ਫਿਰੋਜ਼ਪੁਰ (ਰਾਜੇਸ਼ ਢੰਡ)- ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਇਕ ਖ਼ਾਸ ਖ਼ਬਰ ਹੈ। ਉਤਰ ਰੇਲਵੇ ਨੇ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਤੱਕ ਇਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਰੇਲਗੱਡੀ ਖ਼ਾਸ ਕਰਕੇ ਉਨ੍ਹਾਂ ਯਾਤਰੀਆਂ ਲਈ ਚਲਾਈ ਜਾ ਰਹੀ ਹੈ, ਜੋ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ।
ਇਸ ਵਿਸ਼ੇਸ਼ ਰੇਲਗੱਡੀ ਦਾ ਨੰਬਰ 04081/04082 ਹੈ ਅਤੇ ਇਸ ਦਾ ਸੰਚਾਲਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਇਹ ਵਿਸ਼ੇਸ਼ ਰੇਲਗੱਡੀ ਤਿੰਨ ਦਿਨਾਂ ਲਈ ਚਲਾਈ ਜਾਵੇਗੀ। ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਲਈ ਇਹ ਰੇਲਗੱਡੀ 14, 15 ਅਤੇ 16 ਅਗਸਤ 2025 ਨੂੰ ਚੱਲੇਗੀ। ਇਸ ਦਾ ਵਾਪਸੀ ਦਾ ਸਫ਼ਰ ਕੱਟੜਾ ਤੋਂ 15, 16 ਅਤੇ 17 ਅਗਸਤ 2025 ਨੂੰ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਮਾਂ ਨੇ ਪੁੱਤ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ, ਤੜਫ਼-ਤੜਫ਼ ਕੇ ਦੋਹਾਂ ਦੀ ਹੋਈ ਮੌਤ
ਇਸ ਰੇਲਗੱਡੀ ਦੀ ਸਮਾਂ ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ। ਰੇਲਗੱਡੀ ਨੰਬਰ 04081, ਨਵੀਂ ਦਿੱਲੀ ਤੋਂ ਰਾਤ 11.45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.40 ਵਜੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਰਸਤੇ ਵਿਚ ਇਹ ਪਾਣੀਪਤ ਜੰਕਸ਼ਨ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ ਜੰਕਸ਼ਨ, ਢੰਢਾਰੀ ਕਲਾਂ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨਾਂ ’ਤੇ ਵੀ ਰੁਕੇਗੀ।
ਵਾਪਸੀ ਵਿਚ ਰੇਲਗੱਡੀ ਨੰਬਰ 04082 ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਰਾਤ 9.20 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 10.30 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸ ਰੇਲਗੱਡੀ ਵਿਚ ਯਾਤਰੀਆਂ ਲਈ ਏ. ਸੀ, ਸਲੀਪਰ ਅਤੇ ਜਨਰਲ ਕੋਚ ਦੀ ਸਹੂਲਤ ਹੋਵੇਗੀ। ਇਸ ਲਈ ਯਾਤਰੀਆਂ ਨੂੰ ਆਪਣੀਆਂ ਟਿਕਟਾਂ ਪਹਿਲਾਂ ਹੀ ਬੁੱਕ ਕਰਵਾ ਲੈਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਾਣੀ 'ਚ ਡੁੱਬਿਆ ਇਹ ਪੁਲ, ਖੜ੍ਹੀ ਹੋਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਨੂੰ ਵੱਡੀ ਸਫ਼ਲਤਾ, ਅੰਤਰਰਾਸ਼ਟਰੀ ਗਿਰੋਹ ਦਾ ਕੀਤਾ ਪਰਦਾਫਾਸ਼
NEXT STORY