ਚੰਡੀਗੜ੍ਹ (ਲਲਨ) : ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਵਲੋਂ ਸੋਨੇ ਦੀ ਤਸਕਰੀ ਕਰਦੇ ਇਕ ਯਾਤਰੀ ਨੂੰ ਕਾਬੂ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਨੇ ਉਸ ਤੋਂ 19.82 ਲੱਖ ਰੁਪਏ ਦਾ 379 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਕਸਟਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਮੁਲਾਜ਼ਮਾਂ ਨੇ ਇੰਡੀਗੋ 6ਈ-56 ਦੁਬਈ ਦੀ ਉਡਾਣ ’ਤੇ ਸ਼ੱਕੀ ਤੌਰ ’ਤੇ ਗਰੀਨ ਚੈਨਲ ਪਾਰ ਕਰ ਰਹੇ ਇਕ ਯਾਤਰੀ ਨੂੰ ਰੋਕਿਆ।
ਕਸਟਮ ਅਧਿਕਾਰੀਆਂ ਨੇ ਉਸ ਦੇ ਸਮਾਨ ਦੀ ਜਾਂਚ ਕਰਨ ’ਤੇ ਟਰਾਲੀ ਬੈਗ ਦੀ ਸਟੀਲ ਪੱਟੀ ਵਿਚ ਲੁਕਾਇਆ ਤਾਰਾਂ ਦੇ ਰੂਪ ਵਿਚ ਸੋਨਾ ਬਰਾਮਦ ਕੀਤਾ। ਹਾਲਾਂਕਿ ਕਸਟਮ ਵਿਭਾਗ ਵਲੋਂ ਯਾਤਰੀ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਪਰ ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਬਟਾਲਾ : ਚੈੱਕ ਪੋਸਟ ਵਿਖੇ ਤਾਇਨਾਤ BSF ਦੇ ਇੰਸਪੈਕਟਰ ਨੇ ਡਿਊਟੀ ਦੌਰਾਨ ਲਿਆ ਫਾਹਾ
NEXT STORY