ਮੋਹਾਲੀ- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦਾ ਆਈ. ਐਸ. ਬਿੰਦਰਾ ਸਟੇਡੀਅਮ ਨਵੀਨੀਕਰਨ ਤੋਂ ਬਾਅਦ ਇੱਕ ਨਵੀਂ ਦਿੱਖ ਵਿੱਚ 11 ਜਨਵਰੀ ਨੂੰ ਭਾਰਤ ਬਨਾਮ ਅਫਗਾਨਿਸਤਾਨ ਟੀ-20 ਮੈਚ ਦੀ ਮੇਜ਼ਬਾਨੀ ਕਰੇਗਾ। ਦੋਵਾਂ ਵਿਚਾਲੇ ਸੀਰੀਜ਼ ਦਾ ਇਹ ਪਹਿਲਾ ਮੈਚ ਹੈ, ਜੋ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਿਕਟਾਂ ਦੀ ਆਨਲਾਈਨ ਵਿਕਰੀ 5 ਜਨਵਰੀ ਤੋਂ ਸ਼ੁਰੂ ਹੋਵੇਗੀ, ਜਦਕਿ ਟਿਕਟਾਂ 6 ਜਨਵਰੀ ਤੋਂ ਕਾਊਂਟਰ 'ਤੇ ਵੇਚੀਆਂ ਜਾਣਗੀਆਂ।
ਇਹ ਵੀ ਪੜ੍ਹੋ : ਤਸਵੀਰ 'ਚ ਗੜਬੜੀ, ਕ੍ਰਿਕਟਰ ਨੂੰ ਗੁਆਉਣਾ ਪਿਆ ਇਕ ਕਰੋੜ ਦਾ IPL ਕਰਾਰ
ਇਸ ਮੈਚ ਲਈ ਵਿਦਿਆਰਥੀ ਟਿਕਟਾਂ ਸਿਰਫ਼ 100 ਰੁਪਏ ਵਿੱਚ ਉਪਲਬਧ ਹੋਣਗੀਆਂ, ਪਰ ਇਸ ਸ਼੍ਰੇਣੀ ਵਿੱਚ ਸਿਰਫ਼ 900 ਟਿਕਟਾਂ ਹਨ। ਇਹ ਕਾਊਂਟਰ ਉੱਤੇ ਹੀ ਦਿੱਤੀਆਂ ਜਾਣਗੀਆਂ। ਇਹ ਟਿਕਟਾਂ ਪੀ. ਸੀ. ਏ. ਟਿਕਟ ਕਾਊਂਟਰ ਤੋਂ ਵਿਦਿਆਰਥੀ ਆਈਡੀ ਕਾਰਡ ਦਿਖਾ ਕੇ ਖਰੀਦੀਆਂ ਜਾ ਸਕਦੀਆਂ ਹਨ। ਜਦੋਂ ਕਿ ਚੇਅਰ ਬਲਾਕ ਲਈ ਟਿਕਟ ਦਾ ਰੇਟ 500 ਰੁਪਏ ਹੈ।
ਅਫਗਾਨਿਸਤਾਨ ਦੀ ਟੀਮ ਪਹਿਲੀ ਵਾਰ ਮੋਹਾਲੀ ਵਿੱਚ ਦੁਵੱਲੀ ਸੀਰੀਜ਼ ਖੇਡੇਗੀ। ਪੀਸੀਏ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਕਿਹਾ ਕਿ ਅਸੀਂ ਪ੍ਰਸ਼ੰਸਕਾਂ ਲਈ ਟਿਕਟ ਦੀ ਕੀਮਤ ਘੱਟ ਰੱਖੀ ਹੈ, ਤਾਂ ਜੋ ਵੱਧ ਤੋਂ ਵੱਧ ਪ੍ਰਸ਼ੰਸਕ ਆਪਣੀ ਟੀਮ ਨੂੰ ਉਤਸ਼ਾਹਿਤ ਕਰ ਸਕਣ।
ਇਹ ਵੀ ਪੜ੍ਹੋ : ਵੰਦਨਾ ਕਟਾਰੀਆ ਸੱਟ ਕਾਰਨ ਓਲੰਪਿਕ ਕੁਆਲੀਫਾਇਰ ਤੋਂ ਬਾਹਰ
ਆਨਲਾਈਨ ਟਿਕਟ ਦੀ ਵਿਕਰੀ 5 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਪ੍ਰਸ਼ੰਸਕ ਇਸ ਨੂੰ Paytm Insider ਤੋਂ ਪ੍ਰਾਪਤ ਕਰ ਸਕਦੇ ਹਨ। ਟਿਕਟਾਂ 6 ਜਨਵਰੀ ਤੋਂ ਪੀ. ਸੀ. ਏ. ਕਾਊਂਟਰ 'ਤੇ ਵੀ ਉਪਲਬਧ ਹੋਣਗੀਆਂ।ਭਾਰਤੀ ਟੀਮ ਦੇ ਕੁਝ ਖਿਡਾਰੀ 8 ਜਨਵਰੀ ਨੂੰ ਸ਼ਹਿਰ ਪਹੁੰਚਣਗੇ, ਕੁਝ ਖਿਡਾਰੀ 9 ਜਨਵਰੀ ਨੂੰ ਸ਼ਾਮ ਤੱਕ ਪਹੁੰਚ ਸਕਦੇ ਹਨ। ਅਫਗਾਨਿਸਤਾਨ ਦੀ ਟੀਮ 9 ਜਨਵਰੀ ਤੱਕ ਚੰਡੀਗੜ੍ਹ ਪਹੁੰਚ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਾਰ ’ਚ ਸਵਾਰ 3 ਦੋਸਤਾਂ ’ਤੇ ਹਮਲਾ ਕਰਨ ਦੇ ਦੋਸ਼ ’ਚ 8 ਲੋਕਾਂ ਖ਼ਿਲਾਫ਼ ਕੇਸ ਦਰਜ
NEXT STORY