Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 14, 2026

    8:44:01 PM

  • trump s big claim in the midst of war

    'Hormuz ਵੱਲ ਭੇਜੋ ਆਪਣੇ ਜੰਗੀ ਜਹਾਜ਼...', ਟਰੰਪ...

  • famous punjabi singer

    "ਸਿੱਧਾ ਮੱਥੇ 'ਚ ਗੋਲੀ ਮਾਰਾਂਗੇ", ਮਸ਼ਹੂਰ ਪੰਜਾਬੀ...

  • punjabi man driving taxi shot dead in canada

    Canada 'ਚ ਟੈਕਸੀ ਚਲਾ ਰਹੇ ਪੰਜਾਬੀ ਗੱਭਰੂ ਨੂੰ...

  • sukhbir singh badal rally

    ਪੰਜਾਬ 'ਚ ਬਣਾਓ ਖੇਤਰੀ ਪਾਰਟੀ ਦੀ ਸਰਕਾਰ, ਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Patiala
  • ਨਵੇਂ ਸਾਲ 'ਤੇ ਪਟਿਆਲਾ ਵਾਸੀਆਂ ਲਈ ਖ਼ੁਸ਼ਖ਼ਬਰੀ, ਆਖਿਰ ਲਿਆ ਗਿਆ ਇਹ ਫ਼ੈਸਲਾ

PUNJAB News Punjabi(ਪੰਜਾਬ)

ਨਵੇਂ ਸਾਲ 'ਤੇ ਪਟਿਆਲਾ ਵਾਸੀਆਂ ਲਈ ਖ਼ੁਸ਼ਖ਼ਬਰੀ, ਆਖਿਰ ਲਿਆ ਗਿਆ ਇਹ ਫ਼ੈਸਲਾ

  • Edited By Gurminder Singh,
  • Updated: 02 Jan, 2025 03:16 PM
Patiala
good news for the people of patiala on the occasion of the new year
  • Share
    • Facebook
    • Tumblr
    • Linkedin
    • Twitter
  • Comment

ਪਟਿਆਲਾ/ਸਨੌਰ (ਮਨਦੀਪ ਜੋਸਨ) : ਨਵੇਂ ਸਾਲ 2025 ਵਿਚ ਪਟਿਆਲਵੀਆਂ ਨੂੰ ਲੰਬੇ ਸਮੇਂ ਤੋਂ ਲਟਕੇ ਪ੍ਰਾਜੈਕਟ ਪੂਰੇ ਹੋ ਕੇ ਮਿਲਣਗੇ, ਜਿਸ ਨਾਲ ਕਈ ਖੇਤਰਾਂ ’ਚ ਵੱਡੀ ਰਾਹਤ ਵੀ ਮਿਲੇਗੀ। ਸਾਲ ਦੇ ਆਖਿਰੀ ਦਿਨ ਸੀਨੀਅਰ ਆਈ. ਏ. ਐੱਸ. ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਆਦੇਸ਼ ਦਿੱਤੇ ਹਨ ਕਿ ਨਵਾਂ ਸਾਲ ਲੋਕਾਂ ਨੂੰ ਰਾਹਤ ਦੇਣ ਵਾਲਾ ਹੋਣ ਚਾਹੀਦਾ ਹੈ। ਅੱਜ ਤੋਂ ਹੀ ਕੰਮ ਸ਼ੁਰੂ ਕਰ ਦਿੱਤੇ ਜਾਣ। ਉੱਧਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨਵਾਂ ਸਾਲ ਇਤਿਹਾਸਕ ਹੋਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਪੈਂਡਿੰਗ ਸਾਰੇ ਪ੍ਰਾਜੈਕਟਾਂ ਨੂੰ ਪੂਰਾ ਕਰੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ

ਕੈਨਾਲ ਬੇਸਡ ਪ੍ਰਾਜੈਕਟ ਹਰ ਹਾਲ ’ਚ ਹੋਵੇਗਾ ਪੂਰਾ

ਲੰਬੇ ਸਮੇਂ ਤੋਂ ਪਟਿਆਲਾ ਸ਼ਹਿਰ ਵਿਚ ਚੱਲ ਰਿਹਾ ਕੈਨਾਲ ਬੇਸਡ ਵਾਟਰ ਸਪਲਾਈ ਪ੍ਰਾਜੈਕਟ ਸਾਲ 2025 ਵਿਚ ਪੂਰਾ ਕਰ ਲਿਆ ਜਾਵੇਗਾ। ਇਹ ਪ੍ਰਾਜੈਕਟ ਲੰਬੇ ਸਮੇਂ ਤੋਂ ਹੋਲੀ-ਹੋਲੀ ਚੱਲ ਰਿਹਾ ਹੈ ਪਰ ਹੁਣ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਇਸ ਦੇ ਤੇਜ਼ ਹੋਣ ਦੀ ਕੁਝ ਆਸ ਬੱਝੀ ਹੈ। ਇਸ ਪ੍ਰਾਜੈਕਟ ’ਤੇ 350 ਕਰੋੜ ਰੁਪਏ ਲੱਗ ਰਹੇ ਹਨ। ਇਹ ਲਗਭਗ ਸਾਫ ਹੋ ਗਿਆ ਹੈ ਕਿ ਸਾਲ 2025 ਵਿਚ ਹਰ ਘਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦੇ ਗਏ ਇਸ ਪ੍ਰਾਜੈਕਟ ਵਿਚ ਸ਼ੁੱਧ ਪਾਣੀ ਮਿਲ ਸਕੇਗਾ।

ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਨਵੇਂ ਸਾਲ ਮੌਕੇ ਪੰਜਾਬ ਸਰਕਾਰ ਦਾ ਤੋਹਫ਼ਾ

ਡੇਅਰੀਆਂ ਨੂੰ ਸਿਫਟ ਕਰਨ ਦੀ ਯੋਜਨਾ ’ਤੇ ਵੀ ਹੋਵੇਗਾ ਕੰਮ

ਡੇਅਰੀਆਂ ਦਾ ਮੁੱਦਾ ਬਹੁਤ ਪੁਰਾਣਾ ਹੈ। ਨਵੇਂ ਸਾਲ ’ਤੇ ਇਨ੍ਹਾਂ ਡੇਅਰੀਆਂ ਨੂੰ ਵੀ ਸਿਫਟ ਕਰਨ ਦੀ ਯੋਜਨਾ ’ਤੇ ਕੰਮ ਹੋ ਰਿਹਾ ਹੈ। ਜੇਕਰ ਨਵੇਂ ਸਾਲ ’ਤੇ ਜ਼ਿਲਾ ਪ੍ਰਸ਼ਾਸ਼ਨ ਤੇ ਨਗਰ ਨਿਗਮ ਇਨ੍ਹਾਂ ਡੇਅਰੀਆਂ ਨੂੰ ਅਬਲੋਵਾਲ ਵਿਖੇ ਸ਼ਿਫਟ ਕਰ ਦਿੰਦਾ ਹੈ ਤਾਂ ਇਹ ਪਟਿਆਲਾ ਸ਼ਹਿਰ ਲਈ ਰਾਹਤ ਵਾਲੀ ਖਬਰ ਹੋਵੇਗੀ। ਇਸ ਪ੍ਰਾਜੈਕਟ ’ਤੇ ਆਉਣ ਵਾਲੇ ਸਮੇਂ ’ਚ ਤੇਜ਼ੀ ਨਾਲ ਕੰਮ ਹੋਵੇਗਾ। ਪਿਛਲੇ ਲਗਭਗ ਕਈ ਸਾਲਾਂ ਤੋਂ ਲਟਕ ਰਹੇ ਇਸ ਪ੍ਰਾਜੈਕਟ ਨੂੰ ਅਧਿਕਾਰੀਆਂ ਨੇ ਤੇਜ਼ੀ ਨਾਲ ਚਲਾਇਆ ਤਾਂ ਇਹ 3-4 ਮਹੀਨੇ ਵਿਚ ਹੀ ਪੂਰਾ ਹੋ ਜਾਂਦਾ, ਜਿਸ ਨਾਲ 200 ਦੇ ਕਰੀਬ ਡੇਅਰੀਆਂ ਸਿਫਟ ਹੋ ਜਾਣਗੀਆਂ ਤੇ ਪਟਿਆਲਾ ਦੇ ਸੀਵਰੇਜ ਜਾਮ ਤੋਂ ਛੁਟਕਾਰਾ ਵੀ ਮਿਲ ਜਾਵੇਗਾ।

ਵੱਡੀ ਤੇ ਛੋਟੀ ਨਦੀ ਦਾ ਪ੍ਰਾਜੈਕਟ ਵੀ ਪੂਰਾ ਕਰਨ ਦੇ ਹੁਕਮ

ਡਾ. ਪ੍ਰੀਤੀ ਯਾਦਵ ਨੇ ਅੱਜ ਵੱਖ-ਵੱਖ ਵਿਭਾਗਾਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਵੱਡੀ ਨਦੀ ਤੇ ਛੋਟੀ ਨਦੀ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਤੁਰੰਤ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਪ੍ਰਾਜੈਕਟਾਂ ਲਈ ਐੱਨ. ਓ. ਸੀ. ਲੈਣ ਦੀ ਪ੍ਰਕ੍ਰਿਰਿਆ ਤੇਜ਼ ਕਰਨ ਦੇ ਹੁਕਮ ਵੀ ਦਿੱਤੇ ਹਨ। ਵੱਡੀ ਨਦੀ ਅਤੇ ਛੋਟੀ ਨਦੀ ਦਾ ਸੁੰਦਰੀਕਰਨ 188 ਕਰੋੜ ਦੀ ਲਾਗਤ ਨਾਲ ਕੀਤੇ ਜਾਣ ਦੀ ਪ੍ਰਕ੍ਰਿਰਿਆ ਚੱਲ ਰਹੀ ਹੈ। ਇਨ੍ਹਾਂ ਨਦੀਆਂ ਦਾ ਗੰਦਾ ਪਾਣੀ ਲੋਕਾਂ ਵਿਚ ਗੰਭੀਰ ਬੀਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਪਟਿਆਲਾ ਸ਼ਹਿਰ ’ਚ ਪਾਣੀ ਦੀ ਮੌਜੂਦਾ ਸਥਿਤੀ ਨੂੰ ਸੁਧਾਰਨਾ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਅਤੇ ਸੁੰਦਰ ਬਣਾਉਣਾ ਹੈ।

ਇਹ ਵੀ ਪੜ੍ਹੋ : ਸਕੂਲਾਂ ਵਿਚ ਛੁੱਟੀਆਂ ਦੇ ਵਾਧੇ ਦੇ ਐਲਾਨ ਤੋਂ ਬਾਅਦ ਖੜ੍ਹੀ ਹੋਈ ਇਹ ਵੱਡੀ ਮੁਸੀਬਤ

ਟ੍ਰੈਫਿਕ ਨੂੰ ਰਾਹਤ ਦੇਣ ਲਈ ਓਵਰਬ੍ਰਿਜ ਹੋਰ ਵਧੀਆ ਬਣਾਇਆ ਜਾਵੇਗਾ

ਸ਼ਹਿਰ ਦੀ ਇੰਡਸਟਰੀ ਫੋਕਲ ਪੁਆਇੰਟ ਤੇ ਪਿੰਡ ਦੌਲਤਪੁਰ ਦੇ ਏਰੀਆ ’ਚ ਹੀ ਸਥਿਤ ਹੈ। ਇਸ ਲਈ ਇੰਡਸਟਰੀਆਂ ਦੀ ਮੰਗ ’ਤੇ ਫੋਕਲ ਪੁਆਇੰਟ ਅਤੇ ਪਿੰਡ ਦੋਲਤਪੁਰ ਨੂੰ ਜੋੜਨ ਵਾਲੇ ਇਕਮਾਤਰ ਓਵਰਬ੍ਰਿਜ ਦਾ ਪੁਲ ਨਿਰਮਾਣ ਹੋਵੇਗਾ। ਇਸ ਲਈ ਮਨਜ਼ੂਰੀ ਮਿਲ ਚੁੱਕੀ ਹੈ। ਇਸ ਦਾ ਕੰਮ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਵੱਡਾ ਅਤੇ ਚੌੜਾ ਬਣਨ ਨਾਲ ਟ੍ਰੈਫਿਕ ਹੋਰ ਵਧੀਆ ਢੰਗ ਨਾਲ ਚਲੇਗੀ।

ਸਪੋਰਟਸ ਯੂਨੀਵਰਸਿਟੀ ਨੂੰ ਮਿਲੇਗਾ ਨਵਾਂ ਕੈਂਪਸ

ਸ਼ਹਿਰ ਪਟਿਆਲਾ ’ਚ ਚੱਲ ਰਿਹਾ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਨੂੰ ਸਿੱਧੂਵਾਲ ਦੀ ਕਾਇਆ-ਕਾਲਪ ਨਵੇਂ ਸਾਲ ’ਚ ਹੋ ਜਾਵੇਗੀ। ਇਸ ਯੂਨੀਵਰਸਿਟੀ ਨੂੰ ਇਸ ਸਾਲ 100 ਏਕੜ ਜ਼ਮੀਨ ’ਚ ਫੈਲਿਆ ਨਵਾਂ ਕੈਂਪਸ ਵੀ ਮਿਲੇਗਾ। ਸਪੋਰਟਸ ਯੂਨੀਵਰਸਿਟੀ ਦੇਸ਼ ਦੀ ਅਹਿਮ ਯੂਨੀਵਰਸਿਟੀ ਬਣਨ ਜਾ ਰਹੀ ਹੈ। ਇਸ ਦਾ ਪਟਿਆਲਾ, ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਸਾਲ ਇਸ ਯੂਨੀਵਰਸਿਟੀ ਦਾ ਕੈਂਪਸ ਚੱਲ ਪਵੇਗਾ।

ਇਹ ਵੀ ਪੜ੍ਹੋ : ਧਾਰਮਿਕ ਸਥਾਨ 'ਤੇ ਪਤੀ ਨੂੰ ਦੋਸਤ ਨਾਲ ਸੰਬੰਧ ਬਣਾਉਂਦੇ ਦੇਖ ਪਤਨੀ ਦੇ ਉਡੇ ਹੋਸ਼, ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ

ਪੰਜਾਬੀ ਯੂਨੀਵਰਸਿਟੀ ਨੂੰ ਮਿਲੇਗਾ ਨਵਾਂ ਵਾਈਸ ਚਾਂਸਲਰ

ਪਿਛਲੇ ਲੰਬੇ ਸਮੇਂ ਤੋਂ ਵਿੱਤੀ ਘਾਟੇ ਨਾਲ ਜੂੰਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ ਸਾਲ ਦੇ ਪਹਿਲੇ ਮਹੀਨੇ ਵਿਚ ਹੀ ਨਵਾਂ ਵਾਈਸ ਚਾਂਸਲਰ ਮਿਲ ਜਾਵੇਗਾ। ਪਿਛਲੇ ਲੰਬੇ ਸਮੇਂ ਤੋਂ ਬਕਾਇਦਾ ਇੰਟਰਵਿਊਜ਼ ਦਾ ਦੌਰ ਜਾਰੀ ਹੈ। ਨਵੇਂ ਵਾਈਸ ਚਾਂਸਲਰ ਦੇ ਮਿਲਣ ਨਾਲ ਯੂਨੀਵਰਸਿਟੀ ਦੀ ਦਸ਼ਾ ਬਦਲੇਗੀ ਤੇ ਯੂਨੀਵਰਸਿਟੀ ਦੇ ਕੰਮਾਂ ’ਚ ਤੇਜ਼ੀ ਆਵੇਗੀ। ਇਥੇ ਹੀ ਬੱਸ ਨਹੀਂ ਯੂਨੀਵਰਸਿਟੀ ਵਿੱਤੀ ਘਾਟੇ ’ਚੋਂ ਵੀ ਨਿਕਲ ਸਕੇਗੀ। ਪੰਜਾਬੀ ਯੂਨੀਵਰਸਿਟੀ ਲਈ ਸਾਲ 2024 ਕੋਈ ਬਹੁਤਾ ਚੰਗਾ ਨਹੀਂ ਰਿਹਾ। ਪੁਰਾਣੇ ਵੀ. ਸੀ. ਦੀ ਛੁੱਟੀ ਹੋ ਗਈ ਸੀ ਅਤੇ ਨਵਾਂ ਵੀ. ਸੀ. ਅਜੇ ਤੱਕ ਨਹੀਂ ਮਿਲ ਸਕਿਆ।

ਰੇਲਵੇ ਸਟੇਸ਼ਨ ਦੀ ਹੋਵੇਗੀ ਕਾਇਆ-ਕਲਪ

ਰੇਲਵੇ ਮੰਤਰਾਲੇ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪਟਿਆਲਾ ਰੇਲਵੇ ਸਟੇਸ਼ਨ ’ਤੇ 50 ਕਰੋੜ ਦੇ ਕਰੀਬ ਖਰਚ ਕੀਤੇ ਜਾ ਰਹੇ ਹਨ। ਲੋਕਾਂ ਨੂੰ ਰੇਲਵੇ ਸਟੇਸ਼ਨ ’ਤੇ ਮਾਡਰਨ ਟੁਆਲਿਟ ਅਤੇ ਬਾਥਰੂਮ ਸਮੇਤ ਸ਼ਾਨਦਾਰ ਸਹੂਲਤਾਂ ਮਿਲਣਗੀਆਂ। ਆਧੁਨੀਕੀਕਰਨ ਤਹਿਤ ਐਂਡਵਾਾਂਸ ਲਾਈਟਿੰਗ, ਪਾਰਕਿੰਗ, ਫੂਡ ਕੋਰਟ, ਲਿਫਟ, ਪਾਰਸਲ ਸੇਵਾ, ਆਰਾਮ ਘਰ, ਰਿਜ਼ਰਵੇਸ਼ਨ ਕਾਊਂਟਰ, ਭਾਰਤੀ ਸੱਭਿਆਚਾਰ ਦੀ ਝਲਕ, ਆਗਮਨ ਤੇ ਪ੍ਰਸਥਾਨ ਦਿਆਂਗਜਨ ਤੇ ਜ਼ਰੂਰੀ ਯਾਤਰੀ ਸਹੂਲਤਾਂ ਮਿਲਣਗੀਆਂ।

ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਦੇ ਫ੍ਰੀ ਬੱਸ ਸਫਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਬਿਆਨ

ਵਿਧਾਇਕ ਕੋਹਲੀ ਨੇ ਕਿਹਾ ਨਵਾਂ ਸਾਲ ਹੋਵੇਗਾ ਇਤਿਹਾਸਕ

ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨਵਾਂ ਸਾਲ ਪਟਿਆਲਵੀਆਂ ਲਈ ਇਤਿਹਾਸਿਕ ਹੋਵੇਗਾ। ਉਨ੍ਹਾਂ ਨਵੇਂ ਸਾਲ ’ਤੇ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਵੀਆਂ ਨੇ ਹਮੇਸ਼ਾ ਹਿੰਦੂ-ਸਿੱਖ ਏਕਤਾ ਦੀ ਮਿਸਾਲ ਪੇਸ਼ ਕੀਤੀ ਅਤੇ ਇਹ ਸਾਂਝ ਬਰਕਰਾਰ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪ੍ਰਾਜੈਕਟਾਂ ’ਤੇ ਕੰਮ ਹੋਵੇਗਾ ਅਤੇ ਉਨ੍ਹਾਂ ਨੂੰ ਪੂਰਾ ਵੀ ਕਰਵਾਇਆ ਜਾਵੇਗਾ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿਆਉਣ ਵਾਲਾ ਸਮਾਂ ਬਹੁਤ ਚੰਗਾ ਹੋਵੇਗਾ ਤੇ ਅਸੀਂ ਹਰ ਪ੍ਰਾਜੈਕਟਾਂ ਨੂੰ ਪੂਰਾ ਕਰਾਂਗੇ। ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪਟਿਆਲਾ ਲਈ ਵਿਸ਼ੇਸ਼ ਤੌਰ ’ਤੇ ਫੰਡ ਲਿਆਂਦੇ ਜਾਣਗੇ ਤਾਂ ਜੋ ਪੈਂਡਿੰਗ ਕੰਮਾਂ ਨੂੰ ਪੁੂਰਾ ਕੀਤਾ ਜਾ ਸਕੇ। ਕੋਹਲੀ ਨੇ ਕਿਹਾ ਿਕ ਸਾਡੀ ਸਰਕਾਰ ਨੇ ਹਮੇਸ਼ਾ ਲੋਕਹਿੱਤ ਦੇ ਕੰਮ ਹੀ ਕੀਤੇ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਇਹ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਰਾਹੀਂ ਪਟਿਆਲਵੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਮੀਟਿੰਗਾਂ ਕਰਨ ਤੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਕਰਨ।

ਇਹ ਵੀ ਪੜ੍ਹੋ : ਪੰਜਾਬ 'ਚ ਛੁੱਟੀਆਂ ਦੇ ਵਾਧੇ ਨੂੰ ਲੈ ਕੇ ਸਰਕਾਰ ਦਾ ਨਵਾਂ ਫ਼ੈਸਲਾ, ਜਾਰੀ ਕੀਤੇ ਹੁਕਮ

ਡਿਪਟੀ ਕਮਿਸ਼ਨਰ ਵੱਲੋਂ ਪੀ. ਡੀ. ਏ. ਦੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ

ਪਟਿਆਲਾ (ਜੋਸਨ, ਰਾਜੇਸ਼) : ਨਵੇਂ ਸਾਲ 'ਤੇ ਪਟਿਆਲਾ ਵਾਸੀਆਂ ਲਈ ਖੁਸ਼ੀ ਵਾਲੀ ਖ਼ਬਰ ਹੈ। ਦਰਅਸਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੀ. ਡੀ. ਏ. (ਪਟਿਆਲਾ ਵਿਕਾਸ ਅਥਾਰਟੀ) ਦੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਪੀ. ਡੀ. ਏ., ਨਗਰ ਨਿਗਮ, ਬਿਜਲੀ ਨਿਗਮ, ਡਰੇਨੇਜ ਤੇ ਹੋਰ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਸਾਰੇ ਪ੍ਰਾਜੈਕਟਾਂ ਨੂੰ ਤੇਜੀ ਨਾਲ ਪੂਰਾ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਪੀ. ਡੀ. ਏ. ਦੀਆਂ 7 ਵੱਖ-ਵੱਖ ਸਾਈਟਾਂ ਨਗਰ ਨਿਗਮ ਨੂੰ ਤਬਦੀਲ ਕਰਨ, ਹੈਰੀਟੇਜ ਸਟਰੀਟ, ਛੋਟੀ ਨਦੀ ਅਤੇ ਵੱਡੀ ਨਦੀ ਦੇ ਨਵੀਨੀਕਰਨ ਦੇ ਪੈਂਡਿੰਗ ਕੰਮਾਂ ਸਮੇਤ ਹੋਰ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੀ. ਡੀ. ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ, ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ, ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ, ਵਧੀਕ ਪ੍ਰਸ਼ਾਸਕ ਪੀ. ਡੀ. ਏ. ਜਸ਼ਨਪ੍ਰੀਤ ਕੌਰ ਗਿੱਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।ਡਾ. ਪ੍ਰੀਤੀ ਯਾਦਵ ਨੇ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲ ਕੰਪਲੈਕਸ ਨੇੜੇ ਅਮਰ ਆਸ਼ਰਮ, 15 ਏਕੜ ਸਾਈਟ (ਨੇੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ), 3.65 ਏਕੜ ਪੀ. ਆਰ. ਟੀ. ਸੀ. ਸਾਈਟ ਨਾਭਾ ਰੋਡ, 2.26 ਏਕੜ ਸਾਈਟ ਪਾਕੇਟ ਬੀ ਫੁਲਕੀਆਂ ਇਨਕਲੇਵ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਕਮਰਸ਼ੀਅਲ ਪਾਕੇਟ, ਫੁਲਕੀਆਂ ਇਨਕਲੇਵ, ਸ਼ੇਰ-ਏ-ਪੰਜਾਬ ਮਾਰਕੀਟ ਨੇੜੇ ਕਮਰਸ਼ੀਅਲ ਪਾਕੇਟ ਸਾਈਟਾਂ ਨਗਰ ਨਿਗਮ ਨੂੰ ਤਬਦੀਲ ਕਰਨ ਦੀ ਪ੍ਰਕ੍ਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀ. ਡੀ. ਏ., ਨਗਰ ਨਿਗਮ, ਬਿਜਲੀ ਨਿਗਮ, ਡਰੇਨੇਜ਼ ਅਤੇ ਹੋਰ ਵਿਭਾਗਾਂ ਨੂੰ ਕਿਹਾ ਕਿ ਸਾਰੇ ਕੰਮ ਆਪਸੀ ਤਾਲਮੇਲ ਕਰਦਿਆਂ ਸਮਾਂਬੱਧ ਢੰਗ ਨਾਲ ਨਿਪਟਾਏ ਜਾਣ।

ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਕੰਬਿਆ ਪੰਜਾਬ, 23 ਸਾਲਾ ਕਬੱਡੀ ਖਿਡਾਰੀ ਨੂੰ ਗੋਲ਼ੀਆਂ ਨਾਲ ਭੁੰਨਿਆ

ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਹੈਰੀਟੇਜ ਸਟਰੀਟ ਦੇ ਲਮਕਦੇ ਮਸਲਿਆਂ ਦੀ ਸਮੀਖਿਆ ਕਰਦਿਆਂ ਪੀ. ਡੀ. ਏ., ਬਿਜਲੀ ਨਿਗਮ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਮੁਸ਼ਕਿਲ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਦੇ ਲਮਕਦੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਨੇ ਛੋਟੀ ਨਦੀ ਤੇ ਵੱਡੀ ਨਦੀ ਦੇ ਨਵੀਨੀਕਰਨ ਦੇ ਬਕਾਇਆ ਕੰਮਾਂ ਲਈ ਜੰਗਲਾਤ ਤੇ ਜੰਗਲੀ ਜੀਵ ਵਿਭਾਗਾਂ ਤੋਂ ਐੱਨ. ਓ. ਸੀ. ਲੈਣ ਲਈ ਲੋੜੀਂਦੀ ਪ੍ਰਕ੍ਰਿਆ ਤੁਰੰਤ ਮੁਕੰਮਲ ਕੀਤੀ ਜਾਵੇ। ਇਸ ਬੈਠਕ ਮੌਕੇ ਜੰਗਲੀ ਜੀਵ ਵਣ ਮੰਡਲ ਅਫ਼ਸਰ ਗੁਰਮਨਪ੍ਰੀਤ ਸਿੰਘ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨਿ ਸਿੰਘ, ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਾਜਿੰਦਰ ਘਈ, ਪੀ. ਡੀ. ਏ., ਬਿਜਲੀ ਨਿਗਮ, ਸੀਵਰੇਜ ਬੋਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਜਨਵਰੀ ਮਹੀਨੇ 'ਚ ਲੱਗੀ ਛੁੱਟੀਆਂ ਦੀ ਝੜੀ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

  • New Year
  • People of Patiala
  • Punjab Government
  • ਨਵੇਂ ਸਾਲ
  • ਪਟਿਆਲਾ ਦਾ ਲੋਕ
  • ਪੰਜਾਬ ਸਰਕਾਰ

ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ

NEXT STORY

Stories You May Like

  • punjab schools school education department
    ਪੰਜਾਬ ਦੇ ਸਕੂਲਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਆਖਿਰ ਲਿਆ ਗਿਆ ਇਹ ਵੱਡਾ ਫ਼ੈਸਲਾ
  • punjab ration card holders in lpg crisis
    ਪੰਜਾਬ ਦੇ ਨੀਲੇ ਕਾਰਡ ਧਾਰਕਾਂ ਲਈ ਵੱਡੀ ਖ਼ਬਰ! LPG ਸੰਕਟ ਵਿਚਾਲੇ ਲਿਆ ਗਿਆ ਵੱਡਾ ਫ਼ੈਸਲਾ
  • big decision taken regarding chhatbir zoo
    ਛੱਤਬੀੜ ਚਿੜੀਆਘਰ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼...
  • a sword hanging over teachers promotions
    ਇਨ੍ਹਾਂ ਲੈਕਚਰਾਰਾਂ ਦੀਆਂ ਤਰੱਕੀਆਂ 'ਤੇ ਲਟਕੀ ਤਲਵਾਰ! ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ
  • city residents will get relief in summer
    ਗਰਮੀਆਂ 'ਚ ਸ਼ਹਿਰ ਵਾਸੀਆਂ ਨੂੰ ਮਿਲੇਗੀ ਰਾਹਤ! ਚੰਡੀਗੜ੍ਹ ਤੋਂ 4 ਨਵੇਂ ਰੂਟਾਂ ਲਈ ਉਡਾਣਾਂ...
  • children social media
    ਹੁਣ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ,  ਸਰਕਾਰ ਨੇ ਲਿਆ ਫ਼ੈਸਲਾ
  • banned cricketer
    16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ
  • icc cricket world cup
    ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ
  • revelation regarding death of cambridge school student jalandhar
    ਜਲੰਧਰ: ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਖ਼ੁਲਾਸਾ! ਸੁਸਾਈਡ ਨੋਟ...
  • punjab long powercut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੰਬਾ Power Cut! ਐਤਵਾਰ ਦੀ ਛੁੱਟੀ ਦਾ...
  • punjab heavy rain alert issue
    ਪੰਜਾਬ ਲਈ 5 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, 18 ਤਾਰੀਖ਼...
  • jalandhar  lpg gas agency closes gates after seeing crowd
    ਜਲੰਧਰ : LPG Gas Agency ਨੇ ਭੀੜ ਦੇਖ ਬੰਦ ਕਰ ਲਏ ਗੇਟ, ਹੋਈ ਧੱਕਾ-ਮੁੱਕੀ
  • big incident in punjab
    ਪੰਜਾਬ 'ਚ ਵੱਡੀ ਵਾਰਦਾਤ! ਅੰਨ੍ਹੇਵਾਹ ਗੋਲ਼ੀਆਂ ਮਾਰ ਵਿਅਕਤੀ ਦਾ ਕਰ 'ਤਾ ਕਤਲ
  • woman dies under mysterious circumstances in khambra jalandhar
    ਜਲੰਧਰ ਦੇ ਖਾਂਬੜਾ 'ਚ ਔਰਤ ਦੀ ਭੇਦਭਰੀ ਹਾਲਤ 'ਚ ਮੌਤ, ਨਸ਼ੇੜੀ ਪਤੀ ਗ੍ਰਿਫ਼ਤਾਰ
  • ravneet singh bittu
    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ...
  • bjp rally in moga
    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ! ਕਿਹਾ-ਪੰਜਾਬ 'ਤੇ ਚੜ੍ਹਿਆ ਸਭ ਤੋਂ...
Trending
Ek Nazar
girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

gas agency cylinder elderly death

ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ...

64 ips officers transferred

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 64 IPS ਅਧਿਕਾਰੀਆਂ ਦੇ ਤਬਾਦਲੇ

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

lambi judai   fame actress madhu malhotra passes away

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

youtuber anurag dobhal  s condition turns  serious  after car crash incident

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਸ਼ਹੂਰ Youtuber ਦੀ ਵਿਗੜੀ...

weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • moga rally amit shah
      ਮੋਗਾ ਰੈਲੀ 'ਚ ਅਮਿਤ ਸ਼ਾਹ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ 'ਸਰਕਾਰ...
    • punjab long powercut
      ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੰਬਾ Power Cut! ਐਤਵਾਰ ਦੀ ਛੁੱਟੀ ਦਾ...
    • pet dog  young man bitten
      ਪੰਜਾਬ : ਪਾਲਤੂ ਕੁੱਤੇ ਦੇ ਵੱਢਣ ਨਾਲ ਬੇਕਾਬੂ ਹੋਇਆ ਨੌਜਵਾਨ, ਕੁੱਝ ਦਿਨ ਬਾਅਦ ਮੌਤ
    • sukhbir badal organizational structure of sc wing of shiromani akali dal
      ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ...
    • revelation regarding death of cambridge school student jalandhar
      ਜਲੰਧਰ: ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਖ਼ੁਲਾਸਾ! ਸੁਸਾਈਡ ਨੋਟ...
    • big incident in punjab
      ਪੰਜਾਬ 'ਚ ਵੱਡੀ ਵਾਰਦਾਤ! ਅੰਨ੍ਹੇਵਾਹ ਗੋਲ਼ੀਆਂ ਮਾਰ ਵਿਅਕਤੀ ਦਾ ਕਰ 'ਤਾ ਕਤਲ
    • woman dies under mysterious circumstances in khambra jalandhar
      ਜਲੰਧਰ ਦੇ ਖਾਂਬੜਾ 'ਚ ਔਰਤ ਦੀ ਭੇਦਭਰੀ ਹਾਲਤ 'ਚ ਮੌਤ, ਨਸ਼ੇੜੀ ਪਤੀ ਗ੍ਰਿਫ਼ਤਾਰ
    • punjab excise policy 2026 27
      ਪੰਜਾਬ ਆਬਕਾਰੀ ਨੀਤੀ 2026-27: ਸੂਬੇ 'ਚ 71 ਫੀਸਦੀ ਸ਼ਰਾਬ ਦੇ ਲਾਇਸੈਂਸ ਗਰੁੱਪਾਂ...
    • punjab pensioners pension holders
      ਪੰਜਾਬ ਦੇ ਪੈਨਸ਼ਨਰਾਂ ਲਈ ਹੋ ਗਿਆ ਵੱਡਾ ਐਲਾਨ, ਡੀ. ਏ. ਨੂੰ ਲੈ ਕੇ ਵੀ ਜਾਰੀ ਹੋਏ...
    • amit shah moga rally tarun chugh
      ਅਮਿਤ ਸ਼ਾਹ ਦੀ ਰੈਲੀ ਵਿਚ 'ਤੱਤੇ' ਹੋਏ ਤਰੁਣ ਚੁੱਘ, ਪੁਲਸ 'ਤੇ ਲਗਾਏ ਗੰਭੀਰ ਦੋਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +