ਚੰਡੀਗੜ੍ਹ (ਸੁਸ਼ੀਲ) : ਖਰੜ ਦੇ ਇਕ ਨਿੱਜੀ ਸਕੂਲ 'ਚ ਪੰਜਾਬੀ ਦੀ ਆਨਲਾਈਨ ਪ੍ਰੀਖਿਆ ਦੌਰਾਨ ਅਸ਼ਲੀਲ ਵੀਡੀਓ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਆਨਲਾਈਨ ਕਲਾਸ 'ਚ ਗੰਦੀ ਹਰਕਤ ਸਾਹਮਣੇ ਆਈ ਹੈ। ਆਨਲਾਈਨ ਕਲਾਸ ਦੌਰਾਨ ਅਣਪਛਾਤੇ ਵਿਅਕਤੀ ਨੇ ਬੇਹੱਦ ਭੱਦੇ ਅਤੇ ਅਸ਼ਲੀਲ ਕੁਮੈਂਟ ਕੀਤੇ ਹਨ। ਇਸ ਤੋਂ ਬਾਅਦ ਕੁੜੀਆਂ ਦੀ ਆਨਲਾਈਨ ਕਲਾਸ ਤੁਰੰਤ ਬੰਦ ਕਰਵਾ ਦਿੱਤੀ ਗਈ। ਕਾਲਜ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਈਬਰ ਸੈੱਲ 'ਚ ਲਿਖਤੀ ਸ਼ਿਕਾਇਤ ਦਿੱਤੀ ਹੈ। ਸਾਈਬਰ ਸੈੱਲ ਮੁਲਜ਼ਮ ਦੇ ਆਈ. ਪੀ. ਐੱਡਰੈੱਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਇਸ ਮਾਮਲੇ 'ਚ ਸਾਈਬਰ ਸੈੱਲ ਦੀ ਟੀਮ ਮਾਹਰਿਾਂ ਦੀ ਮਦਦ ਵੀ ਲੈ ਰਹੀ ਹੈ।
ਇਹ ਵੀ ਪੜ੍ਹੋ : ਆਪਸੀ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ ਤਾਇਆ
ਕੋਰੋਨਾ ਕਾਰਨ ਚੱਲ ਰਹੀਆਂ ਹਨ ਆਨਲਾਈਨ ਕਲਾਸਾਂ
ਕੋਰੋਨਾ ਕਾਰਨ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ-ਕਾਲਜ ਆਨਲਾਈਨ ਕਲਾਸਾਂ ਲੈ ਰਹੇ ਹਨ। ਐੱਮ. ਸੀ. ਐੱਮ. ਡੀ. ਏ. ਵੀ. ਫਾਰ ਵੂਮੈਨ ਸੈਕਟਰ-36 ਕਾਲਜ ਦੀ ਆਨਲਾਈਨ ਕਲਾਸ 'ਚ ਅਣਪਛਾਤੇ ਵਿਅਕਤੀ ਨੇ ਐਂਟਰੀ ਕਰ ਲਈ। ਉਸ ਨੇ ਕਲਾਸ ਦੌਰਾਨ ਹੀ ਕਈ ਭੱਦੇ ਅਤੇ ਅਸ਼ਲੀਲ ਕੁਮੈਂਟ ਕੀਤੇ। ਮਾਮਲੇ ਦੀ ਸ਼ਿਕਾਇਤ 'ਤੇ ਸਾਈਬਰ ਸੈੱਲ ਦੀ ਟੀਮ ਤਤਕਾਲ ਜਾਂਚ 'ਚ ਜੁਟ ਗਈ। ਜਾਂਚ ਟੀਮ ਨੇ ਕਈ ਤੱਥ ਵੀ ਕੱਢ ਲਏ ਹਨ।
ਇਹ ਵੀ ਪੜ੍ਹੋ : ਕਿਸਾਨ ਮਾਰਚ ਲਈ 'ਬੀਬੀ ਬਾਦਲ' ਦਾ ਕਾਫ਼ਲਾ ਲੰਬੀ ਤੋਂ ਰਵਾਨਾ, ਦੇਖੋ ਮੌਕੇ ਦੀਆਂ ਤਸਵੀਰਾਂ
ਫਰਜ਼ੀ ਆਈ. ਡੀ. ਬਣਾ ਕੇ ਕਲਾਸ ’ਚ ਕੀਤੀ ਐਂਟਰੀ
ਸਾਈਬਰ ਸੈੱਲ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਮੁਲਜ਼ਮ ਨੇ ਪਹਿਲਾਂ ਕਿਸੇ ਵਿਦਿਆਰਥਣ ਤੋਂ ਆਨਲਾਈਨ ਕਲਾਸ ਨਾਲ ਸਬੰਧਿਤ ਕਾਲਜ ਦੀ ਆਈ. ਡੀ. ਅਤੇ ਪਾਸਵਰਡ ਚੋਰੀ ਕੀਤਾ। ਇਸ ਤੋਂ ਬਾਅਦ ਉਸ ਨੇ ਫਰਜ਼ੀ ਆਈ. ਡੀ. ਬਣਾ ਕੇ ਕਲਾਸ 'ਚ ਐਂਟਰੀ ਕਰ ਲਈ। ਕਲਾਸ ਚੱਲਣ ਦੌਰਾਨ ਉਸ ਨੇ ਅਸ਼ਲੀਲ ਕੁਮੈਂਟ ਕਰ ਦਿੱਤੇ। ਪੁਲਸ ਮੁਲਜ਼ਮ ਨੂੰ ਦਬੋਚਣ 'ਚ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਰੇਲਾਂ' ਦਾ ਚੱਕਾ ਜਾਮ ਅੱਜ ਤੋਂ, ਅਣਮਿੱਥੇ ਸਮੇਂ ਲਈ 'ਧਰਨੇ' ਲਾਉਣਗੇ ਕਿਸਾਨ
ਸਿਸਟਮ ਰੀਸੈੱਟ ਕਰਨ ਤੋਂ ਬਾਅਦ ਦੁਬਾਰਾ ਤੋਂ ਸ਼ੁਰੂ ਕੀਤੀ ਆਨਲਾਈਨ ਕਲਾਸ
ਸਾਈਬਰ ਸੈੱਲ ਦੇ ਅਧਿਕਾਰੀਆਂ ਮੁਤਾਬਕ ਇਸ ਸ਼ਨੀਵਾਰ ਕਿਸੇ ਨੇ ਆਨਲਾਈਨ ਕਲਾਸ 'ਚ ਐਂਟਰੀ ਕਰ ਕੇ ਗਲਤ ਹਰਕਤ ਕੀਤੀ ਸੀ, ਜਿਸ ਤੋਂ ਬਾਅਦ ਤੁਰੰਤ ਕਲਾਸ ਰੋਕ ਦਿੱਤੀ ਗਈ। ਐਤਵਾਰ ਨੂੰ ਕਾਲਜ ਦਾ ਸਾਰਾ ਸਿਸਟਮ ਰੀਸੈੱਟ ਕਰਨ ਤੋਂ ਬਾਅਦ ਸੋਮਵਾਰ ਨੂੰ ਦੁਬਾਰਾ ਆਨਲਾਈਨ ਕਲਾਸ ਸ਼ੁਰੂ ਕਰਵਾਈ ਗਈ। ਕਾਲਜ ਪੱਧਰ ’ਤੇ ਵੀ ਜਾਂਚ ਜਾਰੀ ਹੈ।
ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਦੇ ਵੈਣ
NEXT STORY