ਨੈਸ਼ਨਲ ਡੈਸਕ : ਨਵੰਬਰ ਦੇ ਸ਼ੁਰੂ 'ਚ ਕਈ ਤਿਉਹਾਰਾਂ ਅਤੇ ਖਾਸ ਦਿਨਾਂ ਕਾਰਨ ਸਕੂਲਾਂ, ਕਾਲਜਾਂ, ਦਫਤਰਾਂ ਅਤੇ ਬੈਂਕਾਂ 'ਚ ਛੁੱਟੀਆਂ ਹੁੰਦੀਆਂ ਹਨ। ਹੁਣ 15 ਤੋਂ 17 ਨਵੰਬਰ ਦਰਮਿਆਨ ਸਰਕਾਰੀ ਛੁੱਟੀਆਂ ਹੋਣਗੀਆਂ। ਆਓ ਜਾਣਦੇ ਹਾਂ ਕਿ 15, 16 ਅਤੇ 17 ਨਵੰਬਰ ਨੂੰ ਕਿੱਥੇ ਛੁੱਟੀਆਂ ਹੋਣਗੀਆਂ।
15 ਨਵੰਬਰ: ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਪੰਜਾਬ, ਚੰਡੀਗੜ੍ਹ ਅਤੇ ਹੋਰ ਕਈ ਰਾਜਾਂ ਵਿੱਚ ਇਸ ਦਿਨ ਸਰਕਾਰੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਹਿੰਦੂਆਂ ਦਾ ਮਹੱਤਵਪੂਰਨ ਤਿਉਹਾਰ ਕਾਰਤਿਕ ਪੂਰਨਿਮਾ ਵੀ 15 ਨਵੰਬਰ ਨੂੰ ਮਨਾਇਆ ਜਾਂਦਾ ਹੈ, ਜਿਸ ਕਾਰਨ ਕੁਝ ਹੋਰ ਰਾਜਾਂ ਵਿੱਚ ਵੀ ਛੁੱਟੀ ਹੋ ਸਕਦੀ ਹੈ।
16 ਨਵੰਬਰ: ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਕਾਰਨ 16 ਨਵੰਬਰ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਰਹੇਗੀ। ਉਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਮਹਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ। ਇਸ ਦਿਨ ਪੰਜਾਬ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਛੁੱਟੀ ਹੁੰਦੀ ਹੈ।
17 ਨਵੰਬਰ: ਹਫ਼ਤਾਵਾਰੀ ਛੁੱਟੀ
17 ਨਵੰਬਰ ਐਤਵਾਰ ਹੈ, ਜੋ ਕਿ ਹਫ਼ਤਾਵਾਰੀ ਛੁੱਟੀ ਹੈ। ਇਸ ਦਿਨ ਦੇਸ਼ ਭਰ ਵਿੱਚ ਸਕੂਲ, ਕਾਲਜ, ਬੈਂਕ ਅਤੇ ਦਫ਼ਤਰ ਬੰਦ ਰਹਿੰਦੇ ਹਨ। ਇਸ ਤਰ੍ਹਾਂ 15 ਤੋਂ 17 ਨਵੰਬਰ ਤਕ ਤਿੰਨ ਦਿਨ ਸਕੂਲਾਂ ਕਾਲਜਾਂ ਵਿਚ ਛੁੱਟੀ ਰਹੇਗੀ।
ਬਿੱਲ ਕਲੀਅਰ ਕਰਨ ਬਦਲੇ ਰਿਸ਼ਵਤ ਲੈਂਦੀ ਐੱਸ.ਡੀ.ਓ. ਤੇ ਉਸਦਾ ਸਹਾਇਕ ਗ੍ਰਿਫ਼ਤਾਰ
NEXT STORY