ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਕਾਂਗਰਸੀ ਆਗੂ ਮਾਸਟਰ ਕੇਵਲ ਸਿੰਘ ਅਤੇ ਪਿੰਡ ਵਾਸੀਆਂ ਦੀ ਮੰਗ 'ਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਦਾ ਨਿਰੀਖਣ ਕਰਕੇ ਸਕੂਲ ਦੀ ਖਸਤਾਹਾਲਤ ਇਮਾਰਤ ਦੀ ਹਾਲਤ ਸੁਧਾਰਣ ਦਾ ਭਰੋਸਾ ਦਿੱਤਾ। ਸਕੂਲ ਦਾ ਨਿਰੀਖਣ ਕਰਨ ਪਹੁੰਚੇ ਗਿਲਜੀਆਂ ਨੂੰ ਮਾਸਟਰ ਕੇਵਲ ਸਿੰਘ, ਸਰਪੰਚ ਗੁਰਵਿੰਦਰ ਸਿੰਘ ਖੁੱਡਾ ਅਤੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਨੇ ਸਕੂਲ ਦੀ ਮੌਜੂਦਾ ਮੁੱਖ ਇਮਾਰਤ ਦੀ ਖਸਤਾਹਾਲਤ ਬਾਰੇ ਦੱਸਿਆ।
ਉਨ੍ਹਾਂ ਨੇ ਵਿਧਾਇਕ ਗਿਲਜੀਆਂ ਨੂੰ ਸਕੂਲ ਦੀ ਇਮਾਰਤ ਅਤੇ ਸਟਾਫ ਪੂਰਾ ਕਰਨ ਆਦਿ ਹੋਰ ਲੋੜਾਂ ਨੂੰ ਪੂਰਾ ਕਰਵਾਉਣ ਦੀ ਮੰਗ ਕੀਤੀ। ਵਿਧਾਇਕ ਗਿਲਜੀਆਂ ਨੇ ਸਕੂਲ ਦੀ ਇਮਾਰਤ ਦਾ ਨਿਰੀਖਣ ਕਰਦੇ ਹੋਏ ਚਿੰਤਾ ਦਾ ਇਜ਼ਹਾਰ ਕਰਦੇ ਇਸ ਗੱਲ ਦਾ ਮਲਾਲ ਜਤਾਇਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸਕੂਲ ਦੀ ਬੇਹਤਰੀ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੂੰ ਭਰੋਸਾ ਦਿੱਤਾ ਕੇ ਸਕੂਲ ਦੀ ਇਮਾਰਤ ਅਤੇ ਸਹੂਲਤਾਂ ਲਈ ਵਿਸ਼ੇਸ਼ ਉੱਦਮ ਕਰਨਗੇ।
ਇਸ ਮੌਕੇ ਰੋਸ਼ਨ ਸਿੰਘ, ਮਾਸਟਰ ਜਸਵਿੰਦਰ ਕੌਰ, ਲੈਕਚਰਾਰ ਸੰਗੀਤ ਕੌਰ, ਨਰਿੰਦਰ ਸਿੰਘ, ਮਨਜੀਤ ਸਿੰਘ ਰੱਲਣ, ਤਰਸੇਮ ਸਿੰਘ, ਹਰਜੀਤ ਸਿੰਘ ਰੱਲਣ, ਰਾਜਾ ਦਿਆਲ ਆਦਿ ਮੌਜੂਦ ਸਨ।
ਪੁਲਸ ਨੇ ਚੋਰੀ ਦੇ 17 ਮੋਟਰਸਾਈਲ ਕੀਤੇ ਕਾਬੂ
NEXT STORY