ਮੋਹਾਲੀ— ਪੰਜਾਬ 'ਚ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਆਪਣੀ ਮਰਜ਼ੀ ਮੁਤਾਬਕ ਕੱਪੜੇ ਪਾ ਕੇ ਸਕੂਲ ਨਹੀਂ ਜਾ ਸਕਣਗੇ ਕਿਉਂਕਿ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਸਖਤ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਅਧਿਆਪਕਾਂ ਨੂੰ ਹੁਣ ਪੈਂਟ-ਕਮੀਜ਼ 'ਚ ਹੀ ਸਕੂਲ ਆਉਣਾ ਪਵੇਗਾ ਅਤੇ ਉਹ ਕੁੜਤਾ-ਪਜਾਮਾ ਜਾਂ ਕੈਜ਼ੂਅਲ ਕੱਪੜੇ ਪਾ ਕੇ ਸਕੂਲ ਨਹੀਂ ਆਉਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਨਵੀਂ ਪੀੜ੍ਹੀ ਦੇ ਰੋਲ ਮਾਡਲ ਹਨ, ਇਸ ਲਈ ਉਹ ਪੈਂਟ-ਕਮੀਜ਼ 'ਚ ਹੀ ਸਕੂਲ ਜਾਣ ਨਾ ਕਿ ਕੁੜਤੇ-ਪਜਾਮੇ 'ਚ।
ਸੋਨੀ ਨੇ ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਕਰੀਬ ? ਘੰਟਿਆਂ ਤੱਕ ਸਿੱਖਿਆ ਵਿਭਾਗ ਅਤੇ ਬੋਰਡ ਅਧਿਕਾਰੀਆਂ ਦੀ ਬੈਠਕ ਦੌਰਾਨ ਕਲਾਸ ਲਈ। ਇਸ ਦੌਰਾਨ ਇਹ ਅਹਿਮ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਲਈ ਇਕ ਹੀ ਸਟੇਸ਼ਨ 'ਤੇ ਸਟੇ ਟਾਈਮ, ਸਕੂਲਾਂ ਦਾ ਨਤੀਜਾ ਉੱਚਾ ਚੁੱਕਣ, ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਪ੍ਰੇਰਿਤ ਕਰਨ ਅਤੇ ਪੇਪਰ ਲੀਕੇਜ ਬਾਰੇ ਵਿਚਾਰ-ਚਰਚਾ ਕੀਤੀ ਗਈ।
ਧਰਨਾ ਲਾਇਆ ਤਾਂ ਹੋਵੇਗੀ ਕਾਰਵਾਈ
ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਅਧਿਆਪਕ ਸਕੂਲ ਦੇ ਦਿਨ ਆ ਕੇ ਚੰਡੀਗੜ੍ਹ 'ਚ ਧਰਨਾ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਦੀ ਹੈ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਮੰਨਿਆ ਜਾਵੇਗਾ ਪਰ ਅਜਿਹਾ ਨਹੀਂ ਹੈ ਕਿ ੋਦੋ-ਦੋ ਸੌ ਅਧਿਆਪਕ ਚੰਡੀਗੜ੍ਹ 'ਚ ਆ ਕੇ ਪ੍ਰਦਰਸ਼ਨ ਕਰਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋਵੇ। ਇਸੇ ਤਰ੍ਹਾਂ ਸਿੱਖਿਆ ਵਿਭਾਗ ਚੰਡੀਗੜ੍ਹ ਨੇ ਮਹਿਲਾ ਅਧਿਆਪਕਾਂ ਨੂੰ ਸਕੂਲ 'ਚ ਟ੍ਰਾਊਜ਼ਰ, ਪਲਾਜ਼ੋ ਅਤੇ ਲੈਗਿੰਗ ਨਾ ਪਾ ਕੇ ਆਉਣ ਦਾ ਫੁਰਮਾਨ ਸੁਣਾਇਆ ਹੈ। ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਸਕੂਲ ਦਾ ਮਾਹੌਲ ਖਰਾਬ ਹੁੰਦਾ ਹੈ, ਇਸ ਲਈ ਅਧਿਆਪਕਾਵਾਂ ਸੂਟ ਜਾਂ ਸਾੜੀ ਪਾ ਕੇ ਹੀ ਸਕੂਲ ਜਾਣ.
ਪਟਿਆਲਾ : ਵੱਡੀ ਨਦੀ 'ਚੋਂ ਮਿਲੀ ਨੌਜਵਾਨ ਦੀ ਲਾਸ਼
NEXT STORY