ਲਾਲੜੂ (ਅਸ਼ਵਨੀ) : ਚੰਡੀਗੜ੍ਹ-ਅੰਬਾਲਾ ਸੀਮਾ ਤੋਂ ਆਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਬਦਲਵੇਂ ਰੂਟਾਂ ਤੋਂ ਹੋ ਕੇ ਨਹੀਂ ਜਾਣਾ ਪਵੇਗਾ, ਬਲਕਿ ਲੋਕ ਹੁਣ ਪਹਿਲਾਂ ਦੀ ਤਰ੍ਹਾਂ ਸਿੱਧਾ ਚੰਡੀਗੜ੍ਹ ਤੋਂ ਅੰਬਾਲਾ ਦਾ ਸਫਰ ਤੈਅ ਕਰ ਸਕਣਗੇ। ਇਹ ਜਾਣਕਾਰੀ ਡੇਰਾਬੱਸੀ ਸਬ ਡਵੀਜਨ ਦੇ ਏ.ਐੱਸ.ਪੀ. ਵੈਭਵ ਚੌਧਰੀ ਨੇ ਸਾਂਝਾ ਕੀਤੀ।
ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਸ ਵਲੋਂ ਬੈਰੀਕੇਡਸ ਤੋਂ ਇਲਾਵਾ ਪੱਕੇ ਤੌਰ ਤੇ ਕੰਕਰੀਟ ਵਿਛਾ ਕੇ ਰਸਤੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ। ਹੁਣ ਹਰਿਆਣਾ ਪ੍ਰਸ਼ਾਸਨ ਵਲੋਂ ਰਸਤੇ ਨੂੰ ਖੋਲ੍ਹਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਕੇਂਦਰ ਸਰਕਾਰ ਤੋਂ ਆਪਣੀ ਮੰਗਾਂ ਮਨਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਬੀਤੀ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦੇ ਫੈਸਲਾ ਲਿਆ ਗਿਆ ਸੀ।
ਇਹ ਵੀ ਪੜ੍ਹੋ- 'ਆਪਰੇਸ਼ਨ ਕਾਸੋ' ਤਹਿਤ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਕੀਤੀ ਗਈ ਚੈਕਿੰਗ, 2460 ਲੋਕਾਂ ਦੀ ਲਈ ਗਈ ਤਲਾਸ਼ੀ
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਐਲਾਨ ਤੋਂ ਬਾਅਦ ਹਰਿਆਣਾ ਪੁਲਸ ਨੇ ਪੰਜਾਬ ਸਾਈਡ ਤੋਂ ਆਉਣ ਵਾਲੀ ਕਿਸਾਨਾਂ ਦੇ ਜਥਿਆਂ ਨੂੰ ਹਰਿਆਣਾ ਚ ਦਾਖਲ ਨਾ ਹੋਣ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਹਰਿਆਣਾ ਪੁਲਸ ਵਿਭਾਗ ਵਲੋਂ ਪੰਜਾਬ ਦੀਆਂ ਸਾਰੀਆਂ ਸੀਮਾਵਾਂ 'ਤੇ ਵੱਡੇ-ਵੱਡੇ ਪੱਥਰਾਂ ਤੋਂ ਇਲਾਵਾ ਪੱਕੇ ਤੌਰ ਤੇ ਕੰਕਰੀਟ ਦੀ ਲੇਅਰ ਵਿਛਾ ਕੇ ਰਸਤਿਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।
ਸੋਮਵਾਰ ਤੋਂ ਬੈਰੀਕੇਡ ਹਟਣ ਦੀ ਜਾਣਕਾਰੀ ਮਿਲਣ ਤੋਂ ਪਿੰਡਾਂ ਦੇ ਲੋਕ ਹੁਣ ਖੁਸ਼ੀ ਪ੍ਰਗਟ ਕਰ ਰਹੇ ਹਨ। ਹਰਿਆਣਾ ਪ੍ਰਸ਼ਾਸਨ ਵਲੋਂ ਪੰਜਾਬ ਅਤੇ ਹਰਿਆਣਾ ਸੀਮਾ 'ਤੇ ਲਗਾਏ ਗਏ ਬੈਰੀਕੇਡਸ ਹਟਾਉਣੇ ਸ਼ੁਰੂ ਕਰ ਦਿੱਤੇ ਹਨ, ਜਦਕਿ ਬੈਰੀਕੇਡਸ ਹਟਣ ਤੋਂ ਬਾਅਦ ਕੰਕਰੀਟ ਦੀ ਵਿਛਾਈ ਪੱਕੀ ਲੇਅਰ ਨੂੰ ਹਟਾਉਣ ਦੇ ਲਈ 1 ਤੋਂ 2 ਦਿਨ ਦਾ ਸਮਾਂ ਜ਼ਰੂਰ ਲਗੇਗਾ, ਜਿਸ ਤੋਂ ਬਾਅਦ ਹਾਈਵੇ ਆਮ ਦੀ ਤਰ੍ਹਾਂ ਖੋਲ ਦਿੱਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐੱਮ. ਪੀ. ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਹੋਵੇਗੀ ਐੱਫ. ਆਈ. ਆਰ. ਦਰਜ! ਜਾਣੋ ਕੀ ਹੈ ਪੂਰਾ ਮਾਮਲਾ
NEXT STORY