ਚੰਡੀਗੜ੍ਹ (ਭੁੱਲਰ) — 1994 ਬੈਚ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਜੇ. ਐੱਮ. ਬਾਲਾਮੁਰਗਮ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੇ ਨਵੇਂ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ। ਪੰਜਾਬ ਰਾਜ ਭਵਨ 'ਚ ਪਹੁੰਚ ਕੇ ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਤਬਦੀਲ ਕਰ ਕੇ ਰਾਜਪਾਲ ਦੇ ਨਾਲ ਤਾਇਨਾਤ ਕੀਤਾ ਸੀ।
ਰਾਜਪਾਲ ਦੇ ਨਾਲ ਪਹਿਲਾਂ ਤਾਇਨਾਤ ਆਈ. ਏ. ਐੱਸ. ਅਧਿਕਾਰੀ ਐੱਮ. ਪੀ. ਸਿੰਘ ਵਧੀਕ ਮੁੱਖ ਸਕੱਤਰ ਦੇ ਤੌਰ 'ਤੇ ਤਰੱਕੀ ਹੋਣ ਤੋਂ ਬਾਅਦ ਰਾਜ ਪ੍ਰਸ਼ਾਸਨ 'ਚ ਵਾਪਸ ਆ ਗਏ ਹਨ। ਬਾਲਾਮੁਰਗਨ ਦੇ ਪਾਸ ਰਾਜਪਾਲ ਦੇ ਸਕੱਤਰ ਤੋਂ ਇਲਾਵਾ ਸਰਕਾਰ ਦੇ ਖੇਡ ਤੇ ਯੂਵਾ ਮਾਮਲਿਆਂ ਦੇ ਵਿਭਾਗ ਦਾ ਵਾਧੂ ਜ਼ਿੰਮੇਵਾਰੀ ਵੀ ਹੈ। ਇਹ ਪੰਜਾਬ ਸਰਕਾਰ 'ਚ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਤੋਂ ਇਲਾਵਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦੇ ਤੌਰ 'ਤੇ ਉਨ੍ਹਾਂ ਨੇ ਕੰਮ ਕੀਤਾ ਹੈ।
ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਾਹੋ-ਜਲਾਲ ਨਾਲ 'ਗੁਰਮਤਿ ਲਹਿਰ' ਦਾ ਆਰੰਭ, ਤਸਵੀਰਾਂ 'ਚ ਦੇਖੋ ਖੂਬਸੂਰਤ ਦ੍ਰਿਸ਼
NEXT STORY