ਫਗਵਾੜਾ (ਜਲੋਟਾ)- ਫੈਕਲਟੀ ਆਫ਼ ਇੰਜੀਨੀਅਰਿੰਗ ਡਿਜ਼ਾਈਨ ਐਂਡ ਆਟੋਮੇਸ਼ਨ (ਐੱਫ. ਈ. ਡੀ. ਏ) ਵੱਲੋਂ ਮਨੁੱਖੀ ਸਰੋਤ ਵਿਕਾਸ ਕੇਂਦਰ (ਐੱਚ. ਆਰ. ਡੀ. ਸੀ), ਜੀ. ਐੱਨ. ਏ. ਯੂਨੀਵਰਸਿਟੀ ਫਗਵਾੜਾ ਦੇ ਫਲੈਗਸ਼ਿਪ ਅਧੀਨ ਐਂਡਵਾਂਸ ਮੈਟੀਰੀਅਲਜ਼ ਐਂਡ ਮੈਨੂਫੈਕਚਰਿੰਗ ਫੌਰ ਇੰਡਸਟਰੀ 4.0. 4.0" (ਵਰਚੁਅਲ ਤਰੀਕੇ ਨਾਲ) ਦੋ ਦਿਨਾਂ ਦਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਮਕਸਦ ਉੱਨਤੀ ਦੀ ਸਮੱਗਰੀ ਨੂੰ ਅੱਗੇ ਲੈ ਕੇ ਆਉਣਾ ਸੀ। ਇਸ ਮੌਕੇ ਅਨੁਰੰਜਨ ਸ਼ਾਰਦਾ, ਪ੍ਰੋਫੈਸਰ ਐੱਫ. ਈ. ਡੀ. ਏ, ਐੱਫ. ਡੀ. ਪੀ. ਪ੍ਰੋਗਰਾਮ ਦੇ ਸੰਯੋਜਕ ਸਨ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ’ਚ ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵੀ. ਕੇ. ਰਤਨ ਸਨ।
ਇਸ ਪ੍ਰੋਗਰਾਮ ਦੇ ਤਹਿਤ ਆਈ. ਆਈ. ਟੀ. ਦਿੱਲੀ, ਆਈ. ਆਈ. ਟੀ. ਰੁੜਕੀ, ਆਈ. ਆਈ. ਟੀ. ਰੋਪੜ ਅਤੇ ਹੋਰ ਪ੍ਰੀਮੀਅਰ ਸੰਸਥਾਵਾਂ ਦੇ ਮਾਹਿਰ ਬੁਲਾਰਿਆਂ ਨੇ ਆਪਣਾ ਗਿਆਨ ਅਤੇ ਮਹਾਰਤ ਸਾਂਝੀ ਕੀਤੀ। ਦੋ ਦਿਨਾਂ ਦੇ ਪ੍ਰੋਗਰਾਮ ਨੇ ਉੱਨਤ ਸਮੱਗਰੀ ਦੇ ਨਵੇਂ ਰੁਝਾਨਾਂ, ਗੈਰ-ਰਵਾਇਤੀ ਨਿਰਮਾਣ ਪ੍ਰਕਿਰਿਆਵਾਂ ਵਿਚ ਡਿਜੀਟਲ ਡੇਟਾ ਦੇ ਆਦਾਨ-ਪ੍ਰਦਾਨ, ਖੋਜ ਅਤੇ ਵਿਕਾਸ ਦੇ ਮੌਕਿਆਂ ਦੀ ਪੜਚੋਲ ਕਰਨ ਦੇ ਆਪਣੇ ਉਦੇਸ਼ ਨੂੰ ਪੂਰਾ ਕੀਤਾ।
ਡਾ. ਮੋਨਿਕਾ ਹੰਸਪਾਲ ਨੇ ਆਪਣੇ ਸੰਬੋਧਨ ’ਚ ਐੱਫ. ਡੀ. ਪੀ. ਦੇ ਵੇਰਵਿਆਂ ਬਾਰੇ ਜਾਣਕਾਰੀ ਅਤੇ ਤਾਜ਼ਾ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ ਦਿੱਤਾ। ਇਥੇ ਦੱਸ ਦੇਈਏ ਕਿ ਪਹਿਲੇ ਸੈਸ਼ਨ ਦੌਰਾਨ ਡਾ. ਪੁਲਕ ਪਾਂਡੇ ਪ੍ਰੋਫੈਸਰ ਆਈ. ਆਈ. ਟੀ. ਦਿੱਲੀ ਨੇ ਲਗਭਗ 125 ਮੁਕਾਬਲੇਬਾਜ਼ਾਂ ਨੂੰ ਐਡੀਟਿਵ ਮੈਨਿਊਫੈਕਚਰਿੰਗ ’ਚ ਨਵੇਂ ਤਕਨੀਕਾਂ ਅਤੇ ਬਾਓਮੈਡੀਕਲ ’ਚ ਇਸ ਦੀ ਵਰਤੋਂ ਬਾਰੇ ਸੰਬੋਧਨ ਕੀਤਾ।
ਇਸ ਮੌਕੇ ਵਾਈਸ ਚਾਂਸਲਰ ਡਾ. ਵੀ. ਕੇ. ਰਤਨ ਨੇ ਖੋਜ ਸਿਖਲਾਈ ਪ੍ਰੋਗਰਾਮਾਂ, ਐੱਫ. ਡੀ. ਪੀ. ਕਾਨਫਰੰਸਾਂ ਦੇ ਖੇਤਰ ’ਚ ਇੰਜੀਨੀਅਰਿੰਗ ਡਿਜ਼ਾਈਨ ਆਟੋਮੇਸ਼ਨ ਫੈਕਲਟੀ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਿੱਸਾ ਲੈਣ ਵਾਲਿਆਂ ਨੂੰ ਭਾਰੀ ਉਤਸ਼ਾਹ ਵਿਖਾਉਣ ਲਈ ਧੰਨਵਾਦ ਕੀਤਾ। ਸੀ. ਆਰ. ਤਿ੍ਰਪਾਠੀ ਡੀਨ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਡਿਜ਼ਾਈਨ ਨੇ ਧੰਨਵਾਦ ਕਰਦੇ ਹੋਏ ਐੱਸ.ਗੁਰਦੀਪ ਸਿੰਘ ਸਿਹਰਾ ਦੇ ਸੀ. ਈ. ਓ. ਜੀ. ਐੱਨ. ਏ. ਗੀਅਰਸ ਅਤੇ ਪ੍ਰੋਫੈਸਰ ਚਾਂਸਲਰ ਜੀ. ਐੱਨ. ਏ. ਯੂਨੀਵਰਸਿਟੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਬੇਹੱਦ ਮਹੱਤਵਪੂਰਨ ਹਨ।
ਮਾਨਸਾ ’ਚ ਕਾਰ ਤੇ ਬਸ ਵਿਚਾਲੇ ਵੱਡਾ ਹਾਦਸਾ, ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ (ਤਸਵੀਰਾਂ)
NEXT STORY