ਜਲੰਧਰ (ਨਰਿੰਦਰ ਮੋਹਨ)-ਪ੍ਰਾਈਵੇਟ ਬੱਸਾਂ ਨੂੰ ਚੁਣੌਤੀ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੀਆਂ ਬੱਸਾਂ ਸਿਰਫ ਬੱਸ ਅੱਡਿਆਂ ’ਚ ਸ਼ਿੰਗਾਰ ਬਣਨ ਲੱਗੀਆਂ ਹਨ, ਸਟਾਫ਼ ਦੀ ਘਾਟ, ਪਾਸਿੰਗ ਨਾ ਹੋਣ ਅਤੇ ਸਪੇਅਰ ਪਾਰਟਸ ਦੀ ਘਾਟ ਕਾਰਨ ਅਣਗਿਣਤ ਬੱਸਾਂ ਹਰ ਮਹੀਨੇ ਚੱਲ ਨਹੀਂ ਪਾ ਰਹੀਆਂ ਹਨ। ਜੇਕਰ ਸਿਰਫ ਸਟਾਫ਼ ਦੀ ਘਾਟ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਸਥਿਤ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ 11 ਮਹੀਨਿਆਂ ’ਚ 2 ਕਰੋੜ 90 ਲੱਖ ਤੋਂ ਵੱਧ ਕਿਲੋਮੀਟਰ ਦਾ ਸਫ਼ਰ ਮਿਸ ਕੀਤਾ ਹੈ, ਜਿਸ ਕਾਰਨ ਸੂਬਾ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੂੰ ਕਰੋੜਾਂ ਦਾ ਘਾਟਾ ਹੋਇਆ ਹੈ। ਅਜਿਹੀ ਹੀ ਹੋਰ ਡਿਪੂਆਂ ਦੀ ਸਥਿਤੀ ਹੈ।
ਇਹ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼
ਆਰ. ਟੀ. ਆਈ. ’ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਸਰਕਾਰੀ ਬੱਸਾਂ ਦਾ ਆਪਣੇ ਰੂਟਾਂ ’ਤੇ ਚੱਲਣ ਦੀ ਬਜਾਏ ਅੱਡਿਆਂ ’ਚ ਹੀ ਖੜ੍ਹੇ ਰਹਿਣਾ ਆਮ ਗੱਲ ਹੁੰਦੀ ਜਾ ਰਹੀ ਹੈ। ਪੰਜਾਬ ਰੋਡਵੇਜ਼ ਦੇ ਜਲੰਧਰ-1 ਡਿਪੂ ’ਚ ਪਾਸਿੰਗ ਨਾ ਹੋਣ ਅਤੇ ਟਾਇਰ ਨਾ ਹੋਣ ਕਾਰਨ 21 ਬੱਸਾਂ ਇਕ ਤੋਂ ਤਿੰਨ ਮਹੀਨਿਆਂ ਤੱਕ ਖੜ੍ਹੀਆਂ ਰਹੀਆਂ। ਅੰਮ੍ਰਿਤਸਰ ’ਚ 51 ਬੱਸਾਂ ਡਰਾਈਵਰ-ਕੰਡਕਟਰ ਦੀ ਘਾਟ ਅਤੇ ਟਾਇਰਾਂ ਦੀ ਘਾਟ ਕਾਰਨ ਇਕ ਮਹੀਨੇ ਤੋਂ ਖੜ੍ਹੀਆਂ ਰਹੀਆਂ। ਸਟਾਫ਼ ਦੀ ਘਾਟ ਕਾਰਨ ਫਿਰੋਜ਼ਪੁਰ ਦੀਆਂ 30 ਬੱਸਾਂ, ਜਲੰਧਰ-2 ਦੀਆਂ 35 ਬੱਸਾਂ, ਸਪੇਅਰ ਪਾਰਟ ਬਟਾਲਾ ਡਿਪੂ ਦੀ 1 ਬੱਸ ਰੇਡੀਏਟਰ ਖਰਾਬ ਹੋਣ ਕਾਰਨ ਤਿੰਨ ਮਹੀਨਿਆਂ ਤੱਕ ਖੜ੍ਹੀਆਂ ਰਹੀਆਂ।
ਇਹ ਖ਼ਬਰ ਵੀ ਪੜ੍ਹੋ : ਨਾਪਾਕ ਹਰਕਤਾਂ ਤੋਂ ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਭਾਰਤੀ ਸਰਹੱਦ ’ਚ ਮੁੜ ਦਾਖ਼ਲ ਹੋਇਆ ਡ੍ਰੋਨ
ਪਾਸਿੰਗ ਨਾ ਹੋਣ ਕਾਰਨ ਬੱਸਾਂ ਦਾ ਖੜ੍ਹਾ ਹੋਣਾ ਪਹਿਲੀ ਵਾਰ ਹੋਇਆ ਹੈ, ਮੰਤਰੀ ਦੀ ਝਿੜਕ ਤੋਂ ਬਾਅਦ ਪਾਸਿੰਗ ਦੀ ਰਕਮ ਦਿੱਤੀ ਗਈ ਅਤੇ ਫਿਰ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ। ਬੱਸਾਂ ਖੜ੍ਹੀਆਂ ਹੋਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਹੁਣ ਲਾਭ ਦੀ ਬਜਾਏ ਨੁਕਸਾਨ ਹੋ ਰਿਹਾ ਹੈ। ਗਰਮੀਆਂ ਦੇ ਮੌਸਮ ’ਚ ਏਅਰ ਕੰਡੀਸ਼ਨਰ ਬੱਸਾਂ ਦੀ ਮੰਗ ਜ਼ਿਆਦਾ ਹੁੰਦੀ ਹੈ ਪਰ ਇਨ੍ਹਾਂ ਦੀ ਹਾਲਤ ਵੀ ਇਹੋ ਜਿਹੀ ਹੀ ਹੈ। ਟਾਇਰਾਂ ਦੀ ਘਾਟ ਕਾਰਨ ਜਲੰਧਰ ਡਿਪੂ-1 ’ਚ 3, ਸ੍ਰੀ ਮੁਕਤਸਰ ਸਾਹਿਬ ’ਚ 2, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਆਦਿ ’ਚ 20 ਵੋਲਵੋ ਬੱਸਾਂ ਖੜ੍ਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : 9 ਦਿਨ ਪਹਿਲਾਂ ਹੋਇਆ ਸੀ ਵਿਆਹ, ਚਿੱਟੇ ਨੇ ਲਈ ਨੌਜਵਾਨ ਦੀ ਜਾਨ
ਜਿਨ੍ਹਾਂ ਦਾ ਟੈਕਸ ਵੋਲਵੋ ਪ੍ਰਤੀ ਕਿਲੋਮੀਟਰ 14.50 ਰੁਪਏ ਅਤੇ ਸਾਧਾਰਨ ਬੱਸ ਦਾ ਟੈਕਸ 2.5 ਰੁਪਏ ਪ੍ਰਤੀ ਕਿਲੋਮੀਟਰ ਅਦਾ ਕਰਨਾ ਹੀ ਪੈਂਦਾ ਹੈ। ਭਾਵੇਂ ਬੱਸ ਚੱਲੇ ਜਾਂ ਨਾ ਟਾਇਰਾਂ ਨੂੰ ਰਿਜ਼ੋਲ ਕਰਨ ਦੀ ਸਥਿਤੀ ’ਚ ਪੰਜਾਬ ਰੋਡਵੇਜ਼ ਨਹੀਂ ਹੈ ਕਿਉਂਕਿ ਰਿਜ਼ੋਲ ਲਈ 70 ਫੀਸਦੀ ਪੁਰਾਣੇ ਟਾਇਰਾਂ ਦਾ ਹੋਣਾ ਜ਼ਰੂਰੀ ਹੈ ਪਰ ਅਜਿਹੇ ਟਾਇਰਾਂ ਦੀ ਵੀ ਘਾਟ ਹੈ। ਆਰ. ਟੀ. ਆਈ. ਕਾਰਕੁੰਨ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਰੋਡਵੇਜ਼ ’ਚ ਟਾਇਰਾਂ ਦੀ ਘਾਟ ਕਦੇ ਨਹੀਂ ਆਈ ਅਤੇ ਰੋਡਵੇਜ਼ ਘਾਟੇ ’ਚ ਵੀ ਨਹੀਂ ਰਹੀ ਪਰ ਪਿਛਲੇ ਇਕ ਸਾਲ ਤੋਂ ਰੋਡਵੇਜ਼ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੰਤਰੀ ਨੂੰ ਅਪੀਲ ਵੀ ਭੇਜੀ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਬੱਸਾਂ ਦੀ ਸਹੂਲਤ ਮਿਲ ਸਕੇ। ਪਰ ਦੇਰੀ ਨਾਲ ਲੋਕਾਂ ਦਾ ਰੋਡਵੇਜ਼ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਟਰਾਂਸਪੋਰਟ ਮਾਫੀਆ ਹਾਵੀ ਹੋਣਾ ਸ਼ੁਰੂ ਹੋ ਜਾਵੇਗਾ।
ਪੰਜਾਬੀਆਂ ਲਈ ਮਾਣ ਵਾਲੀ ਗੱਲ, ਏਅਰ ਕਮੋਡੋਰ ਹਰਪਾਲ ਸਿੰਘ ਨੇ ਭਾਰਤੀ ਹਵਾਈ ਫ਼ੌਜ ’ਚ ਸੰਭਾਲਿਆ ਅਹਿਮ ਅਹੁਦਾ
NEXT STORY