ਕਪੂਰਥਲਾ (ਭੂਸ਼ਣ)— ਜਗ ਬਾਣੀ ਵਿਚ ਛਪੀ ਖਬਰ ਨੇ ਉਸ ਸਮੇਂ ਆਪਣਾ ਵੱਡਾ ਅਸਰ ਵਿਖਾਇਆ, ਜਦੋਂ ਸਰਕਾਰੀ ਦਫਤਰਾਂ ਵਿਚ ਵੱਡੀ ਗਿਣਤੀ 'ਚ ਕਰਮਚਾਰੀਆਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਪ੍ਰਕਾਸ਼ਿਤ ਖਬਰ ਦੇ ਬਾਅਦ ਹਰਕਤ ਵਿਚ ਆਏ ਜ਼ਿਲਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਐੱਸ. ਡੀ. ਐੱਮ. ਕਪੂਰਥਲਾ ਦੀ ਅਗਵਾਈ ਵਿਚ ਸ਼ਹਿਰ ਦੇ ਕਈ ਸਰਕਾਰੀ ਦਫਤਰਾਂ 'ਚ ਹਾਜ਼ਰੀ ਦੀ ਚੈਕਿੰਗ ਕੀਤੀ।
ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਦੇ ਹੁਕਮਾਂ 'ਤੇ ਐੱਸ. ਡੀ. ਐੱਮ. ਕਪੂਰਥਲਾ ਨਾਯਨ ਭੁੱਲਰ ਨੇ ਸੋਮਵਾਰ ਨੂੰ ਆਪਣੀ ਟੀਮ ਦੇ ਨਾਲ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ, ਸਹਾਇਕ ਕਮਿਸ਼ਨਰ ਆਬਕਾਰੀ, ਜ਼ਿਲਾ ਪ੍ਰੀਸ਼ਦ, ਐਕਸੀਅਨ ਪੰਚਾਇਤੀ ਆਦਿ ਦਫਤਰਾਂ 'ਚ ਚੈਕਿੰਗ ਕਰ ਕੇ ਕਰਮਚਾਰੀਆਂ ਦੇ ਹਾਜ਼ਰੀ ਰਜਿਸਟਰੀ ਨੂੰ ਚੈੱਕ ਕੀਤਾ। ਜਿਸ ਦੇ ਦੌਰਾਨ ਸਬੰਧਤ ਕਰਮਚਾਰੀਆਂ ਵਿਚ ਭਾਰੀ ਅਫਰਾਤਫਰੀ ਦੇਖਣ ਨੂੰ ਮਿਲੀ। ਇਸ ਪੂਰੀ ਮੁਹਿੰਮ ਦੌਰਾਨ ਸਮੂਹ ਕਰਮਚਾਰੀਆਂ ਨੂੰ ਸਮੇਂ 'ਤੇ ਦਫਤਰਾਂ 'ਚ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ।
ਵਿਧਾਇਕ ਭੁੱਲਰ ਵੱਲੋਂ ਪਿੰਡ ਕਲਸ ਦੇ ਵਿਕਾਸ ਕਾਰਜਾਂ ਲਈ 8 ਲੱਖ ਦਾ ਚੈੱਕ ਭੇਟ
NEXT STORY