ਜਲਾਲਾਬਾਦ (ਜਤਿੰਦਰ)- ਜਿੱਥੇ ਪੰਜਾਬ 'ਚ ਨਿੱਤ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉੱਥੇ ਹੀ ਜਲਾਲਾਬਾਦ ਤੋਂ ਇਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪਿੰਡ ਘਾਗਾ ਕਲਾਂ ਦਾ ਇਕ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਬੀਤੇ ਦਿਨੀਂ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ। ਉੱਥੇ ਉਸ ਦਾ ਪਰਸ, ਜਿਸ 'ਚ ਕਰੀਬ 7 ਹਜ਼ਾਰ ਰੁਪਏ ਨਕਦੀ, ਆਧਾਰ ਕਾਰਡ, ਪੈਨ ਕਾਰਡ ਤੇ ਹੋਰ ਜ਼ਰੂਰੀ ਕਾਗਜ਼ ਪੱਤਰ ਮੌਜੂਦ ਸਨ, ਚੋਰੀ ਹੋ ਗਿਆ। ਉਸ ਨੇ ਉੱਥੇ ਬਹੁਤ ਲੱਭਿਆ, ਪਰ ਉਸ ਨੂੰ ਉਸ ਦਾ ਸਾਮਾਨ ਨਹੀਂ ਮਿਲਿਆ। ਅੰਤ ਉਹ ਥੱਕ-ਹਾਰ ਕੇ ਘਰ ਆ ਗਿਆ।
ਇਹ ਵੀ ਪੜ੍ਹੋ- ਗਿਫ਼ਟ ਦੇਖਣ ਦੇ ਬਹਾਨੇ ਦੁਕਾਨ 'ਚ ਵੜੇ ਨੌਜਵਾਨ ਕਰ ਗਏ ਕਾਂਡ, ਘਟਨਾ CCTV 'ਚ ਹੋ ਗਈ ਕੈਦ
ਇਸ ਤੋਂ ਕੁਝ ਦਿਨ ਬਾਅਦ ਉਸ ਨੂੰ ਇਕ ਡਾਕ ਮਿਲੀ, ਜਿਸ ਨੇ ਉਸ ਨੂੰ ਹੈਰਾਨ ਕਰ ਦਿੱਤਾ। ਉਸ ਨੇ ਡਾਕ ਦਾ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਉਸ 'ਚ ਉਸ ਦੇ ਚੋਰੀ ਹੋਏ ਕਾਗਜ਼-ਪੱਤਰ ਹੀ ਸੀ, ਜਿਸ 'ਚ ਆਧਾਰ ਕਾਰਡ, ਪੈਨ ਕਾਰਡ ਆਦਿ ਮੌਜੂਦ ਸਨ। ਇਹ ਦੇਖ ਕੇ ਉਹ ਹੈਰਾਨ ਹੋ ਗਿਆ ਤੇ ਉਸ ਨੇ ਕਿਹਾ ਕਿ ਚੋਰਾਂ 'ਚ ਵੀ ਕਿਤੇ ਨਾ ਕਿਤੇ ਇਨਸਾਨੀਅਤ ਮੌਜੂਦ ਹੈ। ਉਸ ਨੇ ਇਸ ਨੇਕਦਿਲੀ ਲਈ ਚੋਰ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ- ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ 'ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਤੇ ਇੱਕ PCS ਅਧਿਕਾਰੀ ਦਾ ਤਬਾਦਲਾ, 8 DC ਬਦਲੇ
NEXT STORY