ਜਲੰਧਰ/ਨਵੀਂ ਦਿੱਲੀ— ਭਾਜਪਾ ਦੇ ਉੱਪ ਪ੍ਰਧਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਕਿਹਾ ਹੈ ਕਿ ਦੁਨੀਆ ਭਰ 'ਚ ਛਾਏ ਆਰਥਿਕ ਸੰਕਟ ਦੀ ਛਾਇਆ ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ 'ਤੇ ਪੈ ਰਹੀ ਹੈ ਪਰ ਦੇਸ਼ 'ਚ ਹਾਲੇ ਲੋਕਾਂ ਦੇ ਸਾਹਮਣੇ ਭੁੱਖੇ ਮਰਨ ਦੀ ਨੌਬਤ ਨਹੀਂ ਆਈ ਹੈ। 'ਜਗਬਾਣੀ' ਦੇ ਪੱਤਰਕਾਰ ਨਰੇਸ਼ ਕੁਮਾਰ ਨਾਲ ਵਿਸ਼ੇਸ਼ ਗੱਲਬਾਤ 'ਚ ਝਾਅ ਨੇ ਮਹਾਰਾਸ਼ਟਰ, ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਦੇਸ਼ ਦੇ ਹੋਰ ਸੂਬਿਆਂ 'ਚ ਹੋ ਰਹੀਆਂ ਵਿਧਾਨ ਸਭਾ ਉੱਪ ਚੋਣਾਂ ਅਤੇ ਹੋਰ ਰਾਸ਼ਟਰੀ ਮੁੱਦਿਆਂ ਦੇ ਵੀ ਬੇਬਾਕੀ ਨਾਲ ਜਵਾਬ ਦਿੱਤੇ। ਪੇਸ਼ ਹੈ ਪ੍ਰਭਾਤ ਝਾਅ ਦਾ ਪੂਰਾ ਇੰਟਰਵਿਊ :
ਪ੍ਰਸ਼ਨ- ਪੰਜਾਬ 'ਚ ਉੱਪ ਚੋਣਾਂ 'ਚ ਭਾਜਪਾ ਦੀ ਕੀ ਸਥਿਤੀ ਹੈ?
ਉੱਤਰ- ਭਾਜਪਾ ਪੰਜਾਬ ਦੀਆਂ 2 ਸੀਟਾਂ 'ਤੇ ਉੱਪ ਚੋਣਾਂ ਲੜ ਰਹੀ ਹੈ, ਜਦੋਂ ਕਿ 2 ਸੀਟਾਂ 'ਤੇ ਅਕਾਲੀ ਦਲ ਚੋਣਾਂ ਲੜ ਰਿਹਾ ਹੈ ਪਰ ਅਸੀਂ ਇਹ ਚੋਣਾਂ ਮਿਲ ਕੇ ਲੜ ਰਹੇ ਹਨ। ਮੈਂ ਪਿਛਲੇ ਕਰੀਬ 3 ਹਫ਼ਤਿਆਂ ਤੋਂ ਇੱਥੇ ਪ੍ਰਚਾਰ ਕਰ ਰਿਹਾ ਹਾਂ ਅਤੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਚੋਣਾਂ ਜਿੱਤ ਦੀ ਸਥਿਤੀ 'ਚ ਆ ਗਏ ਹਨ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੋਕਾਂ 'ਚ ਗੁੱਸਾ ਹੈ। ਹਾਲਾਂਕਿ ਅਮਰਿੰਦਰ ਸਿੰਘ ਸਰਕਾਰੀ ਤੰਤਰ ਦਾ ਇਸਤੇਮਾਲ ਕਰ ਕੇ ਚੋਣਾਂ ਜਿੱਤਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਜਨਤਾ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ।
ਪ੍ਰਸ਼ਨ- ਸੁਖਬੀਰ ਬਾਦਲ ਦੇ ਹਰਿਆਣਾ 'ਚ ਦਿੱਤੇ ਗਏ ਬਿਆਨ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ, ਤੁਸੀਂ ਕੀ ਕਹੋਗੇ?
ਉੱਤਰ- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁਕੇਰੀਆ 'ਚ ਖੁਦ ਕਿਹਾ ਹੈ ਕਿ ਅਕਾਲੀ ਦਲ ਦਾ ਭਾਜਪਾ ਨਾਲ ਸੰਬੰਧ ਸਿਆਸੀ ਨਹੀਂ ਹਨ ਸਗੋਂ ਏਕਤਾ ਦਾ ਸੰਬੰਧ ਹੈ। ਸਿਆਸਤ 'ਚ ਕਦੇ-ਕਦੇ ਪਾਰਟੀਆਂ ਦਰਮਿਆਨ ਕਈ ਸੂਬਿਆਂ 'ਚ ਸਹਿਮਤੀ ਨਹੀਂ ਬਣ ਪਾਉਂਦੀ। ਮਹਾਰਾਸ਼ਟਰ 'ਚ ਵੀ ਸ਼ਿਵ ਸੈਨਾ ਦੇ ਨਾਲ ਅਜਿਹਾ ਹੋ ਗਿਆ ਸੀ। ਪਿਛਲੀਆਂ ਚੋਣਾਂ ਅਸੀਂ ਸ਼ਿਵ ਸੈਨਾ ਦੇ ਬਿਨਾਂ ਲੜੇ ਸੀ ਪਰ ਹੁਣ ਸ਼ਿਵ ਸੈਨਾ ਨਾਲ ਮਿਲ ਕੇ ਲੜ ਰਹੇ ਹਾਂ। ਇਹ ਗਠਜੋੜ ਕਮਜ਼ੋਰ ਨਹੀਂ ਹੈ ਸਗੋਂ ਇਤਿਹਾਸਕ ਗਠਜੋੜ ਹੈ।
ਪ੍ਰਸ਼ਨ- ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਰਾਜ 'ਚ ਭਾਜਪਾ ਦੇ ਸਭ ਤੋਂ ਵੱਡੀ ਪਾਰਟੀ ਬਣਨ ਦਾ ਦਾਅਵਾ ਕਰ ਰਹੇ ਹਨ। 23 ਸੀਟਾਂ ਲੜ ਕੇ ਸਭ ਤੋਂ ਵੱਡੀ ਪਾਰਟੀ ਕਿਵੇਂ ਬਣੇਗੀ?
ਉੱਤਰ- ਕੀ ਤੁਸੀਂ ਇਹ ਉਮੀਦ ਕਰਦੇ ਹੋ ਕਿ ਸ਼ਵੇਤ ਮਲਿਕ ਇਹ ਕਹਿਣ ਕਿ ਅਸੀਂ ਛੋਟੀ ਪਾਰਟੀ ਹੋ ਜਾਵਾਂਗੇ। ਕੀ ਉਨ੍ਹਾਂ ਨੇ ਕਦੇ ਕਿਹਾ ਹੈ ਕਿ ਅਕਾਲੀ ਦਲ ਨੂੰ ਪਿੱਛੇ ਕਰ ਕੇ ਭਾਜਪਾ ਵੱਡੀ ਪਾਰਟੀ ਬਣੇਗੀ। ਸਾਡੀ ਮੰਸ਼ਾ ਅਜਿਹੀ ਨਹੀਂ ਹੈ। ਅਸੀਂ ਆਪਣੀ ਪਾਰਟੀ ਦਾ ਵਿਸਥਾਰ ਇਸ ਲਈ ਵੀ ਕਰਦੇ ਹਾਂ ਤਾਂ ਕਿ ਜਿੱਥੇ-ਜਿੱਥੇ ਅਕਾਲੀ ਦਲ ਦੇ ਉਮੀਦਵਾਰ ਖੜ੍ਹੇ ਹੋਣ, ਉੱਥੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਨੂੰ ਜਿਤਾਉਣਾ ਵੀ ਸਾਡਾ ਗਠਜੋੜ ਧਰਮ ਹੈ। ਆਪਣੀ-ਆਪਣੀ ਪਾਰਟੀ ਦਾ ਵਿਸਥਾਰ ਕਰਨ ਲਈ ਅਕਾਲੀ ਦਲ ਵੀ ਆਜ਼ਾਦ ਹੈ ਅਤੇ ਅਸੀਂ ਵੀ ਆਜ਼ਾਦ ਹਾਂ।
ਪ੍ਰਸ਼ਨ- ਕੀ ਭਾਜਪਾ 2022 'ਚ ਵੀ ਪੰਜਾਬ 'ਚ 23 ਸੀਟਾਂ 'ਤੇ ਹੀ ਲੜੇਗੀ?
ਉੱਤਰ- ਮੈਂ ਭਵਿੱਖ ਦੱਸਣ ਵਾਲਾ ਨਹੀਂ ਹਾਂ। ਮੈਂ ਮੌਜੂਦਾ ਸਮੇਂ ਦੀ ਗੱਲ ਕਰਦਾ ਹਾਂ ਅਤੇ ਮੌਜੂਦਾ ਸਮੇਂ 'ਚ ਅਸੀਂ 23 ਸੀਟਾਂ 'ਤੇ ਹੀ ਲੜਦੇ ਹਾਂ। ਅਸੀਂ 23 ਸੀਟਾਂ 'ਤੇ ਵੀ ਤਿਆਰੀ ਕਰਦੇ ਹਾਂ ਅਤੇ ਬਾਕੀ ਹੋਰ ਸੀਟਾਂ 'ਤੇ ਵੀ ਤਿਆਰੀ ਕਰਾਂਗੇ ਤਾਂ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੀ ਜਿੱਤ ਦਿਵਾ ਸਕੀਏ। ਕੱਲ ਕੀ ਹੋਵੇਗਾ ਇਹ ਅਸੀਂ ਨਹੀਂ ਜਾਣਦੇ। 2022 ਬਹੁਤ ਦੂਰ ਹੈ।
ਪ੍ਰਸ਼ਨ- ਅਰਥ ਵਿਵਸਥਾ 'ਚ ਲਗਾਤਾਰ ਗਿਰਾਵਟ ਆ ਰਹੀ ਹੈ, ਸਰਕਾਰ ਤੋਂ ਚੂਕ ਕਿੱਥੇ ਹੋਈ ਹੈ?
ਉੱਤਰ- ਸਰਕਾਰ ਤੋਂ ਕਿਤੇ ਕੋਈ ਗਲਤੀ ਨਹੀਂ ਹੋਈ ਹੈ। ਭਾਰਤ ਦੀ ਅਰਥ ਵਿਵਸਥਾ 5 ਟ੍ਰਿਲੀਅਨ ਡਾਲਰ ਦੀ ਕਰਨ ਦਾ ਟੀਚਾ ਲੈ ਕੇ ਜਰਮਨ, ਫਰਾਂਸ ਅਤੇ ਅਮਰੀਕਾ ਦੀ ਜੀ.ਡੀ.ਪੀ. ਡਿੱਗੀ ਹੋਈ ਹੈ। ਅਮਰੀਕਾ ਅਤੇ ਚੀਨ ਦੇ ਮੱਧ ਚੱਲ ਰਹੇ ਟਰੇਡ ਵਾਰ ਦਾ ਅਸਰ ਪੂਰੀ ਦੁਨੀਆ 'ਤੇ ਪਿਆ ਹੈ। ਜੋ ਤੁਹਾਨੂੰ ਸੰਕਟ ਲੱਗ ਰਿਹਾ ਹੈ, ਉੱਥੇ ਹੀ ਸੰਕਟ ਸਾਡਾ ਮਾਣ ਬਣ ਕੇ ਸਾਹਮਣੇ ਆਏਗਾ।
ਪ੍ਰਸ਼ਨ- ਸੰਕਟ ਨਾ ਹੁੰਦਾ ਤਾਂ ਬੈਂਕਾਂ ਨੂੰ 70 ਹਜ਼ਾਰ ਕਰੋੜ ਕਿਉਂ ਦਿੱਤੇ ਗਏ?
ਉੱਤਰ- ਕੀ ਬੈਂਕਾਂ ਦਾ ਆਦਾਨ-ਪ੍ਰਦਾਨ ਬੰਦ ਕਰ ਦਿੱਤਾ ਜਾਵੇ, ਸਰਕਾਰ ਕਿਸ ਕੰਮ ਲਈ ਹੁੰਦੀ ਹੈ। ਦੇਸ਼ ਦੇ ਸਾਰੇ ਕਾਰੋਬਾਰ ਬੈਂਕਾਂ ਦੇ ਆਧਾਰ 'ਤੇ ਹੀ ਚੱਲਦੇ ਹਨ। ਸਰਕਾਰ ਨੇ ਵੀ ਬੈਂਕਾਂ ਦੀ ਮਦਦ ਕਰ ਦਿੱਤੀ ਤਾਂ ਇਸ 'ਚ ਕੀ ਪਰੇਸ਼ਾਨੀ ਹੈ। ਦੇਸ਼ 'ਚ ਕੋਈ ਭੁੱਖਾ ਨਹੀਂ ਮਰ ਰਿਹਾ ਤਾਂ ਫਿਰ ਕਿਸ ਤਰ੍ਹਾਂ ਦਾ ਆਰਥਿਕ ਸੰਕਟ।
ਪ੍ਰਸ਼ਨ- ਤੁਸੀਂ ਭੁੱਖ ਨਾਲ ਮੌਤ ਦੀ ਗੱਲ ਕਰ ਰਹੇ ਹੋ ਪਰ ਹੰਗਰ ਇੰਡੈਕਸ 'ਚ ਭਾਰਤ ਦੀ ਸਥਿਤੀ ਖਰਾਬ ਹੋਈ ਹੈ?
ਉੱਤਰ- ਭਾਰਤ ਫਿਸਲਿਆ ਨਹੀਂ ਹੈ। ਤੁਸੀਂ ਇਕ ਵੀ ਨਾਂ ਦੱਸ ਦਿਓ, ਜਿਸ ਦੀ ਦੇਸ਼ ਜਾਂ ਪੰਜਾਬ 'ਚ ਭੁੱਖ ਨਾਲ ਮੌਤ ਹੋਈ ਹੋਵੇ।
ਪ੍ਰਸ਼ਨ- ਕਸ਼ਮੀਰ 'ਚ ਹਾਲਾਤ ਕਦੋਂ ਤੱਕ ਆਮ ਹੋ ਜਾਣਗੇ?
ਉੱਤਰ- ਕਸ਼ਮੀਰ ਦੇ ਹਾਲਾਤ ਆਮ ਹਨ। ਇੰਨਾ ਵੱਡਾ ਫੈਸਲਾ ਕਰਨ ਲਈ ਕਲੇਜਾ ਚਾਹੀਦਾ ਸੀ। ਧਾਰਾ-370 ਭਾਰਤ ਦੀ ਆਤਮਾ ਵਿਰੁੱਧ ਸੀ ਅਤੇ ਇਸ ਨੂੰ ਖਤਮ ਕਰਨ ਦਾ ਹੌਂਸਲਾ ਦਿਖਾਇਆ ਗਿਆ ਹੈ। ਜੋ ਭਾਰਤ ਸੋਚ ਰਿਹਾ ਸੀ, ਉਸ ਨੂੰ ਕੀਤਾ। ਅੱਜ ਕਾਂਗਰਸ 'ਚ ਦਮ ਹੈਤਾਂ ਉਹ ਇਹ ਐਲਾਨ ਕਰੇ ਕਿ ਉਹ ਧਾਰਾ-370 ਵਾਪਸ ਲਿਆਉਣਗੇ ਅਤੇ ਤਿੰਨ ਤਲਾਕ ਨੂੰ ਵੀ ਵਾਪਸ ਲਿਆਉਣਗੇ। ਕਾਂਗਰਸ ਦੇ ਨੇਤਾ ਜਨਾਰਦਨ ਦਿਵੇਦੀ, ਜੈਰਾਮ ਰਮੇਸ਼ ਅਤੇ ਸ਼ਸ਼ੀ ਥਰੂਰ ਵੀ ਸਰਕਾਰ ਦੇ ਕਦਮਾਂ ਦਾ ਸਮਰਥਨ ਕਰ ਰਹੇ ਹਨ।
ਪ੍ਰਸ਼ਨ- ਭਾਜਪਾ ਦੇ 3 ਕੋਰ ਮੁੱਦਿਆਂ 'ਚੋਂ 370 ਹਟਾ ਲਈ ਗਈ, ਰਾਮ ਮੰਦਰ 'ਤੇ ਫੈਸਲਾ ਪੈਂਡਿੰਗ ਹੈ, ਕਾਮਨ ਸਿਵਿਲ ਕੋਡ 'ਤੇ ਪਾਰਟੀ ਕੀ ਕਰੇਗੀ?
ਉੱਤਰ- ਦੇਖੋ, ਸੰਤੁਲਨ ਅਤੇ ਸਾਰਿਆਂ ਲਈ ਇਕ ਨਿਯਮ ਹੋਣਾ ਹੀ ਚਾਹੀਦਾ ਹੈ। ਸਮਾਂ ਆਉਣ ਦਿਉ, ਅਸੀਂ ਜੇਕਰ 370 ਵਰਗੀ ਮੁਸ਼ਕਲ ਵਿਵਸਥਾ ਹਟਾ ਲਈ ਤਾਂ ਇਹ ਬਹੁਤ ਆਮ ਗੱਲ ਹੈ। ਪ੍ਰਧਾਨ ਮੰਤਰੀ ਮੋਦੀ ਜੀ ਦਾ ਉਦੇਸ਼ ਭਾਰਤ ਦਾ ਵਿਕਾਸ ਹੈ, ਜਦੋਂ ਡਿਵੈਲਪਮੈਂਟ ਦਾ ਇੰਡੈਕਸ ਆਏ ਤਾਂ ਭਾਰਤ ਉਸ 'ਚ ਟੌਪ 'ਤੇ ਹੋਵੇ। ਅੱਜ ਅਮਰੀਕਾ, ਚੀਨ ਅਤੇ ਫਰਾਂਸ ਦੇ ਦਿੱਗਜ਼ ਨੇਤਾ ਭਾਰਤ ਨਾਲ ਸਨਮਾਨਜਨਕ ਵਤੀਰਾ ਕਰਦੇ ਹਨ।
ਪ੍ਰਸ਼ਨ- ਮਲੇਸ਼ੀਆ ਨੇ ਕਸ਼ਮੀਰ ਮਾਮਲੇ 'ਤੇ ਪਾਕਿਸਤਾਨ ਦਾ ਸਾਥ ਦਿੱਤਾ ਤਾਂ ਅਸੀਂ ਪਾਮ ਆਇਲ ਦਾ ਇੰਪੋਰਟ ਰੋਕਣ ਦੀ ਤਿਆਰੀ ਕਰ ਲਈ, ਚੀਨ ਵਿਰੁੱਧ ਅਜਿਹੀ ਕਾਰਵਾਈ ਕਿਉਂ ਨਹੀਂ ਹੁੰਦੀ?
ਉੱਤਰ- ਸਰਕਾਰ ਨੇ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਅਲੱਗ-ਥਲੱਗ ਕਰ ਦਿੱਤਾ ਹੈ ਅਤੇ ਪਾਕਿਸਤਾਨ ਦੀ ਅਰਥਵਿਵਸਥਾ ਠੱਪ ਹੋ ਚੁੱਕੀ ਹੈ। ਪਾਕਿਸਤਾਨ ਤੋਂ ਬਿਹਤਰ ਹਾਲਾਤ ਬੰਗਲਾਦੇਸ਼ ਦੇ ਹਨ। ਮਸੂਦ ਅਜ਼ਹਰ ਦੇ ਮਾਮਲੇ ਵਿਚ ਚੀਨ ਨੇ ਭਾਰਤ ਦਾ ਸਾਥ ਦਿੰਦੇ ਹੋਏ ਉਸ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ ਦਾ ਸਮਰਥਨ ਕੀਤਾ।
ਪ੍ਰਸ਼ਨ- ਮਹਾਰਾਸ਼ਟਰ ਅਤੇ ਹਰਿਆਣਾ ਚੋਣਾਂ ਤੋਂ ਇਲਾਵਾ ਕਈ ਹੋਰ ਸੂਬਿਆਂ 'ਚ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਹਨ, ਉੱਥੇ ਭਾਜਪਾ ਦੀ ਕੀ ਸਥਿਤੀ ਹੈ?
ਉੱਤਰ- ਦੋਹਾਂ ਸੂਬਿਆਂ ਵਿਚ ਭਾਜਪਾ ਜਿੱਤ ਹਾਸਲ ਕਰ ਰਹੀ ਹੈ। ਇਸ ਦੇ ਨਾਲ ਹੀ ਜ਼ਿਮਨੀ ਚੋਣਾਂ ਵਿਚ ਵੀ ਭਾਜਪਾ ਹੀ ਜ਼ਿਆਦਾਤਰ ਸੀਟਾਂ ਜਿੱਤੇਗੀ। ਦੇਸ਼ ਦੀ ਜਨਤਾ ਕਾਂਗਰਸ ਨੂੰ ਖਤਮ ਕਰ ਰਹੀ ਹੈ।
ਪ੍ਰਸ਼ਨ- ਚੋਣਾਂ ਵਿਚ ਮੁੱਦੇ ਕੀ ਹੋਣਗੇ?
ਉੱਤਰ- ਦੇਸ਼ ਦਾ ਵਿਕਾਸ ਅਤੇ ਦੇਸ਼ ਦੇ ਮੁੱਦੇ ਹੀ ਭਾਜਪਾ ਦੇ ਮੁੱਦੇ ਹਨ। ਮਹਾਰਾਸ਼ਟਰ 'ਚ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਬਿਹਤਰੀਨ ਕੰਮ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 'ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ ਹੈ ਪਰ ਪੰਜਾਬ 'ਚ ਜਲੰਧਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ 'ਚ ਗੈਰ-ਕਾਨੂੰਨੀ ਖਨਨ ਹੋ ਰਿਹਾ ਹੈ। ਭਾਜਪਾ ਸਵੱਛ ਰਾਜਨੀਤੀ ਕਰਦੀ ਹੈ। ਸਵੱਛਤਾ ਦੀ ਇਹ ਮੁਹਿੰਮ ਸਿਰਫ ਸੜਕਾਂ 'ਤੇ ਨਹੀਂ ਹੈ, ਸਗੋਂ ਪ੍ਰਸ਼ਾਸਨ 'ਚ ਵੀ ਸਵੱਛਤਾ ਆਈ ਹੈ। ਅਸੀਂ 10 ਕਰੋੜ ਮੁਸਲਿਮ ਔਰਤਾਂ ਲਈ ਤਿੰਨ ਤਲਾਕ ਵਰਗੀ ਵਿਵਸਥਾ ਹਟਾਈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਬਦਲਾਅ ਆਵੇਗਾ।
ਪ੍ਰਸ਼ਨ- ਰਾਜ ਸਭਾ ਦਾ ਸੈਸ਼ਨ ਆ ਰਿਹਾ ਹੈ, ਤੁਹਾਡੀ ਕੀ ਤਿਆਰੀ ਹੈ?
ਉੱਤਰ- ਸੈਸ਼ਨ ਦੀ ਤਾਰੀਕ ਹਾਲਾਂਕਿ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਹੋਈ ਹੈ ਪਰ 18 ਨਵੰਬਰ ਦੇ ਨੇੜੇ ਸੈਸ਼ਨ ਸ਼ੁਰੂ ਹੋ ਸਕਦਾ ਹੈ। ਮੈਂ ਇਸ ਦੇ ਲਈ ਆਪਣੀ ਪੂਰੀ ਤਿਆਰੀ ਕੀਤੀ ਹੈ ਅਤੇ ਜਨਹਿਤ ਨਾਲ ਸਾਰੇ ਮੁੱਦੇ ਸੰਸਦ 'ਚ ਚੁੱਕੇ ਜਾਣਗੇ ਅਤੇ ਮੱਧ ਪ੍ਰਦੇਸ਼ 'ਚ ਕਾਂਗਰਸ ਦੀਆਂ ਅਸਫ਼ਲਤਾਵਾਂ ਨੂੰ ਵੀ ਸੰਸਦ 'ਚ ਚੁੱਕਿਆ ਜਾਵੇਗਾ।
ਪ੍ਰਸ਼ਨ- ਤੁਹਾਡੇ ਸੀਨੀਅਰ ਨੇਤਾਵਾਂ ਨਾਲ ਨਰਾਜ਼ਗੀ ਟਵਿੱਟਰ 'ਤੇ ਝਲਕਣ ਦਾ ਕਾਰਨ ਕੀ ਰਿਹਾ?
ਉੱਤਰ- ਮੈਂ ਸਾਧਾਰਨ ਤੌਰ 'ਤੇ ਆਪਣੇ ਵਿਚਾਰ ਰੱਖੇ ਸੀ। ਮੈਂ ਕਿਸੇ ਨੂੰ ਕੁਝ ਨਹੀਂ ਕਿਹਾ। ਇਹ ਜੀਵਨ ਦੀ ਮੌਲਿਕ ਗੱਲਾਂ ਹੁੰਦੀਆਂ ਹਨ ਜੋ ਵਿਅਕਤੀ ਦੇ ਲਈ ਲਾਗੂ ਹੁੰਦੀਆਂ ਹਨ। ਸਾਨੂੰ ਸੱਚ ਬੋਲਣਾ ਚਾਹੀਦਾ, ਇਸ 'ਚ ਮੈਂ ਕੀ ਗਲਤ ਲਿਖਿਆ। ਸਵੇਰੇ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਹਨ। ਇਸ 'ਚ ਗਲਤ ਕੀ ਹੈ। ਮੈਂ ਪਾਰਟੀ ਲਈ ਨਹੀਂ ਲਿਖਿਆ ਸੀ। ਮੇਰੀ ਪਾਰਟੀ ਬਹੁਤ ਵੱਡੀ ਹੈ ਅਤੇ ਪਾਰਟੀ ਨੇ ਉਸ ਨੂੰ ਬੜੀ ਉਦਾਰਤਾ ਨਾਲ ਲਿਆ ਹੈ।
ਪ੍ਰਸ਼ਨ- ਕਰਟਾਨਕ 'ਚ ਕਾਂਗਰਸ-ਜੇ.ਡੀ.ਐੱਸ. ਸਰਕਾਰ ਟੁੱਟਣ ਤੋਂ ਬਾਅਦ ਮੱਧ ਪ੍ਰਦੇਸ਼ 'ਚ 'ਓਪਰੇਸ਼ਨ ਲੋਟਸ' ਦੀ ਕਾਫੀ ਚਰਚਾ ਹੋਈ ਹੁਣ ਕੀ ਸਥਿਤੀ ਹੈ?
ਉੱਤਰ- ਤੁਸੀਂ ਚਿੰਤਾ ਨਾ ਕਰੋ, ਥੋੜੀ ਦੇਰ ਇੰਤਜ਼ਾਰ ਕਰੋ, ਭਗਵਾਨ ਸਭ ਠੀਕ ਕਰੇਗਾ।
ਪ੍ਰਸ਼ਨ- ਪ੍ਰਮਾਤਮਾ ਠੀਕ ਕਰੇਗਾ, ਤੁਸੀਂ ਕਿਸ ਸੰਦਰਭ 'ਚ ਬੋਲ ਰਹੇ ਹੋ?
ਉੱਤਰ- ਚੰਗਾ ਹੋਵੇਗਾ। ਬੰਦ ਮੁੱਠੀ ਲਾਖ ਕੀ, ਖੁੱਲ੍ਹ ਗਈ ਤੋਂ ਖਾਕ ਕੀ। ਅਸੀਂ ਉਦੋਂ ਬੋਲਦੇ ਹਾਂ ਜਦੋਂ ਕੁਝ ਹੁੰਦਾ ਹੈ। ਮੈਂ ਪਾਰਟੀ ਦਾ ਰਾਸ਼ਟਰੀ ਉਪ ਪ੍ਰਧਾਨ ਜ਼ਿੰਮੇਦਾਰ ਅਹੁਦੇ 'ਤੇ ਹਾਂ। ਮੈਂ ਐਂਵੇ ਹੀ ਕੁਝ ਨਹੀਂ ਬੋਲਾਂਗਾ।
ਪ੍ਰਸ਼ਨ- ਮੱਧ ਪ੍ਰਦੇਸ਼ ਸਰਕਾਰ ਕਿਵੇਂ ਚੱਲ ਰਹੀ ਹੈ?
ਉੱਤਰ- ਸਰਕਾਰ ਹੈ ਕੀ ਉੱਥੇ 'ਤੇ? ਉੱਥੇ ਇਕ ਉਦਯੋਗਪਤੀ ਸਰਕਾਰ ਚੱਲਾ ਰਿਹਾ ਹੈ। ਸਰਕਾਰ ਨਾਂ ਦੀ ਚੀਜ਼ ਨਹੀਂ ਹੈ। ਫੈਕਟਰੀ ਦੀ ਤਰ੍ਹਾਂ ਸਰਕਾਰ ਚੱਲ ਰਹੀ ਹੈ।
ਪ੍ਰਸ਼ਨ- ਦਿਗਵਿਜੇ ਸਿੰਘ ਵੱਲੋਂ ਵੀਰ ਸਾਵਕਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਉੱਤਰ- ਦਿਗਵਿਜੇ ਸਿੰਘ ਦੀ ਟਿੱਪਣੀ 'ਤੇ ਮੈਂ ਟਿੱਪਣੀ ਕਰਕੇ ਆਪਣੀ ਇੱਜ਼ਤ ਖਰਾਬ ਨਹੀਂ ਕਰਨਾ ਚਾਹੁੰਦਾ ਹਾਂ। ਦਿਗਵਿਜੇ ਸਿੰਘ ਬੋਲਦੇ ਹੀ ਇਸ ਲਈ ਹਨ ਕਿ ਤੁਸੀਂ ਛਾਪੋ ਅਤੇ ਤੁਹਾਨੂੰ ਅਜਿਹੇ ਬਿਆਨ ਚਾਹੀਦੇ ਹਨ। ਜੇਕਰ ਉਹ ਅਜਿਹੇ ਬਿਆਨ ਨਹੀਂ ਦੇਣਗੇ ਤਾਂ ਤੁਸੀਂ ਛਾਪੋਗੇ ਨਹੀਂ। ਦਿਗਵਿਜੇ ਸਿੰਘ ਕੀ ਸਾਵਰਕਰ ਜੀ ਨੂੰ ਜਾਣਦੇ ਹਨ। ਉਹ ਤਾਂ ਤੁਹਾਨੂੰ ਇਹ ਵੀ ਕਹਿ ਦੇਣਗੇ ਕਿ ਇੰਦਰਾ ਗਾਂਧੀ ਮਹਾਨ ਸੀ ਅਤੇ ਸਾਵਰਕਰ ਕੁਝ ਵੀ ਨਹੀਂ ਸੀ।
ਪ੍ਰੇਮ ਵਿਆਹ ਕਰਾਉਣ ਵਾਲੀ ਕੁੜੀ ਨੂੰ ਮਿਲਿਆ ਧੋਖਾ, ਪੁਲਸ 'ਤੇ ਲਾਏ ਗੰਭੀਰ ਦੋਸ਼
NEXT STORY