ਚੰਡੀਗੜ੍ਹ (ਸੁਸ਼ੀਲ) : ਜੀ. ਐੱਮ. ਸੀ. ਐੱਚ.-32 ਦੀ ਐਮਰਜੈਂਸੀ ਦੇ ਬਾਹਰ ਪਾਰਕ ’ਚ ਬੈਠੇ ਇਕ ਵਿਅਕਤੀ ਨੂੰ ਬੱਚੀ ਸੌਂਪ ਕੇ ਔਰਤ ਫ਼ਰਾਰ ਹੋ ਗਈ। ਉਹ ਬੱਚੀ ਲਈ ਦਵਾਈ ਲਿਆਉਣ ਦਾ ਬਹਾਨਾ ਲਗਾ ਕੇ ਗਈ ਸੀ। ਵਿਅਕਤੀ ਕਾਫ਼ੀ ਦੇਰ ਤੱਕ ਉਸ ਦੇ ਆਉਣ ਦੀ ਉਡੀਕ ਕਰਦਾ ਰਿਹਾ। ਇਸ ਤੋਂ ਬਾਅਦ ਵਿਅਕਤੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਬੱਚੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਤੇ ਮਾਮਲਾ ਦਰਜ ਕੀਤਾ। ਸੈਕਟਰ 34 ਥਾਣਾ ਪੁਲਸ ਮੁਲਜ਼ਮ ਦੀ ਪਛਾਣ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰ ਰਹੀ ਹੈ।
ਯਮੁਨਾਨਗਰ ਵਾਸੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਂ ਬਿਮਾਰ ਰਹਿੰਦੇ ਹਨ। ਸੋਮਵਾਰ ਨੂੰ ਮਾਂ ਦਾ ਇਲਾਜ ਕਰਵਾਉਣ ਲਈ ਜੀ. ਐੱਮ. ਸੀ. ਐੱਚ. 32 ਆਇਆ ਸੀ। ਉਨ੍ਹਾਂ ਹਸਪਤਾਲ ਦਾਖ਼ਲ ਕਰਵਾਉਣ ਤੋਂ ਬਾਅਦ ਉਹ ਐਮਰਜੈਂਸੀ ਦੇ ਬਾਹਰ ਪਾਰਕ ’ਚ ਬੈਠਾ ਸੀ। ਇਸ ਦੌਰਾਨ ਔਰਤ ਉਸ ਕੋਲ ਆਈ। ਉਸ ਨੇ ਕਿਹਾ ਕਿ ਦਵਾਈ ਲੈਣ ਜਾ ਰਹੀ ਹੈ, ਇਸ ਲਈ ਬੱਚੀ ਨੂੰ ਕੁੱਝ ਦੇਰ ਲਈ ਫੜ੍ਹ ਲਵੋ। ਔਰਤ ਨੂੰ ਦੇਖ ਕੇ ਪ੍ਰਵੀਨ ਕੁਮਾਰ ਨੇ ਬੱਚੀ ਨੂੰ ਗੋਦ ’ਚ ਲੈ ਲਿਆ। ਜਦੋਂ ਇਕ ਘੰਟੇ ਤੱਕ ਔਰਤ ਬੱਚੀ ਨੂੰ ਲੈਣ ਨਹੀਂ ਆਈ ਤਾਂ ਪ੍ਰਵੀਨ ਕੁਮਾਰ ਨੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਐਮਰਜੈਂਸੀ ਤੋਂ ਲੈ ਕੇ ਕੈਮਿਸਟ ਦੀ ਦੁਕਾਨ ’ਤੇ ਗਿਆ ਪਰ ਬੱਚੀ ਦੀ ਮਾਂ ਨਹੀਂ ਮਿਲੀ।
ਪੰਜਾਬ ਵਿਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY