ਜਲੰਧਰ- ਪੰਜਾਬ ਸਰਕਾਰ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਇਰਾਦੇ ਨਾਲ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਲਿਆਉਣ ਲਈ ਕਈ ਮਹੱਤਵਪੂਰਨ ਯਤਨ ਕੀਤੇ ਹਨ। ਭਗਵੰਤ ਮਾਨ ਦੀ ਸਰਕਾਰ ਨੇ ਵਿਆਪਕ ਉਦਯੋਗਿਕ ਵਿਕਾਸ ਲਈ ਪਾਰਦਰਸ਼ੀ ਪ੍ਰਵਾਸ਼ਨ ਨੀਤੀਆਂ ਤਿਆਰ ਕੀਤੀਆਂ ਹਨ, ਜੋ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਉੱਚ ਪ੍ਰਦਰਸ਼ਨ ਵਾਲੇ ਸੈਕਟਰਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ।
ਇਹ ਪ੍ਰਕਿਰਿਆ ਵਿੱਚ ਪੰਜਾਬ ਸਰਕਾਰ ਨੇ ਕਈ ਨਵੇਂ ਉਦਯੋਗਾਂ ਨੂੰ ਸਥਾਪਿਤ ਕੀਤਾ ਹੈ, ਜਿਸ ਨਾਲ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਪੈਦਾ ਹੋ ਰਹੀਆਂ ਹਨ। ਉਦਯੋਗਿਕ ਸਥਾਪਨਾਵਾਂ ਵਿੱਚ ਨਵੇਂ ਨਿਵੇਸ਼ ਦੇ ਨਾਲ ਸੈਕਟਰਾਂ ਜਿਵੇਂ ਕਿ ਸਾਈਟ ਟੈਕਨਾਲੋਜੀ, ਐਗਰੋ ਪ੍ਰੋਸੈਸਿੰਗ, ਅਤੇ ਇਲੈਕਟ੍ਰਿਕ ਵਾਹਨ ਦੇ ਮੈਦਾਨ ਵਿੱਚ ਰੁਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਕੀਤੇ ਗਏ ਹਨ। ਇਸ ਮਿਹਨਤ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਘਰੇਲੂ ਰੁਜ਼ਗਾਰ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣਾ ਹੈ। ਪੰਜਾਬ ਸਰਕਾਰ ਵੱਲੋਂ ਭਵਿੱਖ ਵਿੱਚ ਹੋਰ ਵੀ ਨਵੇਂ ਮੌਕੇ ਪੇਸ਼ ਕਰਨ ਦੀ ਯੋਜਨਾ ਬਣਾਈ ਹੈ।
ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੀਕੀ ਦੇ ਰਾਹ ਵੱਲ ਵੱਧ ਰਿਹਾ ਹੈ। ਜਿਸ ਕਾਰਨ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਹਨ ਅਤੇ ਕਾਰੋਬਾਰ ਸਥਾਪਿਤ ਕਰ ਰਹੇ ਹਨ। ਸਰਕਾਰ ਦੇ ਇੰਵੈਸਟ ਪੰਜਾਬ ਅਧੀਨ ਨਿਵੇਸ਼ਕ ਸੂਬੇ 'ਚ ਵਾਪਸ ਆਏ ਹਨ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਕ ਨਿਵੇਸ਼ ਦੇ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਾ ਰਾਹ ਦਿੱਤਾ ਹੈ।
ਇਸ ਦੌਰਾਨ ਕਾਰੋਬਾਰੀ ਤੁਸ਼ਾਰ ਜੈਨ ਦਾ ਕਹਿਣਾ ਹੈ ਕਿ ਇੰਵੈਸਟ ਪੰਜਾਬ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੰਡੂਸਿੰਘਾਂ ਵਿਖੇ ਨਵਾਂ ਪਲਾਂਟ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਇੰਵੈਸਟ ਪੰਜਾਬ 'ਚ ਸਭ ਤੋਂ ਸੌਖਾ ਕੰਮ ਇਹ ਹੋਇਆ ਕਿ ਸਾਨੂੰ ਐਪਲੀਕੇਸ਼ਨ ਲਈ ਨਾ ਕਿਸੇ ਏਜੰਟ ਕੋਲ ਨਹੀਂ ਜਾਣਾ ਪਿਆ ਅਤੇ ਨਾ ਹੀ ਕਿਸੇ ਦਫ਼ਤਰ 'ਚ ਧੱਕੇ ਖਾਣੇ ਪਏ। ਅਸੀਂ ਆਪਣੀ ਐਪਲੀਕੇਸ਼ਨ ਆਨਲਾਈਨ ਦਿੱਤੀ ਸੀ, ਬੇਸ਼ੱਕ ਕੰਮ ਲਈ ਥੋੜਾ ਸਮਾਂ ਲੱਗਾ ਹੈ ਪਰ ਏਜੰਟ ਦੇ ਹੱਥਾਂ 'ਚ ਆ ਕੇ ਪੈਸੇ ਨਹੀਂ ਖ਼ਰਾਬ ਕਰਨੇ ਪਏ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰੀਕਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਿਲਾਂ ਵੀ ਦੂਰ ਕੀਤੀਆਂ ਹਨ।
ਘਰ ਬੈਠੇ ਹੋ ਰਹੇ ਪੰਜਾਬ ਦੇ ਲੋਕਾਂ ਦੇ ਕੰਮ, ਸਰਕਾਰੀ ਦਫ਼ਤਰਾਂ 'ਚ ਨਹੀਂ ਖਾਣੇ ਪੈਂਦੇ ਧੱਕੇ
NEXT STORY