ਜਲੰਧਰ (ਵੈੱਬ ਡੈਸਕ): ਅਕਸਰ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ ਵਿਵਾਦਤ ਕੋਠੀ ਬਾਰੇ ਬੀਬੀ ਰਜਿੰਦਰ ਕੌਰ ਭੱਠਲ ਨੇ ਸਫਾਈ ਦਿੱਤੀ ਹੈ। ਬੀਬੀ ਭੱਠਲ ਦਾ ਕਹਿਣਾ ਹੈ ਕਿ ਵਿਰੋਧੀਆਂ ਵਲੋਂ ਜਾਣ ਬੁੱਝਕੇ ਇਸ ਮੁੱਦੇ ਨੂੰ ਤੂਲ ਦਿੱਤਾ ਗਿਆ ਸੀ। ਦਰਅਸਲ ਜਗ ਬਾਣੀ ਦੇ ਖਾਸ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ ਵਿਚ ਜਦੋਂ ਬੀਬੀ ਭੱਠਲ ਕੋਲੋਂ ਇਸ ਕੋਠੀ ਅਤੇ 84 ਲੱਖ ਰੁਪਏ ਦੇ ਗਬਨ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਜਾਣ ਬੁੱਝ ਕੇ ਸਿਆਸੀ ਰੰਗਤ ਦੇਣ ਲਈ ਮੈਨੂੰ ਬਦਨਾਮ ਕਰਨ ਲਈ ਮੇਰੇ ’ਤੇ ਝੂਠਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕੋਈ ਸੀ ਵਿਧਾਇਕ ਜਾਂ ਐੱਮ. ਪੀ. ਸਰਕਾਰੀ ਰਿਹਾਇਸ਼ ਦਾ ਕਿਰਾਇਆ ਨਹੀਂ ਦਿੰਦਾ ਫਿਰ ਉਹ ਕਿਵੇਂ ਆਪਣੀ ਸਰਕਾਰੀ ਰਿਹਾਇਸ਼ ਦਾ ਕਿਰਾਇਆ ਦੇਣ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ
ਬੀਬੀ ਭੱਠਲ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਵੀ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਸਾਰੇ ਤੱਥ ਮੈਂ ਕੋਰਟ ’ਚ ਰੱਖੇ ਪਰ ਮੇਰੀ ਸੁਣੀ ਨਹੀਂ ਗਈ।ਉਸ ਸਮੇਂ ਚੋਣਾਂ ਵੀ ਸਨ ਅਤੇ ਇਲੈਕਸ਼ਨ ਲਈ ਜਦੋਂ ਜਦੋਂ ਐਨ.ਓ.ਸੀ. ਲੈ ਕੇ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਸਮੇਂ ਮੈਨੂੰ ਵਕੀਲ ਨੇ ਕਿਹਾ ਕਿ ਤੁਹਾਡੇ ’ਤੇ ਤਾਂ 84 ਲੱਖ ਦਾ ਕਰਜ਼ਾ ਹੈ ਅਤੇ ਅਗਲੇ ਦਿਨ ਇਲੈਕਸ਼ਨ ਦੇ ਪੇਪਰ ਭਰਨ ਦੀ ਆਖਰੀ ਤਾਰੀਖ਼ ਸੀ ਤੇ ਉਨ੍ਹਾਂ ਕਿਸੇ ਤਰ੍ਹਾਂ 84 ਲੱਖ ਰੁਪਇਆ ਭਰਿਆ।
ਉਨ੍ਹਾਂ ਕਿਹਾ ਕਿ ਇਹ ਸ਼ਾਇਦ ਮੇਰੇ ਵਿਰੋਧੀਆਂ ਦੀ ਚਾਲ ਸੀ ਕਿ ਮੈਂ ਚੋਣ ਨਾ ਲੜ ਸਕਾਂ ਅਤੇ ਕਦਮ-ਕਦਮ ’ਤੇ ਮੇਰੇ ਸਾਹਮਣੇ ਵਿਰੋਧੀ ਰੁਕਾਵਟਾਂ ਪਾਉਂਦੇ ਰਹੇ।ਪਰ ਜਦੋਂ ਮੇਰੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਉਸੇ ਕੋਰਟ ’ਚ ਮੈਂ ਇਹ ਦਲੀਲ ਦਿੱਤੀ ਕਿ ਜੇ ਕੋਈ ਵਿਧਾਇਕ, ਜਾਂ ਐੱਮ. ਪੀ. ਸਰਕਾਰੀ ਰਿਹਾਇਸ਼ ਦਾ ਕਿਰਾਇਆ ਦਿੰਦਾ ਹੈ ਤਾਂ ਮੈਂ ਵੀ ਦੇਣ ਲਈ ਤਿਆਰ ਹਾਂ, ਲਿਹਾਜ਼ਾ ਇਸ ਨੂੰ ਨਾਜ਼ਾਇਜ਼ ਮੰਨ ਕੇ ਮੇਰਾ ਪੈਸਾ ਰਿਫੰਡ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: 26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ
ਅੱਗੇ ਕੈਪਟਨ ਨਾਲ ਭੈਣ-ਭਰਾ ਦੇ ਰਿਸ਼ਤੇ ’ਤੇ ਗੱਲ ਕਰਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਇਕ ਭੈਣ ਹਮੇਸ਼ਾ ਚਾਹੁੰਦੀ ਹੈ ਕਿ ਉਸ ਦਾ ਭਰਾ ਤਰੱਕੀ ਕਰੇ। ਮੈਂ ਉਨ੍ਹਾਂ ਨੂੰ ਦਿਲੋਂ ਭਰਾ ਮੰਨਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਹਾਰ ’ਚ ਚਾਹ ਵੇਚਣ ਵਾਲਾ ਮੋਦੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਅੰਦਰ ਇਸ ਦੇ ਸਾਰੇ ਗੁਣ ਹਨ। ਇਕ ਭੈਣ ਤਾਂ ਇਹ ਹੀ ਚਾਹੁੰਦੀ ਹੈ ਕਿ ਉਸ ਦਾ ਭਰਾ ਤਰੱਕੀ ਕਰੇ।
ਜਲੰਧਰ ’ਚ ਪੁਲਸ ਨੇ ਚੱਲਦੀ ਪਾਰਟੀ ’ਚੋਂ ਗ੍ਰਿਫ਼ਤਾਰ ਕੀਤਾ ਲਾੜਾ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY