ਜੈਤੋ (ਰਘੁਨੰਦਨ ਪਰਾਸ਼ਰ) : ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰੀ ਉਦਯੋਗ ਮੰਤਰਾਲੇ ਨੇ ਭਾਰਤੀ ਕੈਪੀਟਲ ਗੁਡਸ ਸੈਕਟਰ ਫੇਜ਼-2 ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਇੱਕ ਯੋਜਨਾ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਜੋ ਆਮ ਟੈਕਨਾਲੋਜੀ ਵਿਕਾਸ ਅਤੇ ਸੇਵਾ ਬੁਨਿਆਦੀ ਢਾਂਚੇ ਨੂੰ ਸਮਰਥਨ ਦਿੱਤਾ ਜਾ ਸਕੇ। ਸਕੀਮ ਦੀ ਵਿੱਤੀ ਵਿਵਸਥਾ 1207 ਕਰੋੜ ਰੁਪਏ ਹੈ ਅਤੇ 975 ਕਰੋੜ ਰੁਪਏ ਦੀ ਬਜਟ ਸਹਾਇਤਾ ਤੇ 232 ਕਰੋੜ ਰੁਪਏ ਉਦਯੋਗਾਂ ਦਾ ਯੋਗਦਾਨ ਹੈ। ਇਸ ਯੋਜਨਾ ਨੂੰ 25 ਜਨਵਰੀ 2022 ਨੂੰ ਸੂਚਿਤ ਕੀਤਾ ਗਿਆ ਹੈ। ਪੂੰਜੀ ਵਸਤੂਆਂ ਦੇ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਯੋਜਨਾ ਦੇ ਦੂਜੇ ਪੜਾਅ ਦਾ ਉਦੇਸ਼ ਪਹਿਲੇ ਪੜਾਅ ਦੀ ਪਾਇਲਟ ਯੋਜਨਾ ਦੇ ਪ੍ਰਭਾਵ ਨੂੰ ਅੱਗੇ ਵਧਾਉਣਾ ਹੈ। ਇਸ ਤਰ੍ਹਾਂ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਪੂੰਜੀ ਵਸਤੂਆਂ ਦੇ ਖੇਤਰ ਦੀ ਮਜ਼ਬੂਤ ਸਿਰਜਣਾ ਵਿੱਚ ਤੇਜ਼ੀ ਆਵੇਗੀ। ਵਰਣਨਯੋਗ ਹੈ ਕਿ ਇਸ ਖੇਤਰ ਦਾ ਨਿਰਮਾਣ ਖੇਤਰ ਵਿਚ ਘੱਟੋ-ਘੱਟ 25 ਫੀਸਦੀ ਯੋਗਦਾਨ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਭੈਣ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਪਤਨੀ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ
ਕੈਪੀਟਲ ਗੁਡਸ ਸੈਕਟਰ ਫੇਜ਼-2 ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣ ਦੀ ਯੋਜਨਾ ਦੇ 6 ਪਹਿਲੂ ਹਨ : ਟੈਕਨਾਲੋਜੀ ਇਨੋਵੇਸ਼ਨ ਪੋਰਟਲ ਦੁਆਰਾ ਟੈਕਨਾਲੋਜੀਆਂ ਦੀ ਪਛਾਣ, ਉੱਤਮਤਾ ਦੇ 4 ਨਵੇਂ ਉੱਨਤ ਕੇਂਦਰਾਂ ਦੀ ਸਥਾਪਨਾ ਕਰਨਾ ਅਤੇ ਮੌਜੂਦਾ ਕੇਂਦਰਾਂ ਦੇ ਉੱਤਮਤਾ ਦੀ ਕੁਸ਼ਲਤਾ ਨੂੰ ਵਧਾਉਣਾ, ਕੈਪੀਟਲ ਗੁਡਸ ਸੈਕਟਰ ਵਿੱਚ ਹੁਨਰਾਂ ਨੂੰ ਪ੍ਰੋਤਸਾਹਨ - ਹੁਨਰ ਪੱਧਰ 6 ਅਤੇ ਇਸ ਤੋਂ ਉੱਪਰ ਲਈ ਯੋਗਤਾ ਪੈਕੇਜ, 4 ਸਾਂਝੇ ਇੰਜੀਨੀਅਰਿੰਗ ਸੁਵਿਧਾ ਕੇਂਦਰਾਂ (CEFCs) ਦੀ ਸਥਾਪਨਾ ਅਤੇ ਮੌਜੂਦਾ CEFCs ਦੀ ਕੁਸ਼ਲਤਾ ਨੂੰ ਵਧਾਉਣਾ। ਮੌਜੂਦਾ ਟੈਸਟਿੰਗ ਅਤੇ ਪ੍ਰਮਾਣੀਕਰਨ ਕੇਂਦਰਾਂ ਦੀ ਕੁਸ਼ਲਤਾ ਨੂੰ ਵਧਾਉਣਾ, ਟੈਕਨਾਲੋਜੀ ਦੇ ਵਿਕਾਸ ਲਈ 10 ਉਦਯੋਗਿਕ ਉਤਪ੍ਰੇਰਕਾਂ ਦੀ ਸਥਾਪਨਾ। ਵਿਸਤ੍ਰਿਤ ਯੋਜਨਾ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਅਤੇ ਅਰਜ਼ੀ ਫਾਰਮ https://heavyindustries.gov.in/writereaddata/UploadFile/Notification%20for%20Capital%20Goods%20%20Phase%20II%20.pdf 'ਤੇ ਉਪਲਬਧ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵਿਵਾਦ ’ਚ ਘਿਰੇ ਨਵਜੋਤ ਸਿੱਧੂ, ਅਮਰੀਕਾ ਤੋਂ ਆਈ ਭੈਣ ਨੇ ਲਗਾਏ ਵੱਡੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਨਵੇਂ ਹੁਕਮ ਜਾਰੀ
NEXT STORY