ਜਲੰਧਰ— ਕਿਰਗਿਸਤਾਨ ਵਿਖੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਪਹਿਲਵਾਨ ਨਵਜੋਤ ਕੌਰ ਅਤੇ ਉਸ ਦੇ ਪਰਿਵਾਰ ਦੇ ਨਾਲ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਮਾਣ-ਸਤਿਕਾਰ ਦਿੰਦੇ ਹੋਏ ਕ੍ਰਿਕਟਰ ਖਿਡਾਰਣ ਹਰਮਨਪ੍ਰੀਤ ਕੌਰ ਨੂੰ ਡੀ. ਐੱਸ. ਪੀ. ਲਗਾਇਆ ਗਿਆ ਹੈ, ਉਸੇ ਤਰ੍ਹਾਂ ਕੁਸ਼ਤੀ ਖਿਡਾਰਣ ਨਵਜੋਤ ਕੌਰ ਨੂੰ ਵੀ ਡੀ. ਐੱਸ. ਪੀ. ਲਗਾਇਆ ਜਾਵੇ।
ਇਹ ਸਾਰੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਟਵਿੱਟਰ ਦੇ ਜ਼ਰੀਏ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦੀ ਨਵਜੋਤ ਨੂੰ ਦੋ ਲੱਖ ਰੁਪਏ ਦਾ ਨਕਦੀ ਪੁਰਸਕਾਰ ਦਿੱਤਾ ਜਾਵੇਗਾ।
ਵਿਪਨ ਸ਼ਰਮਾ ਕਤਲ ਕਾਂਡ: ਗੈਂਗਸਟਰ ਸਾਰਜ ਮਿੰਟੂ ਅਦਾਲਤ 'ਚ ਪੇਸ਼, 7 ਦਿਨ ਦਾ ਮਿਲਿਆ ਪੁਲਸ ਰਿਮਾਂਡ
NEXT STORY