ਮਾਨਸਾ (ਅਮਰਜੀਤ): ਮਾਨਸਾ 'ਚ ਬੇਰੁਜ਼ਗਾਰਾਂ ਨੌਜਵਾਨਾਂ ਵਲੋਂ ਨੌਕਰੀ ਦਾ ਝਾਂਸਾ ਦੇ ਕੇ ਪੈਸੇ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਦੇਣ ਦੀ ਗਾਰੰਟੀ ਦਿੱਤੀ ਸੀ ਪਰ ਨੌਜਵਾਨਾਂ ਨੂੰ ਨੌਕਰੀ ਤਾਂ ਨਹੀਂ ਮਿਲੀ ਪਰ ਇਸ ਦਾ ਫਾਇਦਾ ਚੁੱਕ ਕੇ ਕੁਝ ਗਿਰੋਹ ਨੌਜਵਾਨਾਂ ਤੋਂ ਪੈਸੇ ਠੱਗਣ ਦਾ ਧੰਦਾ ਚਲਾ ਰਹੇ ਹਨ। ਮਾਮਲਾ ਮਾਨਸਾ ਜ਼ਿਲੇ ਦਾ ਹੈ, ਜਿੱਥੇ ਇਕ ਨਿੱਜੀ ਬੈਂਕ ਦੇ ਇਸ਼ਤਹਾਰ ਕੰਧਾਂ 'ਤੇ ਚਿਪਕਾਏ ਗਏ ਹਨ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵਧੀਆ ਨੌਕਰੀ ਚਾਹੀਦੀ ਹੈ ਤਾਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਨ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਦਿੱਤੇ ਗਏ ਨੰਬਰ 'ਤੇ ਫੋਨ ਕੀਤਾ ਤਾਂ ਉਨ੍ਹਾਂ ਨੂੰ ਦਿੱਲੀ ਬੁਲਾ ਲਿਆ ਅਤੇ ਹਰ ਨੌਜਵਾਨ ਤੋਂ ਕਰੀਬ 2000 ਲੈ ਕੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੰਦੇ ਅਤੇ ਇਸ ਦੇ ਬਾਅਦ ਉਹ ਫੋਨ ਵੀ ਬੰਦ ਕਰ ਦਿੰਦੇ ਹਨ। ਇਸ ਤਰ੍ਹਾਂ ਪੰਜਾਬ ਭਰ 'ਚ ਹਜ਼ਾਰਾਂ ਨੌਜਵਾਨ ਹਨ, ਜਿਨ੍ਹਾਂ ਨਾਲ ਇਹ ਠੱਗੀ ਹੋਈ ਹੈ। ਪੀੜਤਾਂ ਨੇ ਪੁਲਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੁਲਸ ਨੇ ਨੌਜਵਾਨਾਂ ਕੋਲੋਂ ਪੈਸੇ ਠੱਗਣ ਵਾਲੇ ਗਿਰੋਹ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਨਸਾ ਦੇ ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਲੋਕ ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨਾਂ ਕੋਲੋਂ ਪੈਸੇ ਠੱਗ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੇ ਅਣਜਾਣ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਦੋਸ਼ੀਆਂ ਫੜ੍ਹ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੱਚੇ ਨੂੰ ਬੈੱਡ 'ਚ ਬੰਦ ਕਰਨ ਵਾਲੀ ਕਲਯੁਗੀ ਮਾਂ ਦੀ ਇਕ ਹੋਰ ਕਰਤੂਤ ਆਈ ਸਾਹਮਣੇ!
NEXT STORY