ਚਾਉਕੇ (ਰਜਿੰਦਰ)- ਪਿੰਡ ਪਿਥੋ ਦੀਆਂ ਗਲੀਆਂ 'ਚ ਮਾਲ ਰਿਕਾਰਡ ਦੇ ਪੰਨੇ ਖਿੱਲਰੇ ਪਏ ਮਿਲਣ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਗਿਆ। ਇਸ ਮੌਕੇ ਕਿਸਾਨ ਆਗੂ ਗੁਰਮੇਲ ਸਿੰਘ, ਸੈਂਬਰ ਸਿੰਘ, ਜਗਸੀਰ ਸਿੰਘ, ਲਾਭ ਸਿੰਘ ਭੁੱਲਰ, ਕੁਲਵੀਰ ਸਿੰਘ ਆਦਿ ਨੇ ਕਿਹਾ ਕਿ ਜੋ ਸਰਕਾਰੀ ਦਫਤਰ ਆਪਣੇ ਰਿਕਾਰਡ ਨੂੰ ਸਾਂਭ ਕੇ ਨਹੀਂ ਰੱਖ ਸਕਦਾ, ਉਹ ਆਮ ਲੋਕਾਂ ਨੂੰ ਕੀ ਸਹੂਲਤਾਂ ਦੇਵੇਗਾ। ਉਨ੍ਹਾਂ ਦੇ ਬੋਲਣ ਦਾ ਨਿਸ਼ਾਨਾ ਪਿੰਡ ਪਿਥੋ ਦੇ ਪਟਵਾਰਖਾਨੇ ਵਾਲੇ ਰਿਕਾਰਡ 'ਤੇ ਸੀ, ਜੋ ਅੱਜ ਪਿੰਡ ਦੀਆਂ ਗਲੀਆਂ 'ਚ ਥਾਂ-ਥਾਂ 'ਤੇ ਖਿੱਲਰਿਆ ਪਿਆ ਮਿਲਿਆ। ਇਥੇ ਲੋਕਾਂ ਦਾ ਮੰਨਣਾ ਸੀ ਕਿ ਪਟਵਾਰਖਾਨੇ ਦਾ ਸਰਕਾਰੀ ਰਿਕਾਰਡ ਇਸ ਤਰੀਕੇ ਨਾਲ ਦਿਖ ਰਿਹਾ ਸੀ ਜਿਵੇਂ ਕਿਸੇ ਵਿਅਕਤੀ ਨੇ ਜਾਣਬੁੱਝ ਕੇ ਬੈਲਗੱਡੀ ਰਾਹੀਂ ਗਲੀਆਂ 'ਚ ਖਿਲਾਰਿਆ ਹੋਵੇ। ਇਸ ਤੋਂ ਪਹਿਲਾਂ ਲੋਕਾਂ ਨੇ ਥਾਣਾ ਸਦਰ ਪੁਲਸ ਅਤੇ ਪਟਵਾਰੀ ਨੂੰ ਸੂਚਿਤ ਕਰ ਦਿੱਤਾ ਸੀ।
ਹੈਰੋਇਨ ਅਤੇ ਮਾਰੂ ਹਥਿਆਰ ਸਣੇ ਲੋੜੀਂਦਾ ਗ੍ਰਿਫਤਾਰ
NEXT STORY