ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਚੱਲ ਰਹੇ ਆਰਥਿਕ ਸੰਕਟ ਵਿਚਕਾਰ ਇਸ ਸਾਲ ਦੇ ਅੰਤ ਤੋਂ ਪਹਿਲਾਂ ਦੋ ਹੋਰ ਦੇਸ਼ ਵਿਆਪੀ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚ ਨਵੰਬਰ ਵਿੱਚ ਸੰਸਦੀ ਚੋਣਾਂ ਅਤੇ ਦਸੰਬਰ ਵਿੱਚ ਸਥਾਨਕ ਕੌਂਸਲ ਚੋਣਾਂ ਸ਼ਾਮਲ ਹਨ। ਪਿਛਲੇ ਮਹੀਨੇ ਦੇਸ਼ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਈਆਂ ਸਨ। ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਵਿੱਚ 21 ਸਤੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਸਨ। ਇਸ ਤੋਂ ਬਾਅਦ 14 ਨਵੰਬਰ ਨੂੰ ਦੇਸ਼ ਵਿੱਚ ਸੰਸਦੀ ਚੋਣਾਂ ਹੋਣੀਆਂ ਹਨ ਅਤੇ ਦਸੰਬਰ ਵਿੱਚ ਸਥਾਨਕ ਕੌਂਸਲਾਂ ਲਈ ਤੀਜੀਆਂ ਚੋਣਾਂ ਹੋਣੀਆਂ ਹਨ। ਇਸ ਦੌਰਾਨ ਦੱਖਣੀ ਸੂਬੇ ਇਲਾਪਿਟੀਆ ਵਿੱਚ ਸਥਾਨਕ ਕੌਂਸਲ ਚੋਣਾਂ 26 ਅਕਤੂਬਰ ਨੂੰ ਹੋਣਗੀਆਂ।
ਸ਼੍ਰੀਲੰਕਾ ਦੇ ਸੁਤੰਤਰ ਚੋਣ ਕਮਿਸ਼ਨ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ ਕਿ 22 ਅਗਸਤ ਨੂੰ ਦਿੱਤੇ ਗਏ ਸੁਪਰੀਮ ਕੋਰਟ ਦੇ ਆਦੇਸ਼ ਦੇ ਮੱਦੇਨਜ਼ਰ ਸੰਸਦੀ ਚੋਣਾਂ ਤੋਂ ਤੁਰੰਤ ਬਾਅਦ ਸਥਾਨਕ ਚੋਣਾਂ ਕਰਵਾਉਣ ਦੀ ਵਿਵਸਥਾ ਕੀਤੀ ਜਾਵੇਗੀ। ਹੁਕਮਾਂ ਅਨੁਸਾਰ 340 ਸਥਾਨਕ ਕੌਂਸਲਾਂ ਦੀਆਂ ਚੋਣਾਂ 14 ਨਵੰਬਰ ਤੋਂ 30-35 ਦਿਨਾਂ ਦਰਮਿਆਨ ਹੋਣੀਆਂ ਹਨ, ਭਾਵ ਦਸੰਬਰ ਦੇ ਤੀਜੇ ਹਫ਼ਤੇ ਹੋਣੀਆਂ ਹਨ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਸਥਾਨਕ ਕੌਂਸਲ ਚੋਣਾਂ 9 ਮਾਰਚ 2023 ਦੀ ਪਹਿਲਾਂ ਤੋਂ ਨਿਰਧਾਰਤ ਮਿਤੀ 'ਤੇ ਹੋਣੀਆਂ ਚਾਹੀਦੀਆਂ ਸਨ ਅਤੇ ਇਨ੍ਹਾਂ ਨੂੰ ਨਾ ਕਰਵਾਉਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ, ਇਟਲੀ 'ਚ Job ਕਰਨਾ ਹੋਇਆ ਸੁਖਾਲਾ
ਤਤਕਾਲੀ ਰਾਸ਼ਟਰਪਤੀ ਅਤੇ ਵਿੱਤ ਮੰਤਰੀ ਰਾਨਿਲ ਵਿਕਰਮਸਿੰਘੇ ਨੇ 2022 ਦੇ ਆਰਥਿਕ ਸੰਕਟ ਤੋਂ ਬਾਅਦ ਦੇਸ਼ ਦੀ ਮਾੜੀ ਵਿੱਤੀ ਸਥਿਤੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਚੋਣਾਂ ਕਰਵਾਉਣਾ ਸੰਭਵ ਨਹੀਂ ਸੀ। ਚੋਣ ਕਮਿਸ਼ਨ ਨੇ ਮੁੱਢਲੇ ਪ੍ਰਬੰਧ ਕਰਨ ਅਤੇ ਨਾਮਜ਼ਦਗੀਆਂ ਸਵੀਕਾਰ ਕਰਨ ਦੇ ਬਾਵਜੂਦ ਚੋਣਾਂ ਨਾ ਕਰਵਾਉਣ ਦਾ ਐਲਾਨ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਵਿਕਰਮਸਿੰਘੇ, ਵਿੱਤ ਮੰਤਰੀ ਵਜੋਂ ਚੋਣਾਂ ਕਰਵਾਉਣ ਲਈ ਜ਼ਰੂਰੀ ਫੰਡ ਅਲਾਟ ਨਾ ਕਰਕੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਸੀ। ਤਤਕਾਲੀ ਵਿਰੋਧੀ ਧਿਰ ਨੇ ਵਿਕਰਮਸਿੰਘੇ 'ਤੇ ਹਾਰ ਦੇ ਡਰ ਕਾਰਨ ਚੋਣਾਂ ਨਾ ਕਰਵਾਉਣ ਦਾ ਦੋਸ਼ ਲਾਇਆ ਸੀ। ਰਾਸ਼ਟਰਪਤੀ ਚੋਣ ਤੋਂ ਬਾਅਦ 23 ਸਤੰਬਰ ਨੂੰ, ਮਾਰਕਸਵਾਦੀ ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ ਦੇ ਇੱਕ ਵਿਸ਼ਾਲ ਫਰੰਟ ਨੈਸ਼ਨਲ ਪੀਪਲਜ਼ ਪਾਵਰ (ਐਨ.ਪੀ.ਪੀ) ਦੇ ਨੇਤਾ ਅਨੁਰਾ ਕੁਮਾਰਾ ਦਿਸਾਨਾਇਕ ਨੇ ਸ਼੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਦਿਸਾਨਾਇਕੇ ਨੇ 24 ਸਤੰਬਰ ਨੂੰ ਸੰਸਦ ਨੂੰ ਭੰਗ ਕਰਨ ਦੇ ਆਦੇਸ਼ ਦੇਣ ਵਾਲੇ ਵਿਸ਼ੇਸ਼ ਗਜ਼ਟ ਨੋਟੀਫਿਕੇਸ਼ਨ 'ਤੇ ਦਸਤਖ਼ਤ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ ਨੇ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਹੋਰ ਜਹਾਜ਼ ਭੇਜਣ ਦਾ ਕੀਤਾ ਐਲਾਨ
NEXT STORY