ਮਾਨਸਾ(ਮਨਜੀਤ)- ਪੰਜਾਬ ਸਰਕਾਰ ਵੱਲੋਂ ਕੁੱਝ ਜ਼ਿਲ੍ਹਿਆਂ 'ਚ ਮਾਲ ਮਹਿਕਮੇ ਵਿਚ ਲਾਏ ਤਹਿਸੀਲਦਾਰਾਂ ਨੂੰ ਸਬ ਰਜਿਸਟਰਾਰ ਲਾਉਣ 'ਤੇ ਉਨ੍ਹਾਂ ਨੂੰ ਰਜਿਸਟਰੀ ਆਦਿ ਦੀ ਜਿੰਮੇਵਾਰੀ ਦੇਣ ਨੂੰ ਲੈ ਕੇ ਪੰਜਾਬ ਪਟਵਾਰ ਯੂਨੀਅਨ ਨੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਪੰਜਾਬ ਪਟਵਾਰ ਯੂਨੀਅਨ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਨੇ ਕਿਹਾ ਹੈ ਕਿ ਸੂਬੇ ਵਿਚ ਪਹਿਲਾਂ ਤੋਂ ਮਾਲ ਮਹਿਕਮੇ ਵਿਚ ਤਸੱਲੀਬਖਸ਼ ਕੰਮ ਚੱਲ ਰਿਹਾ ਸੀ ਤਾਂ ਸਰਕਾਰ ਨੇ ਇਸ ਵਿਚ ਹੁਣ ਕੁੱਝ ਤਹਿਸੀਲਦਾਰਾਂ ਨੂੰ ਸਬ ਰਜਿਸਟਰਾਰ ਦੀਆਂ ਨਿਯੁਕਤੀਆਂ ਕਰਕੇ ਉਨ੍ਹਾਂ ਨੂੰ ਸਿਰਫ ਰਜਿਸਟਰੀਆਂ ਦੀ ਜਿੰਮੇਵਾਰੀ ਸੌਂਪੀ ਹੈ, ਜਿਸ ਨਾਲ ਇਕ ਵਿਤਕਰਾ ਖੜਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾਇਬ ਤਹਿਸੀਲਦਾਰਾਂ ਨੂੰ ਇਸ ਕੰਮ ਤੋਂ ਇਕ ਤਰਾਂ ਵਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਜਾਇਦਾਦਾਂ ਦੀਆਂ ਰਜਿਸਟਰੀਆਂ ਦਾ ਕੰਮ ਸਬ ਰਜਿਸਟਰਾਰਾਂ ਤੋਂ ਕਰਵਾਏਗੀ ਤੇ ਦੂਜੇ ਪਾਸੇ ਪਹਿਲਾਂ ਤੋਂ ਸੇਵਾ ਨਿਭਾ ਰਹੇ ਤਹਿਸੀਲਦਾਰਾਂ ਨੂੰ ਧਰਨੇ ਮੁਜਾਹਰਿਆਂ ਵਿਚ ਜਾ ਕੇ ਮੰਗ ਪੱਤਰ ਲੈਣ ਤੇ ਅਜਿਹੇ ਮਸਲੇ ਹੱਲ ਕਰਵਾਉਣ ਲਈ ਰੱਖਿਆ ਜਾਵੇਗਾ। ੳਨ੍ਹਾਂ ਕਿਹਾ ਕਿ ਸਰਕਾਰ ਨੇ ਕੁੱਝ ਵੱਡੇ ਜ਼ਿਲ੍ਹਿਆਂ 'ਚ ਇਹ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਵਿਚ ਕੋਈ ਭੇਦਭਾਵ ਨਾ ਕਰੇ ਤੇ ਇਸ ਵਿਚ ਮੁੜ ਤੋਂ ਵਿਚਾਰ ਕਰੇ, ਜਿਸ ਨਾਲ ਪਹਿਲਾਂ ਦੀ ਤਰਾਂ ਵਾਰੀ ਸਿਰ ਹਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਰਜਿਸਟਰੀਆਂ ਆਦਿ ਦਾ ਕੰਮ ਸੌਂਪਦਾ ਸੀ, ਇਸੇ ਤਰਜ਼ 'ਤੇ ਇਹ ਕੰਮ ਚਲਣਾ ਚਾਹੀਦਾ ਹੈ।
'PM ਮੋਦੀ ਨੇ ਕੋਰੋਨਾ ਵੈਕਸੀਨ ਵਿਦੇਸ਼ਾਂ ’ਚ ਵੇਚ ਦੇਸ਼ ਨੂੰ ਮੌਤ ਦੇ ਮੂੰਹ 'ਚ ਧੱਕਿਆ'
NEXT STORY