ਤਲਵੰਡੀ ਸਾਬੋ(ਮੁਨੀਸ਼)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗੁਰਮਤਿ ਪ੍ਰਚਾਰ ਲਹਿਰ ਦੀ ਲੜੀ 'ਚ ਸ਼੍ਰੋਮਣੀ ਕਮੇਟੀ ਨੇ ਅੱਜ ਦਮਦਮਾ ਸਾਹਿਬ ਦੇ ਗੁਰਮਤਿ ਇੰਸਟੀਚਿਊਟ ਵਿਖੇ 'ਗੁਰਬਾਣੀ ਪਾਠ ਬੋਧ ਸਮਾਗਮ' ਆਰੰਭ ਕਰਵਾ ਦਿੱਤਾ ।19 ਮਈ ਤੱਕ ਚੱਲਣ ਵਾਲੇ ਇਸ ਸਮਾਗਮ 'ਚ ਵੱਡੀ ਗਿਣਤੀ 'ਚ ਗ੍ਰੰਥੀ ਸਿੰਘ ਸ਼ਮੂਲੀਅਤ ਕਰਨਗੇ। ਪਾਠ ਬੋਧ ਸਮਾਗਮ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਪਾਠ ਕਰਨ ਦੌਰਾਨ ਲਾਵਾਂ, ਮਾਤਰਾਵਾਂ ਦਾ ਸਹੀ ਉਚਾਰਨ ਅਤਿ ਜ਼ਰੂਰੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਉਸੇ ਨੂੰ ਦੇਖਦਿਆਂ ਪਾਠ ਬੋਧ ਸਮਾਗਮ ਦਾ ਆਯੋਜਨ ਕੀਤਾ ਹੈ। ਸਮਾਗਮ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਵੱਲੋਂ ਪਾਕਿਸਤਾਨ ਵਿਖੇ ਵਿਸਾਖੀ ਮਨਾਉਣ ਲਈ ਭੇਜੇ ਗਏ ਜਥੇ 'ਚੋਂ ਇਕ ਬੀਬੀ ਕਿਰਨ ਬਾਲਾ ਵੱਲੋਂ ਜਥੇ ਤੋਂ ਅਲੱਗ ਹੋ ਕੇ ਪਾਕਿਸਤਾਨ ਦੇ ਇਕ ਵਸਨੀਕ ਨਾਲ ਨਿਕਾਹ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਮਾਮਲੇ ਦੇ ਹੱਲ ਲਈ ਪਾਕਿਸਤਾਨ ਵਿਚਲੀਆਂ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਕਤ ਬੀਬੀ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ ਕਿਉਂਕਿ ਉਹ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਈ ਹੈ ਤੇ ਜੋ ਵੀ ਪਰਿਵਾਰ ਦੀ ਮੰਗ ਹੈ ਉਸ ਤੋਂ ਜਾਣੂ ਹੋ ਕੇ ਉਸਨੂੰ ਪੂਰਾ ਕਰਵਾਉਣ ਲਈ ਹਰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਪੈਟਰੋਲ ਪਾ ਕੇ ਖੁਦ ਨੂੰ ਲਾਈ ਅੱਗ, ਮੌਤ
NEXT STORY