ਚੰਡੀਗੜ੍ਹ (ਅਸ਼ਵਨੀ): ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਟਕਪੂਰਾ, ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣਾ ਤੈਅ ਹੈ। ਉਨ੍ਹਾਂ ਖਿਲਾਫ ਲੋੜੀਂਦੇ ਸਬੂਤ ਹਨ। ਉਨ੍ਹਾਂ ਦਾ ਨਾਂ ਜਾਂਚ ਵਿਚ ਵੀ ਆਵੇਗਾ, ਐੱਫ. ਆਈ. ਆਰ. ਵਿਚ ਵੀ। ਬਾਕੀ ਇਨਸਾਫ਼ ਦੇਣਾ ਕੋਰਟ ਦਾ ਕੰਮ ਹੈ।ਇੱਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗੋਲੀਕਾਂਡ ਮਾਮਲੇ ਵਿਚ ਇਹ ਸਪੱਸ਼ਟ ਹੈ ਕਿ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੌਕੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿਚ ਗੋਲੀਆਂ ਚੱਲੀਆਂ। ਮੁੱਖ ਮੰਤਰੀ ਦੇ ਹੁਕਮ ਬਿਨਾਂ ਇਹ ਸੰਭਵ ਹੀ ਨਹੀਂ ਹੈ। ਇਸ ਲਈ ਪ੍ਰਕਾਸ਼ ਸਿੰਘ ਬਾਦਲ ਦਾ ਇਸ ਕੇਸ ਵਿਚ ਨਾਂ ਆਉਣਾ ਤੈਅ ਹੈ।
ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ
ਮੁੱਖ ਮੰਤਰੀ ਨੇ ਬਾਦਲਾਂ ਨਾਲ ਫਿਕਸ ਮੈਚ ’ਤੇ ਵੀ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸਿਰਫ਼ ਇੱਕ ਸੋਚ ਹੈ। ਸਾਬਕਾ ਸਰਕਾਰ ਨੇ 2007 ਵਿਚ ਉਨ੍ਹਾਂ ਖਿਲਾਫ ਮੁਕੱਦਮੇ ਦਰਜ ਕੀਤੇ, ਜਿਸ ਨਾਲ ਬਰੀ ਹੋਣ ਵਿਚ ਉਨ੍ਹਾਂ ਨੂੰ 14 ਸਾਲ ਲੱਗ ਗਏ। ਅਜਿਹੇ ਵਿਚ ਕੀ ਉਹ ਇਨ੍ਹਾਂ ਨੂੰ ਬਖਸ਼ਣ ਵਾਲੇ ਹਨ। ਹਾਲਾਂਕਿ ਉਨ੍ਹਾਂ ਨੂੰ ਫੜ੍ਹ ਕੇ ਸਿੱਧੇ ਅੰਦਰ ਨਹੀਂ ਦੇ ਸਕਦੇ ਕਿਉਂਕਿ ਦੇਸ਼ ਵਿਚ ਕਾਨੂੰਨ ਹੈ ਅਤੇ ਇਨਸਾਫ਼ ਪ੍ਰਕਿਰਿਆ ਕਾਨੂੰਨ ਦੇ ਮੁਤਾਬਕ ਚੱਲਦੀ ਹੈ।
ਇਹ ਵੀ ਪੜ੍ਹੋ: ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
ਮੇਰੇ ਵਲੋਂ ਸਿੱਧੂ ਲਈ ਦਰਵਾਜ਼ੇ ਬੰਦ
ਮੁੱਖ ਮੰਤਰੀ ਨੇ ਇੱਕ ਵਾਰ ਫਿਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦੋ ਟੁਕ ਵਿਚ ਕਿਹਾ ਕਿ ਸਿੱਧੂ ਲਈ ਉਨ੍ਹਾਂ ਦੇ ਦਰਵਾਜ਼ੇ ਹੁਣ ਪੂਰੀ ਤਰ੍ਹਾਂ ਬੰਦ ਹਨ। ਅੱਗੇ ਹਾਈਕਮਾਨ ਨੇ ਤੈਅ ਕਰਨਾ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਮੌਕਾਪ੍ਰਸਤ ਹਨ। ਪਹਿਲਾਂ ਉਹ ਅਕਾਲੀ ਦਲ ਅਤੇ ਭਾਜਪਾ ਨਾਲ ਲੜਦੇ ਰਹੇ ਅਤੇ ਹੁਣ ਮੇਰੇ ’ਤੇ ਹਮਲੇ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਕੋਲ ਜਾਣਕਾਰੀ ਹੈ ਕਿ ਸਿੱਧੂ 4-5 ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਲਈ ਉਹ ਪਟਿਆਲਾ ਸੀਟ ’ਤੇ ਮਸ਼ੱਕਤ ਕਰ ਰਹੇ ਹਨ।
ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਲੱਗਦਾ ਹੈ ਉਹ ਕ੍ਰਿਕਟਰ ਦੇ ਤੌਰ ’ਤੇ ਬੇਹੱਦ ਚਰਚਿਤ ਚਿਹਰੇ ਹਨ ਪਰ ਉਹ ਓਲਡ ਸਟੋਰੀ ਹੈ, ਜਿਸਨੂੰ ਕੋਈ ਯਾਦ ਨਹੀਂ ਕਰਦਾ।
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ
ਦੂਜਾ ਸਿੱਧੂ ਨੂੰ ਲੱਗਦਾ ਹੈ ਕਿ ਉਹ ਵੱਡੇ ਐਕਟਰ ਹਨ ਪਰ ਕੀ ਕੁਰਸੀ ’ਤੇ ਬੈਠ ਕੇ ਹੱਸਣਾ ਵੀ ਕੋਈ ਕਿਰਦਾਰ ਹੈ। ਬੇਸ਼ੱਕ ਸਿੱਧੂ ਇੱਕ ਚੰਗੇ ਬੁਲਾਰੇ ਹਨ ਪਰ ਉਨ੍ਹਾਂ ਵਿਚ ਠਹਿਰਾਅ ਨਹੀਂ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਦੀ ਸਥਾਨਕ ਸਰਕਾਰਾਂ ਵਿਭਾਗ ਵਿਚ ਮੰਤਰੀ ਅਹੁਦੇ ਤੋਂ ਇਸ ਲਈ ਛੁੱਟੀ ਕੀਤੀ ਕਿਉਂਕਿ ਸੱਤ-ਸੱਤ ਮਹੀਨੇ ਫਾਈਲਾਂ ਨਿਕਲਦੀਆਂ ਨਹੀਂ ਸਨ। ਸਥਾਨਕ ਸਰਕਾਰਾਂ ਵਿਭਾਗ ਸਭ ਤੋਂ ਅਹਿਮ ਵਿਭਾਗ ਹੈ ਪਰ ਜੇਕਰ ਸਥਾਨਕ ਸਰਕਾਰਾਂ ਦੇ ਹੀ ਕੰਮ ਨਹੀਂ ਹੋਣਗੇ, ਯੋਜਨਾਵਾਂ ਸਿਰੇ ਨਹੀਂ ਚੜ੍ਹਨਗੀਆਂ ਤਾਂ ਕਾਂਗਰਸ ਅਰਬਨ ਏਰੀਏ ਵਿਚ ਕਿਵੇਂ ਵੋਟਾਂ ਹਾਸਲ ਕਰੇਗੀ। ਇਸ ਲਈ ਉਨ੍ਹਾਂ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਪਰ ਉਨ੍ਹਾਂ ਨੇ ਕਬੂਲ ਨਹੀਂ ਕੀਤਾ। ਹੁਣ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਦੀ ਕੁਰਸੀ ਜਾਂ ਉਪ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ ਪਰ ਇਹ ਸੰਭਵ ਨਹੀਂ ਹੈ ਕਿਉਂਕਿ ਉਨ੍ਹਾਂ ਤੋਂ ਕਈ ਸੀਨੀਅਰ ਨੇਤਾ ਪਾਰਟੀ ਵਿਚ ਬੈਠੇ ਹਨ। ਉਂਝ ਵੀ ਗ੍ਰਹਿ ਵਿਭਾਗ ਸਿੱਧੂ ਨੂੰ ਇਸ ਲਈ ਵੀ ਨਹੀਂ ਦਿੱਤਾ ਜਾ ਸਕਦਾ ਹੈ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਨ੍ਹਾਂ ਦੇ ਦੋਸਤ ਹਨ ਤਾਂ ਅਜਿਹੇ ਵਿਚ ਉਨ੍ਹਾਂ ਨੂੰ ਸੰਵੇਦਨਸ਼ੀਲ ਵਿਭਾਗ ਕਿਵੇਂ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸੰਗਰੂਰ: ਸਿਆਸੀ ਨੇਤਾ ਦੇ ਖ਼ਾਸਮਖ਼ਾਸ ਦੇ ਪੁੱਤਰ ਦੇ ਵਿਆਹ 'ਚ ਸ਼ਰੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ
ਚੋਣ ਸੰਵਿਧਾਨਕ ਜਿੰਮੇਵਾਰੀ ਹੈ
ਮੁੱਖ ਮੰਤਰੀ ਨੇ ਕੋਵਿਡ ਦੌਰਾਨ ਚੋਣ ਪ੍ਰਕਿਰਿਆ ’ਤੇ ਕਿਹਾ ਕਿ ਚੋਣ ਪ੍ਰਕਿਰਿਆ ਸੰਵਿਧਾਨਕ ਜ਼ਿੰਮੇਵਾਰੀ ਹੈ, ਜਿਸ ਨੂੰ ਪੂਰਾ ਕਰਨਾ ਹੀ ਪੈਂਦਾ ਹੈ। ਉਂਝ ਵੀ ਇਹ ਚੋਣ ਕਮਿਸ਼ਨ ਦਾ ਫ਼ੈਸਲਾ ਹੁੰਦਾ ਹੈ, ਜਿਸ ਵਿਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ ਹੈ। ਜਿੱਥੋਂ ਤਕ ਪੰਜਾਬ ਦੀ ਗੱਲ ਹੈ ਤਾਂ ਪੰਜਾਬ ਸਰਕਾਰ ਇਸ ਵਿਚ ਦਖਲ ਕਿਉਂ ਕਰੇਗੀ, ਜਦੋਂਕਿ ਕਾਂਗਰਸ ਇੱਥੇ ਜਿੱਤ ਰਹੀ ਹੈ।
ਜਲੰਧਰ ’ਚ ਜ਼ਰੂਰੀ ਵਸਤਾਂ ਦੇ ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਦੀ ਹੁਣ ਨਹੀਂ ਖੈਰ, DC ਨੇ ਦਿੱਤੇ ਇਹ ਹੁਕਮ
NEXT STORY