ਲੈ ਕੇ ਅਕਤੂਬਰ 2023 ਤੱਕ ਹਜ਼ਾਰਾਂ ਕੁੜੀਆਂ ਨੇ ਵਿਆਹਾਂ ਤੋਂ ਬਾਅਦ ਅਪਲਾਈ ਕੀਤਾ ਹੋਇਆ ਹੈ। ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਲਈ ਬਿਨੈਕਾਰ ਨੂੰ ਸਿਰਫ਼ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਦੇ ਲਈ ਸਾਡੇ ਵੱਲੋਂ ਮੁੱਖ ਦਫ਼ਤਰ ਚੰਡੀਗੜ੍ਹ ਨੂੰ ਵੀ ਸੂਚੀਆਂ ਭੇਜ ਦਿੱਤੀਆਂ ਗਈਆਂ ਹਨ। ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਹੈ, ਜਲਦੀ ਹੀ ਇਸ ਸਕੀਮ ਦਾ ਲਾਭ ਮਿਲ ਜਾਵੇਗਾ। ਵਰਨਣਯੋਗ ਹੈ ਕਿ ਨਵੰਬਰ ਮਹੀਨੇ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਕਰੀਬ 4 ਮਹੀਨੇ ਲਗਾਤਾਰ ਵਿਆਹ ਹੁੰਦੇ ਹਨ, ਜਿਸ ਕਾਰਨ ਹਰ ਮਹੀਨੇ ਕਰੀਬ 5 ਫਾਈਲਾਂ ਭਲਾਈ ਵਿਭਾਗ ਕੋਲ ਪਹੁੰਚਦੀਆਂ ਹਨ।
ਇਹ ਵੀ ਪੜ੍ਹੋ: 5 ਸਾਲ ਦੇ ਪੁੱਤ ਦਾ ਸਿਰ ਵੱਢ ਕੇ ਖਾ ਗਈ ਮਾਂ, ਲਾਸ਼ ਦੇ ਕੀਤੇ ਕਈ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ
ਇਸ ਸਾਲ ਅਪ੍ਰੈਲ ਤੋਂ ਅਗਸਤ ਤੱਕ 638 ਕੁੜੀਆਂ ਨੇ ਕੀਤਾ ਅਪਲਾਈ
ਇਸ ਸਾਲ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ 638 ਕੁੜੀਆਂ ਨੇ ਆਨਲਾਈਨ ਅਪਲਾਈ ਕੀਤਾ ਹੈ। ਜਦਕਿ ਦਸੰਬਰ 2022 ਵਿੱਚ 521, ਜਨਵਰੀ 2023 ਵਿੱਚ 332, ਫਰਵਰੀ ਵਿੱਚ 439 ਅਤੇ ਮਾਰਚ ਵਿੱਚ 562 ਕੁੜੀਆਂ ਨੇ ਅਸ਼ੀਰਵਾਦ ਸਕੀਮ ਲਈ ਅਪਲਾਈ ਕੀਤਾ ਹੈ। ਵੱਧ ਤੋਂ ਵੱਧ 101 ਬਿਨੈਕਾਰਾਂ ਨੇ ਜੁਲਾਈ ਵਿੱਚ ਆਨਲਾਈਨ ਅਰਜ਼ੀ ਦਿੱਤੀ ਹੈ ਅਤੇ ਅਗਸਤ ਵਿੱਚ ਘੱਟੋ-ਘੱਟ 67 ਬਿਨੈਕਾਰਾਂ ਨੇ ਅਰਜ਼ੀ ਦਿੱਤੀ ਹੈ।
ਪੈਸੇ ਕਦੋ ਹੋਣਗੇ ਜਾਰੀ ਕੁਝ ਪਤਾ ਨਹੀਂ
ਫਿਲੌਰ ਦੇ ਨੇੜੇ ਪ੍ਰਤਾਪਪੁਰਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਕੁੜੀ ਦਾ 11 ਨਵੰਬਰ ਨੂੰ ਹੋਇਆ ਸੀ। ਉਸ ਨੇ ਸਹਾਇਤਾ ਲਈ ਅਰਜੀ ਵੀ ਦਿੱਤੀ ਸੀ ਪਰ ਅਜੇ ਤੱਕ ਪੈਸੇ ਨਹੀਂ ਮਿਲੇ। ਉਨ੍ਹਾਂ ਦੀ ਧੀ ਗਰਭਵਤੀ ਹੈ ਅਤੇ ਉਮੀਦ ਹੈ ਕਿ ਸਰਕਾਰ ਜਲਦ ਹੀ ਰਾਸ਼ੀ ਜਾਰੀ ਕਰ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਬੰਧੀ ਲਗਾਤਾਰ ਸਥਾਨਕ ਦਫ਼ਤਰ ਦੇ ਗੇੜੇ ਮਾਰ ਰਹੇ ਹਨ ਪਰ ਪੈਸੇ ਕਦੋਂ ਜਾਰੀ ਕੀਤੇ ਜਾਣਗੇ, ਇਸ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ।
ਇਹ ਵੀ ਪੜ੍ਹੋ: CM ਮਾਨ ਦਾ ਵਿਰੋਧੀਆਂ 'ਤੇ ਵਾਰ, ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਜਾਇਜ਼, ਸਾਡਾ ਕੋਈ ਵੱਟ ਦਾ ਰੌਲਾ ਨਹੀਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਕੈਬਨਿਟ ਨੇ ਅਹਿਮ ਫ਼ੈਸਲੇ 'ਤੇ ਲਾਈ ਮੋਹਰ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
NEXT STORY